ਟਿਕਾਊ ਖੇਤੀ ਬਾਰੇ ਵਿਚ ਜਾਣਕਾਰੀਆਂ, ਬੀਜਾਂ, ਵਿਚਾਰਾਂ ਦੇ ਆਦਾਨ-ਪ੍ਰਦਾਨ ਲਈ ਇੱਕ ਦਸ਼ਕ ਪਹਿਲਾਂ ਸਹਿਜ ਸਮੁਰਧਾ ਨਾਮ ਤੋਂ ਜੈਵਿਕ ਕਿਸਾਨਾਂ ਦਾ ਇੱਕ ਸਮੂਹ ਤਿਆਰ ਕੀਤਾ ਗਿਆ। ਕਿਸਾਨਾਂ ਦੇ ਸਮੂਹ ਦੇ ਨਾਲ ਸਾਧਾਰਨ ਤਰੀਕੇ ਨਾਲ ਤਿਆਰ ਇਹ ਸਮੂਹ ਅੱਜ ਪ੍ਰੰਪਰਿਕ ਬੀਜਾਂ ਦੇ ਸਰੰਖਿਅਨ ਰਹੀ ਭਾਰਤੀ ਖੇਤੀ ਪ੍ਰਣਾਲੀ ਨੂੰ ਪੁਨਰ ਜੀਵਿਤ ਕਰਨ ਲਈ ਅਭਿਆਨ ਚਲਾਉਂਦੇ ਹੋਏ ਇੱਕ ਮਜਬੂਤ ਸੰਗਠਨ ਦੇ ਰੂਪ ਵਿਚ ਉਭਰਿਆ ਹੈ।ਚਾਵਲ ਮੇਲੇ ਦੇ ਦੌਰਾਨ ਦੋ ਦਿਨਾਂ ਤੱਕ ਲਗਾਤਾਰ ਬੋਲਣ ਤੋਂ ਬਾਅਦ ਏਨੀ ਥਕਾਵਟ ਹੋ ਗਈ ਹੈ ਕਿ ਹੁਣ ਬੋਲਣ ਦੇ ਲਈ ਊਰਜਾ ਹੀ ਨਹੀ ਬਚੀ ਹੈ। ਦੂਸਰੇ ਦਿਨ, ਕਿਸਾਨਾਂ ਦੁਆਰਾ ਚਾਵਲ ਦੀਆਂ ਵਿਭਿੰਨ ਕਿਸਮਾਂ ਦੀ ਵਿਕਰੀ ਕੀਤੀ ਗਈ ਅਤੇ ਹੁਣ ਉਹਨਾਂ ਕੋਲ ਇਹ ਕਿਸਮਾਂ ਨਹੀ ਬਚੀਆਂ ਹਨ। ਮੇਲਾ ਤਾਂ ਇੱਕ ਦਿਨ ਚਲਿਆ ਪ੍ਰੰਤੂ ਬਹੁਤ ਸਾਰੇ ਖਰੀਦਦਾਰ ਨਿਰਾਸ਼ ਹੋ ਕੇ ਖਾਲੀ ਝੋਲਾ ਲਏ ਵਾਪਿਸ ਜਾ ਰਹੇ ਹਨ। ਹਾਲਾਂਕਿ 100 ਤੋਂ ਜ਼ਿਆਦਾ ਕਿਸਮਾਂ ਨੂੰ ਚਾਵਲ ਨਾਲ ਸੰਬੰਧਿਤ ਪੋਸਟਰਾਂ, ਪੈਮਫਲੇਟ ਆਦਿ ਰਾਹੀ ਪ੍ਰਦਰਸ਼ਿਤ ਕੀਤਾ ਗਿਆ ਅਤੇ ਉਹ ਉਹਨਾਂ ਨੂੰ ਉਤਸੁਕਤਾ ਨਾਲ ਦੇਖ ਰਹੇ ਹਨ, ਕਿਸਾਨਾਂ ਨਾਲ ਗੱਲ ਵੀ ਹੋ ਰਹੀ ਹੈ ਪ੍ਰੰਤੂ ਮੰਗ ਦੀ ਬਜਾਇ ਮਾਤਰਾ ਘੱਟ ਹੋਣ ਦੇ ਕਾਰਨ ਉਹ ਇੱਕ ਕਿਲੋ ਚਾਵਲ ਵੀ ਨਹੀ ਖਰੀਦ ਪਾ ਰਹੇ ਹਨ।
ਜੈਵਿਕ ਹੀ ਜੀਵਨ ਹੈ
ਸਹਿਜ ਸਮਰੁਧਾ ਜੈਵਿਕ ਕਿਸਾਨਾਂ ਦਾ ਇੱਕ ਸਮੂਹ ਹੈ, ਜੋ ਸਥਾਈ ਖੇਤੀ ਉੱਪਰ ਜਾਣਕਾਰੀਆਂ ਅਤੇ ਬੀਜਾਂ ਦੇ ਆਦਾਨ-ਪ੍ਰਦਾਨ ਲੈ ਮੰਚ ਉਪਲਬਧ ਕਰਵਾਉਣ ਅਤੇ ਝੋਨੇ ਦੀਆਂ ਪ੍ਰੰਪਰਿਕ ਕਿਸਮਾਂ ਬਾਰੇ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਇਸ ਤਰ੍ਹਾ ਦੇ ਮੇਲਿਆਂ ਦਾ ਆਯੋਜਨ ਕਰਦੀ ਰਹਿੰਦੀ ਹੈ। ਛੋਟੇ-ਸੀਮਾਂਤ ਕਿਸਾਨਾਂ, ਮਹਿਲਾ ਸਮੂਹਾਂ ਅਤੇ ਬੀਜ ਸਰੰਖਿਅਕਾਂ ਨੂੰ ਮਿਲਾ ਕੇ ਇੱਕ ਦਸ਼ਕ ਪਹਿਲਾਂ ਇੱਕ ਸਮੂਹਿਕ ਯਤਨ ਆਰੰਭ ਕੀਤਾ ਗਿਆ। ਇਸ ਸੰਸਥਾ ਵਿੱਚ 750 ਕਿਸਾਨਾਂ ਦਾ ਪ੍ਰਮਾਣਿਤ ਸਮੂਹ ਅਤੇ 15 ਕਿਸਾਨ ਸਮੂਹ ਹਨ, ਜੋ ਮੁਖ ਰੂਪ ਨਾਲ ਜੈਵਿਕ ਖੇਤੀ ਨੂੰ ਪ੍ਰੋਤਸ਼ਾਹਿਤ ਕਰਨ ਵਿਚ ਲੱਗੇ ਹੋਏ ਹਨ। ਜੈਵਿਕ ਖੇਤੀ ਦੇ ਆਪਣੇ ਕੰਮ ਦੇ ਨਾਲ ਅਸੀਂ ਪੂਰੇ ਏਸ਼ੀਆ ਵਿੱਚ ਪ੍ਰੰਪਰਿਕ ਚਾਵਲ ਸੰਸਕ੍ਰਿਤੀ ਦੇ ਸਰੰਖਿਅਨ ਦੇ ਉਦੇਸ਼ ਨਾਲ 'ਚਾਵਲ ਬਚਾਓ' ਅਭਿਆਨ ਰਹੀ ਚਾਵਲ ਸਰੰਖਿਅਨ ਦੇ ਕੰਮ ਨਾਲ ਵੀ ਜੁੜੇ ਹੋਏ ਹਨ। ਸਹਿਜ ਸਮਰੁਧਾ ਖੇਤ ਉੱਪਰ ਜੈਵ ਵਿਭਿੰਨਤਾ ਸਰੰਖਿਅਨ , ਸਹਿਭਾਗੀ ਫਸਲ ਵਾਧਾ ਅਤੇ ਜੈਵਿਕ ਝੋਨੇ ਨੂੰ ਲੋਕਪ੍ਰਿਅ ਬਣਾਉਣ ਦੇ ਰਹੀ ਪ੍ਰੰਪਰਿਕ ਝੋਨੇ ਦੇ ਖੇਤਰ ਨੂੰ ਮੁੜ ਜੀਵਨ ਪ੍ਰਦਾਨ ਕਰਨ ਲਈ ਕਰਨਾਟਕ ਵਿਚ ਇਸ ਅਭਿਆਨ ਦੀ ਅਗਵਾਈ ਕਰ ਰਹੀ ਹੈ।
ਆਪਣਾ ਝੋਨਾ ਬਚਾਓ
ਕਰਨਾਟਕ ਵਿਚ ਵੱਡੇ ਪੈਮਾਨੇ ਤੇ ਜੈਵਿਕ ਝੋਨੇ ਦੀ ਖੇਤੀ ਹੋ ਰਹੀ ਹੈ। ਬਹੁਤ ਸਾਰੇ ਕਿਸਾਨ ਇਹ ਮੰਨਣ ਲੱਗੇ ਹਨ ਕਿ ਪ੍ਰੰਪਰਿਕ ਖੇਤੀ ਦਾ ਬਿਹਤਰ ਵਿਕਲਪ ਜੈਵਿਕ ਖੇਤੀ ਹੈ। ਇਹਨਾਂ ਵਿਚੋਂ ਬਹੁਤ ਸਾਰੀਆਂ ਕਿਸਮਾਂ ਆਪਣੇ ਵਧੀਆ ਸਵਾਦ, ਖ਼ਾਸ ਵਿਸ਼ੇਸ਼ਤਾਂਵਾਂ, ਸੋਕਾ ਅਤੇ ਬਿਮਾਰੀ ਪ੍ਰਤੀਰੋਧੀ ਅਤੇ ਖਾਰ ਸਹਿਣਸ਼ੀਲ ਗੁਣਾਂ, ਸਿਹਤ ਦੇ ਲੈ ਫਾਇਦੇਮੰਦ ਅਤੇ ਜਲਦੀ ਪੱਕਣ ਦੇ ਗੁਣਾਂ ਦੇ ਕਾਰਨ ਦੂਰ ਖੇਤਰਾਂ ਵਿੱਚ ਬੀਜੀਆਂ ਜਾਂਦੀਆਂ ਹਨ। ਔਸ਼ਧੀ ਝੋਨੇ ਦੀਆਂ ਕਿਸਮਾਂ ਜਿਵੇਂ ਕਰੀ ਬਾਢਠਾ, ਕ੍ਲਾਮੇ ਕਾਰੀ ਕਲਾਵੇ, ਡੋਡਾਬੈਰੀਆ , ਨੇਲੂ-ਕਾਰੀ ਗਾਜੀਵਿਲੀ ਅਤੇ ਸਨਾਕੀ ਇਹਨਾਂ ਵਿਚੋਂ ਕੁਝ ਹਨ।
ਹਾਲਾਂਕਿ ਇਹਨਾਂ ਕਿਸਮਾਂ ਦੇ ਚੌਲਾਂ ਦਾ ਆਕਾਰ, ਰੰਗ ਆਦਿ ਦੇ ਕਾਰਨ ਵਿਸ਼ੇਸ਼ ਕਰਕੇ ਸਹਿਰੀ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਦੀ ਪਸੰਦ ਨਾ ਬਣ ਪਾਉਣ ਕਰਕੇ ਇਹਨਾਂ ਪ੍ਰੰਪਰਿਕ ਕਿਸਮਾਂ ਦਾ ਮੰਡੀਕਰਨ ਇੱਕ ਵੱਡੀ ਚੁਣੌਤੀ ਹੈ। ਕਿਸਾਨ ਵੀ ਬਾਜ਼ਾਰ ਦੀ ਨਿਸਚਿਤਤਾ ਨਾ ਹੋਣ ਦੇ ਕਾਰਨ ਇਹਨਾਂ ਕਿਸਮਾਂ ਨੂੰ ਉਗਾਉਣ ਦੇ ਪ੍ਰਤਿ ਅਨਿਛੁਕ ਹੋ ਗਏ ਸਨ।
ਇਸਲਈ ਸ਼ੁਰੂ ਵਿੱਚ ਸਾਡੇ ਸਾਹਮਣੇ ਇੱਕ ਵੱਡਾ ਟੀਚਾ ਚਾਵਲ ਦੀਆਂ ਵਿਭਿੰਨ ਕਿਸਮਾਂ ਦੇ ਮੰਡੀਕਰਨ ਦਾ ਸੀ। ਅਸੀਂ ਇਹਨਾਂ ਕਿਸਮਾਂ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਇਕਠਾ ਕਰਨੀਆਂ ਸ਼ੁਰੂ ਕਰ ਦਿੱਤੀਆਂ, ਇਹਨਾਂ ਦੇ ਪੋਸ਼ਣ ਮੁੱਲ ਨੂੰ ਜਾਨਣ ਦੇ ਲਈ ਪ੍ਰਯੋਗਸ਼ਾਲਾ ਪਰੀਖਣ ਵੀ ਕਰਵਾਇਆ। ਪ੍ਰਯੋਗਸ਼ਾਲਾ ਤੋਂ ਪ੍ਰਾਪਤ ਨਤੀਜਿਆਂ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਇਹਨਾਂ ਕਿਸਮਾਂ ਤੋਂ ਪ੍ਰਾਪਤ ਚੌਲਾਂ ਵਿਚ ਪੋਸ਼ਕ ਤੱਤ ਜ਼ਿਆਦਾ ਹਨ ਅਤੇ ਬਾਜ਼ਾਰ ਵਿਚ ਉਪਲਬਧ ਪਾਲਿਸ਼ ਕੀਤੇ ਚੌਲਾਂ ਦੀ ਤੁਲਣਾ ਵਿਚ ਇਹ ਸਿਹਤ ਦੇ ਲਈ ਜਿਆਦਾ ਫਾਇਦੇਮੰਦ ਹਨ। ਅਸੀਂ ਆਪਣੇ ਪੋਸਟਰਾਂ, ਫੋਲਡਰਾਂ, ਲੇਖਾਂ ਆਦਿ ਰਹੀ ਇਹਨਾਂ ਨਤੀਜਿਆਂ ਨੂੰ ਜ਼ਿਆਦਾ ਲੋਕਾਂ ਤੱਕ ਪ੍ਰਸਾਰਿਤ ਕੀਤਾ। ਇਹਨਾਂ ਜਾਣਕਾਰੀਆਂ ਨੂੰ ਪ੍ਰਸਾਰਿਤ ਕਰਨ ਵਿੱਚ ਮੀਡੀਆ ਅਤੇ ਮੇਲਿਆਂ ਦੇ ਆਯੋਜਨ ਨਾਲ ਵੀ ਪੂਰਾ ਸਹਿਯੋਗ ਮਿਲਿਆ ਅਤੇ ਇਸ ਨਾਲ ਬਹੁਤ ਸਾਰੇ ਲੋਕ ਪ੍ਰੰਪਰਿਕ ਚੌਲਾਂ ਦੀਆਂ ਕਿਸਮਾਂ ਨੂੰ ਅਪਣਾਉਣ ਲਈ ਪ੍ਰਭਾਵਿਤ ਹੋਏ।
ਪਰਿਵਰਤਨ ਲੈ ਸੰਦੇਸ਼ ਵਾਹਕ ਦੇ ਰੂਪ ਵਿਚ ਮੇਲੇ
ਇਹਨਾਂ ਭੁੱਲੀਆਂ ਹੋਈਆਂ ਵਿਲੁਪਤ ਕਿਸਮਾਂ ਦੇ ਸਿਹਤ ਲਾਭਾਂ ਨੂੰ ਦੱਸਣ, ਉਸਦੇ ਅਨੋਖੇ ਅਤੇ ਵਧੀਆ ਸੁਗੰਧ ਦੇ ਪ੍ਰਤਿ ਲੋਕਾਂ ਦੇ ਆਕਰਸ਼ਨ ਨੂੰ ਵਧਾਉਣ ਦੇ ਲਈ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਵਿਭਿੰਨ ਖੇਤਰਾਂ ਵਿੱਚ ਮੇਲਿਆਂ ਦਾ ਆਯੋਜਨ ਕੀਤਾ ਗਿਆ। ਅਸੀਂ ਵਿਭਿੰਨ ਮੁਦਿਆਂ ਜਿਵੇਂ- ਜੈਵਿਕ ਮੇਲਾ, ਜੈਵ ਵਿਭਿੰਨਤਾ ਮੇਲਾ, ਦੇਸੀ ਚਾਵਲ ਮੇਲਾ, ਲਾਲ ਚਾਵਲ ਮੇਲਾ ਅਤੇ ਸੁਰਖਿਅਤ ਭੋਜਨ ਮੇਲਾ ਆਦਿ ਤੇ ਬੰਗਲੌਰ ਅਤੇ ਹੋਰ ਸ਼ਹਿਰਾਂ ਵਿਚ ਮੇਲਿਆਂ ਦੀ ਇੱਕ ਲੜੀ ਆਯੋਜਿਤ ਕੀਤੀ। ਮੇਲਿਆਂ ਦੇ ਦੌਰਾਨ ਦੇਸੀ ਚੌਲਾਂ ਤੋਂ ਬਣੇ ਸਵਾਦੀ ਖਾਣਿਆਂ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਲੋਕਾਂ ਨੂੰ ਇਹਨਾਂ ਦਾ ਸ੍ਵਾਦ ਚਖਨ ਲਈ ਬੁਲਾਇਆ ਗਿਆ। ਇਸ ਪ੍ਰਕਾਰ ਇਹਨਾਂ ਸਿਹਤ ਬਣਾਉਣ ਵਾਲਿਆਂ, ਪੋਸ਼ਕ ਅਤੇ ਵਿਲੁਪਤ ਹੋ ਰਹੇ ਅਨਾਜਾਂ ਨੂੰ ਬਾਜ਼ਾਰ ਵਿਚ ਦੁਬਾਰਾ ਸਥਾਪਿਤ ਕਰਨ ਲਈ ਯਤਨ ਕੀਤਾ ਗਿਆ।
ਔਸਤਨ ਹਰੇਕ ਮੇਲੇ ਨੇ ਲਗਭਗ 4000-5000 ਖਪਤਕਾਰਾਂ ਨੂੰ ਆਪਣੇ ਵੱਲ ਖਿਚਿਆ। ਹਰੇਕ ਮੇਲੇ ਵਿਚ ਪ੍ਰੰਪਰਿਕ ਚੌਲ ਕਿਸਮਾਂ ਦੀ ਵਿਕਰੀ ਤੋਂ ਲਗਭਗ 3-4 ਲਖ ਰੁਪਏ ਦੀ ਪ੍ਰਾਪਤੀ ਹੋਈ। ਸਾਲ 2012 ਵਿਚ ਪ੍ਰੰਪਰਿਕ ਚੌਲ ਕਿਸਮਾਂ ਦੀ ਸਾਲਾਨਾ ਵਿਕਰੀ 100 ਟਨ ਤੋਂ ਉੱਪਰ ਪਹੁੰਚ ਗਈ।
ਮੀਡੀਆ ਨੇ ਵੀ ਆਪਣੇ ਅਖਬਾਰਾਂ/ਖਬਰਾਂ ਵਿਚ ਮੇਲਿਆਂ ਅਤੇ ਉਤਪਾਦਾਂ ਨੂੰ ਉਚਿਤ ਜਗ੍ਹਾ ਲੋਕਾਂ ਵਿਚਕਾਰ ਸੂਚਨਾਤਮਕ ਜਾਗਰੂਕਤਾ ਉਤਪੰਨ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਅਨੇਕ ਸਮਾਚਾਰ ਪੱਤਰਾਂ ਅਤੇ ਪਤ੍ਰਿਕਾਵਾਂ ਨੇ ਲਾਲ ਚਾਵਲ ਅਤੇ ਜੈਵਿਕ ਚਾਵਲ ਦੇ ਉਪਯੋਗ, ਸਿਹਤ ਨੂੰ ਪਹੁੰਚਣ ਵਾਲੇ ਫਾਇਦਿਆਂ ਉੱਪਰ ਕੇਂਦ੍ਰਿਤ ਵਿਸ਼ੇਸ਼ ਲੇਖਾਂ ਅਤੇ ਕਹਾਣੀਆਂ ਨੂੰ ਪ੍ਰਕਾਸ਼ਿਤ ਕੀਤਾ। ਅਸੀਂ ਮੇਲਿਆਂ ਵਿਚ ਆਏ ਲੋਕਾਂ ਦਾ ਪੂਰਾ ਬਿਓਰਾ ਵੀ ਲਿਆ ਤਾਂਕਿ ਬਾਅਦ ਵਿਚ ਵੀ ਉਹਨਾਂ ਤੱਕ ਪਹੁੰਚ ਬਣੀ ਰਹੇ।
ਖਪਤਕਾਰਾਂ ਅਤੇ ਕਿਸਾਨ ਸਮੂਹਾਂ ਨੂੰ ਮਿਲਾਉਂਦੇ ਹੋਏ 50 ਹੋਰ ਸੰਗਠਨਾਂ ਦੇ ਨਾਲ ਸਹਿਜ ਸਮਰੁਧਾ ਨੇ ਇੱਕ ਅਭਿਆਨ ਖੜਾ ਕੀਤਾ, ਜਿਸ ਨਾਲ ਅੱਜ 2000 ਤੋਂ ਵੀ ਜਿਆਦਾ ਚੌਲ ਸਰੰਖਿਅਕ, ਕਿਸਾਨ ਉਤਪਾਦਕ ਆਦਿ ਜੁੜ ਚੁੱਕੇ ਹਨ ਅਤੇ ਸੁਗੰਧਿਤ, ਔਸ਼ਧੀ, ਘੱਟ ਪਾਣੀ ਵਾਲੀਆਂ ਅਤੇ ਖਾਰਾ ਪ੍ਰਤੀਰੋਧੀ ਅਤੇ ਸੋਕਾ ਖੇਤਰਾਂ ਦੇ ਲਈ ਉਪਯੁਕਤ ਚੌਲਾਂ ਦੀਆਂ 500 ਤੋਂ ਜਿਆਦਾ ਕਿਸਮਾਂ ਦਾ ਸਰੰਖਿਅਨ ਹੋ ਰਿਹਾ ਹੈ।
ਫਿਰ ਵੀ, ਹਾਲੇ ਇਹ ਸ਼ੁਰੁਆਤ ਹੈ। ਸਦਾ ਉਦੇਸ਼ ਜੈਵਿਕ ਖਾਧ ਅਤੇ ਪਰੰਪਰਿਕ ਅਨਾਜਾਂ ਨੂੰ ਲੋਕਪ੍ਰਿਅ ਬਣਾਉਂਦੇ ਹੋਏ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਸਿਹਤਮੰਦ ਖਾਣੇ ਵੱਲ ਮੋੜਨਾ ਹੈ। ਪੂਰੇ ਵਿਸ਼ਵ ਵਿਚ ਅੱਜ ਲੋਕ ਪ੍ਰੰਪਰਿਕ ਅਨਾਜਾਂ ਅਤੇ ਭੋਜਨ ਵੱਲ ਵਧ ਰਹੇ ਹਨ ਅਤੇ ਸਾਨੂੰ ਵੀ ਆਪਣੇ ਰਾਜ ਵਿਚ ਇਸ ਪਰਿਵਰਤਨ ਨੂੰ ਲਿਆਉਣ ਲੈ ਕੰਮ ਕਰਨਾ ਹੋਵੇਗਾ।