ਅੱਜ ਵਾਤਾਵਰਣ ਸੰਭਾਲ ਚਰਚਾ ਦਾ ਇੱਕ ਅਹਿਮ ਮੁੱਦਾ ਹੈ। ਅੱਜ ਅਖਬਾਰਾਂ ਤੋਂ ਲੈ ਕੇ ਟੀਵੀ ਚੈਨਲਾਂ ਤੱਕ ਹਰ ਥਾਂ ਵਾਤਾਵਰਣ ਚੇਤਨਾ ਦੀਆਂ ਗੱਲਾਂ ਹੋ ਰਹੀਆਂ ਹਨ। ਇਹ ਖੁਸ਼ੀ ਦੀ ਗੱਲ ਹੈ ਕਿ ਅਸੀਂ ਧਰਮ ਦੀ ਦ੍ਰਿਸ਼ਟੀ ਤੋਂ ਵਾਤਾਵਰਣ ਸੰਭਾਲ ਦੀ ਗੱਲ ਕਰ ਰਹੇ ਹਾਂ। ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਅਜਿਹੀ ਸਥਿਤੀ ਆਈ ਹੀ ਕਿਉਂਕਿ ਜੀਹਦੇ ਕਾਰਨ ਅਸੀਂ ਵਾਤਾਵਰਣ ਸੰਭਾਲ ਦੀ ਚਰਚਾ ਨੂੰ ਧਰਮ ਦੀ ਦ੍ਰਿਸ਼ਟੀ ਨਾਲ ਜੋੜਨ ਲਈ ਮਜ਼ਬੂਰ ਹੋਏ ਹਾਂ। ਅੱਜ ਕੁੱਝ ਅਜਿਹੇ ਸਵਾਲ ਖੜ੍ਹੇ ਕਰਨੇ ਜ਼ਰੂਰੀ ਹਨ ਜੋ ਸਾਨੂੰ ਸਮੱਸਿਆ ਦੀ ਜੜ ਤੱਕ ਲੈ ਜਾਣ ਵਿਚ ਸਹਾਈ ਹੋਣ।
ਅੱਜ ਲੋੜ ਹੈ ਅਸੀ ਧਰਮ ਦੀ ਨਵੇਂ ਤੋਂ ਵਿਆਖਿਆ ਕਰੀਏ। ਅੱਜ ਇਸ ਗੱਲ ਦੀ ਵੀ ਚਰਚਾ ਹੋਣੀ ਚਾਹੀਦੀ ਹੈ ਕਿ ਵਿਕਾਸ ਦੇ ਅਰਥ ਕੀ ਹਨ ਤੇ ਇਹ ਵਿਕਾਸ ਆਖਰ ਹੈ ਕਿਸਦਾ? ਇਹ ਵੀ ਸਵਾਲ ਉਠਣਾ ਚਾਹੀਦਾ ਹੈ ਕਿ ਕੀ ਕੁਦਰਤੀ ਸੋਮਿਆਂ 'ਤੇ ਸਿਰਫ ਮਨੁੱਖ ਦਾ ਹੀ ਹੱਕ ਹੈ? ਵਾਤਾਵਰਣ ਕਦੇ ਆਪ ਪਲੀਤ ਨਹੀਂ ਹੁੰਦਾ। ਕੁੱਝ ਕੁਦਰਤੀ ਸੋਮੇਂ ਕਾਲ ਦੀ ਗਤੀ ਦੇ ਚਲਦਿਆਂ ਖਤਮ ਹੁੰਦੇ ਹਨ। ਪਰ ਉਹ ਕਿਸੇ ਹੋਰ ਰੂਪ ਵਿਚ ਚੌਗਿਰਦੇ ਵਿਚ ਜ਼ਰੂਰ ਰਹਿੰਦੇ ਹਨ। ਵਾਤਾਵਰਣ ਦਾ ਵਿਨਾਸ਼ ਜਾਂ ਕੁਦਰਤੀ ਸੋਮਿਆਂ ਦਾ ਘਾਣ ਕੋਈ ਕੁਦਰਤੀ ਪ੍ਰਕਿਰਿਆ ਨਹੀਂ ਕਰਦੀ ਸਗੋਂ ਸਾਡੇ ਅਜੋਕੇ ਵਿਕਾਸ ਤੇ ਆਰਥਿਕ ਗਤੀਵਿਧੀਆਂ ਦੀ ਦਾ ਭਿਆਨਕ ਸਿੱਟਾ ਹੈ। ਦਰਅਸਲ ਵਿਕਾਸ ਦਾ ਅਜੋਕਾ ਮੁਹਾਵਰਾ ਉਸ ਦੇ ਪਿੱਛੇ ਦੀ ਸੋਚ-ਸਮਝ,ਦਿਸ਼ਾ ਤੇ ਪ੍ਰਣਾਲੀਆਂ-ਸਾਰਾ ਕੁੱਝ ਕੁਦਰਤ ਵਿਰੋਧੀ ਹੈ। ਕਿਉਂਕਿ ਇਸ ਦਾ ਜਨਮ ਇੱਕ ਖਾਸ ਤਰਾਂ ਦੀ ਧਰਮ-ਵਿਹੁਣੀ ਆਰਥਿਕ ਤੇ ਸ਼ਾਸ਼ਨ ਪ੍ਰਣਾਲੀ ਵਿਚੋਂ ਹੋਇਆ ਹੈ। ਧਰਮ ਇੱਕ ਅਨੁਸ਼ਾਸਨ ਹੈ। ਨਿਆਂ ਨੂੰ ਵੀ ਧਰਮ ਹੀ ਆਖਿਆ ਜਾਂਦਾ ਹੈ। ਧਰਮ ਕਦਰਾਂ-ਕੀਮਤਾਂ ਵਾਲੀ ਜੀਵਨ ਜਾਚ ਦਾ ਪ੍ਰਵਾਹ ਹੁੰਦਾ ਹੈ। ਧਰਮ ਸਾਨੂੰ ਸੰਯਮ, ਸੱਚ, ਇੰਦ੍ਰੀਆਂ 'ਤੇ ਕਾਬੂ ਰੱਖਣ, ਚੋਰੀ ਨਾ ਕਰਨ, ਖਿਮਾ ਭਾਵ ਆਦਿ ਕਦਰਾਂ ਕੀਮਤਾਂ ਨਾਲ ਜੋੜਦਾ ਹੈ। ਪਰ ਅੱਜ ਧਰਮ ਮੁਕਤ ਸ਼ਾਸਨ ਤੇ ਵਿਕਾਸ ਦੀ ਧਾਰਨਾ ਵਿਚ ਇਹਨਾਂ ਕਦਰਾਂ ਕੀਮਤਾਂ ਲਈ ਕੋਈ ਥਾਂ ਨਹੀਂ ਹੈ। ਕੁਦਰਤ ਨੂੰ ਖਤਮ ਕਰਨ 'ਤੇ ਤੁਲਿਆ ਹੋਇਆ ਸਾਡਾ ਅਜੋਕਾ ਵਿਕਾਸ ਇਕ ਸਮੂਹਿਕ ਲਾਲਸਾ, ਭੋਗ ਬਿਰਤੀ, ਕੁਦਰਤੀ ਸੋਮਿਆਂ 'ਤੇ ਕਬਜਾ ਕਰਨ ਦੀ ਵਿਵੇਕਹੀਣ ਜਿਦ ਅਤੇ ਖਪਤ ਨੂੰ ਵਧਾਉਣ ਵਾਲੀਆਂ ਗਤੀਵਿਧੀਆਂ ਬਦਸ਼ਕਲ ਚਿਹਰੇ ਵਿਚਾਰ ਮਾਤਰ ਹੀ ਹੈ।
ਅਸੀਂ ਵਿਕਾਸ ਦੇ ਕੁੱਝ ਪੈਮਾਨੇ ਬਣਾਏ ਹਨ। ਪ੍ਰਤੀ ਵਿਅਕਤੀ ਆਮਦਨ, ਖਪਤ, ਨਿਵੇਸ਼ ਜਾਂ ਪ੍ਰਤੀ ਵਿਅਕਤੀ ਪਾਣੀ, ਸੜਕ, ਬਿਜਲੀ, ਮੋਟਰ, ਗੱਡੀਆਂ, ਫਰਿੱਜ; ਅਜਿਹੀ ਅਕੰੜੇਬਾਜ਼ੀ ਨਾਲ ਵਿਕਾਸ ਨੂੰ ਮਾਪਦੇ ਹਾਂ। ਕਿੰਨੀਆਂ ਚਾਰ ਮਾਰਗੀ ਤੇ ਅੱਠ ਮਾਰਗੀ ਸੜਕਾਂ ਬਣੀਆਂ, ਕਿੰਨੇ ਫਲਾਈ ਓਵਰ ਬਣੇ, ਕਿੰਨੇ ਐਕਸਪ੍ਰੈਸ ਵੇਅ ਬਣੇ,ਕਿੰਨੇ ਪਾਵਰ ਪਲਾਂਟ ਲੱਗ ਗਏ, ਕਿੰਨੇ ਵੱਡੇ ਵੱਡੇ ਮਾਲਜ਼ ਬਣ ਗਏ- ਜਦ ਏਹੀ ਵਿਕਾਸ ਤੇ ਤਰੱਕੀ ਪੈਮਾਨਾ ਮੰਨਿਆਂ ਜਾਵੇਗਾ ਤਾਂਹੀ ਤਾਂ ਜੀਡੀਪੀ ਜਾਂ ਜੀਐੱਨਪੀ ਵਧੇਗੀ। ਲੋਕ ਘੱਟ ਚੀਜਾਂ ਦੀ ਘੱਟ ਖਪਤ ਕਰਨ, ਬੱਚਤ ਕਰਨ, ਸੰਯਮ 'ਚ ਰਹਿਣ, ਇਹ ਅਜੋਕੇ ਅਰਥ ਸ਼ਾਸਤਰ ਨੂੰ ਸਵੀਕਾਰ ਨਹੀਂ ਹੈ। ਅਰਥ ਸ਼ਾਸਤਰ ਦੀ ਮੌਜੂਦਾ ਦਿਸ਼ਾ ਅਤੇ ਚਿੰਤਨ ਮੁੱਢਲੇ ਤੌਰ 'ਤੇ ਧਰਮ ਵਿਰੋਧੀ ਹੈ। ਇਸ ਲਈ ਉਸ ਚਿੰਤਨ 'ਚੋਂ ਨਿਕਲੇ ਹੋਏ ਵਿਕਾਸ ਵਿਚ ਧਰਮ ਦੀ ਕੋਈ ਥਾਂ ਨਹੀਂ ਹੈ। ਦੁਖਾਂਤ ਏਹੀ ਹੈ ਕਿ ਅਸੀਂ ਧਰਮ ਨੂੰ ਧਰਮ ਸਥਾਨਾਂ ਤੱਕ ਹੀ ਸਮੇਟ ਕੇ ਰੱਖ ਦਿੱਤਾ ਹੈ। ਅਸੀਂ ਉਸ ਨੂੰ ਇੱਕ ਪੰਥ ਜਾਂ ਕਰਮ ਕਾਂਡ ਮੰਨ ਕੇ ਸਰਕਾਰ, ਸ਼ਾਸਨ, ਯੋਜਨਾ ਤੇ ਰਾਜਕਾਜ ਤੋਂ ਬਾਹਰ ਧੱਕ ਦਿੱਤਾ ਹੈ। ਸਾਡਾ ਨਿੱਜੀ ਵਿਸ਼ਵਾਸ ਹੀ ਧਰਮ ਰਹਿ ਗਿਆ ਹੈ। ਮੰਦਰ, ਮਸਜਿਦ, ਚਰਚ ਜਾਂ ਗੁਰੂਦੁਆਰੇ ਜਾਣਾ ਹੀ ਧਰਮ ਪਾਲਣ ਮੰਨ ਲਿਆ ਗਿਆ ਹੈ। ਧਰਮ ਵਿਅਕਤੀਗਤ ਕਰਮਕਾਂਡ ਬਿਲਕੁਲ ਨਹੀਂ ਹੈ। ਧਰਮ ਦੀ ਪ੍ਰੀਭਾਸ਼ਾ ਵਿਚ ਜਦੋਂ ਨਿਆਂ ਜਾਂ ਚੋਰੀ ਨਾ ਕਰਨਾ ਯਾਨੀ ਦੂਜੇ ਦਾ ਹੱਕ ਨਾ ਮਾਰਨਾ ਧਰਮ ਦੇ ਗੁਣ ਮੰਨੇ ਗਏ ਹੋਣ, ਓਦੋਂ ਵਿਕਾਸ ਦੀ ਅਜੋਕੀ ਧਾਰਾ ਦੇ ਨਾਲ ਧਰਮ ਦਾ ਸੁਮੇਲ ਕਿਵੇਂ ਹੋ ਸਕੇਗਾ?
ਕਰੁਣਾ, ਦਯਾ, ਨਿਆਂ, ਸੰਯਮ, ਸਮਤਾ ਤੇ ਹਰ ਜੀਵ ਵਿਚੋਂ ਰੱਬ ਦੇਖਣਾ ਆਦਿ ਧਰਮ ਦੀਆਂ ਮੂਲ ਬਿਰਤੀਆਂ ਸਾਡੀਆਂ ਵਿਕਾਸ ਯੋਜਨਾਵਾਂ ਵਿਚ ਪੂਰੀ ਤਰਾਂ ਅੱਖੋਂ ਪਰੋਖੇ ਕੀਤੀਆਂ ਗਈਆਂ ਹਨ। ਵਿਕਾਸ ਦੀ ਅਜੋਕੀ ਅਵਧਾਰਨਾ ਵਿਚ ਧਰਮ ਹੈ ਹੀ ਕਿੱਥੇ? ਜਦ ਵਿਕਾਸ ਨੂੰ ਸਿਰਫ ਸੜਕਾਂ ਚੌੜਾ ਕਰਨ ਤੇ ਵੱਡੀਆਂ ਇਮਾਰਤਾਂ ਬਣਾਉਣ ਨਾਲ ਜੋੜ ਲਿਆ ਜਾਵੇਗਾ ਤਾਂ ਫਿਰ ਰੁੱਖਾਂ ਦਾ ਉਜਾੜਾ ਹੋਣਾ ਹੀ ਹੈ। ਰੁੱਖ਼,ਜੰਗਲ, ਨਦੀ, ਤਲਾਅ, ਪਹਾੜ ਸਭ ਕੁੱਝ ਮਨੁੱਖ ਦੀ ਲਾਲਸਾ ਨੂੰ, ਉਸਦੀ ਵਿਕਾਸ ਦੀ ਚਾਹ ਨੂੰ ਪੂਰਾ ਕਰਨ ਲਈ ਖਤਮ ਕੀਤੇ ਜਾ ਰਹੇ ਹਨ। ਵਿਕਾਸ ਦੀ ਇਹ ਅਵਧਾਰਨਾ ਭਾਰਤੀ ਚਿੰਤਨ ਵਿਚੋਂ ਨਹੀਂ ਨਿੱਕਲੀ। ਅਜੋਕਾ ਵਿਕਾਸ ਸਿਰਫ ਭੌਤਿਕ ਤਰੱਕੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਪਰ ਇਸ ਭੌਤਿਕ ਤਰੱਕੀ ਵਿਚ ਵੀ ਸਿਰਫ ਤੇ ਸਿਰਫ ਮਨੁੱਖ ਦਾ,ਉਸ ਦੇ ਸੁੱਖ ਦਾ, ਉਸ ਦੇ ਭੋਗ ਦਾ, ਉਸ ਦੇ ਲਾਲਚ ਦਾ ਹੀ ਖ਼ਿਆਲ ਰੱਖਿਆ ਜਾਂਦਾ ਹੈ। ਅਸੀਂ ਇਹ ਵੀ ਮੰਨ ਲਿਆ, ਉਹ ਵੀ ਬੜੀ ਆਸਾਨੀ ਨਾਲ, ਕਿ ਭੌਤਿਕ ਉਨਤੀ ਲਈ ਕੁੱਝ ਕੀਮਤ ਚੁਕਾਉਣੀ ਹੀ ਪਵੇਗੀ। ਪਰ ਇਹ ਕੀਮਤ ਚੁਕਾ ਕੌਣ ਰਿਹਾ ਹੈ? ਵਹਿਸ਼ੀ ਮਨੁੱਖ ਨੂੰ ਛੱਡ ਕੇ ਬਾਕੀ ਸਮੁੱਚੀ ਕਾਇਨਾਤ। ਯਾਨੀ ਮਨੁੱਖ ਧਰਤੀ 'ਤੇ ਬਾਕੀ ਸਾਰੇ ਜੀਵਾਂ ਦਾ,ਕੁਦਰਤ ਦੇ ਬਾਕੀ ਸਾਰੇ ਸਰੂਪਾਂ ਦਾ ਮਾਲਕ ਬਣ ਬੈਠਾ ਹੈ। ਉਹ ਸਿਰਫ ਆਪਣੇ ਬਾਰੇ ਸੋਚਦਾ ਹੈ, ਬਾਕੀ ਸਾਰੇ ਜੀਵ ਜੰਤੂ ਤੇ ਕੁਦਰਤ ਦੇ ਵੱਖ ਵੱਖ ਸਰੂਪ ਉਹਦੇ ਹੰਕਾਰ ਨੂੰ ਪੂਰਾ ਕਰਨ ਲਈ ਕੁਰਬਾਨ ਕੀਤੇ ਜਾ ਰਹੇ ਹਨ। ਭਾਰਤ ਵਿਚ ਵਿਕਾਸ ਸ਼ਬਦ ਦੀ ਥਾਂ ਉਨਤੀ ਸ਼ਬਦ ਸਾਡੇ ਪੁਰਾਤਨ ਗਰੰਥਾਂ ਵਿਚ ਮਿਲਦਾ ਹੈ ਤੇ ਉਨਤੀ ਸਿਰਫ ਭੌਤਿਕ ਨਹੀਂ, ਉਸ ਵਿਚ ਮਨੁੱਖ ਦੀ ਚੇਤਨਾ ਦੇ ਵਿਸਥਾਰ ਨੂੰ ਜ਼ਿਆਦਾ ਅਹਿਮ ਮੰਨਿਆਂ ਗਿਆ ਹੈ। ਮਨੁੱਖ ਪੂਰੇ ਜੀਵ ਜਗਤ ਦੇ ਨਾਲ ਸਬੰਧ ਸਥਾਪਤ ਕਰਦਾ ਹੈ। ਉਹ ਜੜ ਅਤੇ ਚੇਤਨ, ਸਭ ਨਾਲ ਜੁੜਦਾ ਹੈ ਕਿਉਂਕਿ ਜੜ ਤੇ ਚੇਤਨ ਰੂਪੀ ਇਸ ਕੁਦਰਤ ਵਿਚ ਹੀ ਉਹ 'ਬਲਿਹਾਰੀ' ਵਸਦਾ ਹੈ-ਇਹ ਸਾਡਾ ਧਰਮ ਸਾਨੂੰ ਸਿਖਾਉਂਦਾ ਹੈ। ਜਿਸ ਕੁਦਰਤ ਵਿਚ ਉਹ ਬਲਿਹਾਰੀ ਵੱਸਿਆ ਹੋਵੇ, ਉਹਦੇ ਸਾਰੇ ਸਰੂਪਾਂ ਦਾ ਸਤਿਕਾਰ ਕਰਨਾ, ਸਾਰਿਆਂ ਨਾਲ ਇਕ ਰੂਹਾਨੀ ਰਿਸ਼ਤਾ ਮਹਿਸੂਸ ਕਰਨਾ, ਇਹੀ ਤਾਂ ਧਰਮ ਹੈ। ਸਾਡਾ ਮਨੁੱਖੀ ਧਰਮ। ਇਹ ਮਨੁੱਖ ਨੂੰ ਤੇ ਉਹਦੀ ਚੇਤਨਾ ਨੂੰ ਵਿਰਾਟ ਬਣਾਉਂਦਾ ਹੈ। ਉਹ ਸਮੁੱਚੀ ਕਾਇਨਾਤ ਨਾਲ ਜੁੜਦਾ ਹੈ, ਉਸ ਨਾਲ ਇੱਕਮਿੱਕ ਹੁੰਦਾ ਹੈ ਤੇ ਉਸ ਕਾਇਨਾਤ ਨਾਲ ਵਸਦੇ ਰੱਬ ਨਾਲ ਏਕਾਕਾਰ ਹੋ ਜਾਂਦਾ ਹੈ।
ਪਰ ਅੱਜ ਮਨੁੱਖ ਦੀ ਪ੍ਰਗਤੀ ਦੀ ਅਵਧਾਰਨਾ ਬੜੀ ਛੋਟੀ ਤੇ ਟੁੱਚੀ ਹੋ ਗਈ ਹੈ। ਅਸੀਂ ਵਿਕਾਸ ਦਾ ਸਾਰਾ ਤਾਣਾ-ਬਾਣਾ ਹੀ ਐਸਾ ਰਚਿਆ ਕਿ ਮਨੁੱਖ ਦੇ ਪ੍ਰਗਤੀ ਦੀ ਅਵਧਾਰਨਾ ਵਿਚੋਂ ਮਨੁੱਖ-ਧਰਮ ਹੀ ਅਲੋਪ ਹੋ ਗਿਆ। ਪ੍ਰਗਤੀ ਜਾਂ ਵਿਕਾਸ ਮਸ਼ੀਨੀਕਰਨ ਦਾ ਗ਼ੁਲਾਮ ਬਣ ਕੇ ਰਹਿ ਗਿਆ। ਉਤਪਾਦਨ ਵਿਚ ਵਾਧਾ, ਲਾਭ ਵਿਚ ਵਾਧਾ, ਵਪਾਰ ਵਿਚ ਵਾਧਾ, ਬਾਜ਼ਾਰ ਵਿਚ ਵਾਧਾ ਤੇ ਆਪਣੇ ਗਲਬੇ ਵਿਚ ਵਾਧਾ ਤੇ ਇਹ ਸਾਰਾ ਕੁੱਝ ਕਿਸ ਤਰਾਂ ਆਇਆ? ਕੁਦਰਤ ਦੇ ਕਿਸ ਕਿਸ ਸਰੂਪ ਨਾਲ ਅਨਿਆਂ ਕਰਕੇ ਆਇਆ, ਇਸ ਦਾ ਵਿਚਾਰ ਕਰਨ ਲਈ ਕਿਸੇ ਕੋਲ ਕੋਈ ਸਮਾਂ ਨਹੀਂ, ਕੋਈ ਥਾਂ ਨਹੀਂ, ਕੋਈ ਵਿਰਾਮ, ਅਰਧ ਵਿਰਾਮ ਨਹੀਂ। ਇੱਕ ਅੰਨੀ ਦੌੜ ਵਿਚ ਅਸੀਂ ਵਿਕਾਸ ਦਾ ਘੋੜਾ ਦੌੜਾ ਰਹੇ ਹਾਂ। ਸਾਰੇ ਦੇ ਸਾਰੇ ਯਯਾਤੀ ਬਣਦੇ ਜਾ ਰਹੇ ਹਾਂ। ਜਿੱਥੇ ਤ੍ਰਿਸ਼ਣਾਂਵਾਂ ਤੇ ਭੋਗਾਂ ਦਾ ਕੋਈ ਅੰਤ ਨਹੀਂ। ਯਾਦ ਰੱਖੋ, ਯਯਾਤੀ ਨੂੰ ਕਦੇ ਆਤਮਿਕ ਸ਼ਾਂਤੀ ਨਹੀਂ ਮਿਲਦੀ, ਮਲਿਕ ਭਾਗੋ ਨੂੰ ਕਦੇ ਸੰਤੋਖ ਨਹੀਂ ਮਿਲਦਾ ਪਰ ਅਜੋਕੇ ਵਿਕਾਸ ਦੇ ਕੋੜ ਨੇ ਸਾਨੂੰ ਸਭ ਨੂੰ ਪਸ਼ੂਆਂ ਵਾਂਗ ਹੱਕ ਕੇ ਯਯਾਤੀ ਤੇ ਮਲਿਕ ਭਾਗੋ ਦੀ ਦੌੜ ਵਿਚ ਦੌੜਾ ਦਿੱਤਾ ਹੈ। ਫਿਰ ਇਸ ਵਿਚ ਕੁਦਰਤ, ਵਾਤਾਵਰਣ, ਚੌਗਿਰਦਾ, ਜੈਵਿਕ -ਭਿੰਨਤਾ ਜਾਂ ਧਰਮ ਦਾ ਵਿਚਾਰ ਕਿਵੇਂ ਹੋਵੇ?
ਵਾਤਵਰਣ ਤੇ ਕੁਦਰਤ ਜੀਡੀਪੀ ਨਹੀਂ ਵਧਾਉਂਦੇ, ਜੀਐਨਪੀ ਨਹੀਂ ਵਧਾਉਂਦੇ, ਉਤਪਾਦਨ ਨਹੀਂ ਵਧਾਉਂਦੇ, ਲਾਭ ਨਹੀਂ ਵਧਾਉਂਦੇ ਤੇ ਨਾ ਹੀ ਬਾਜ਼ਾਰ ਵਧਾਉਂਦੇ ਹਨ, ਇਸੇ ਕਰਕੇ ਉਹਨਾਂ ਨੂੰ ਛੱਡ ਦਿੱਤਾ ਗਿਆ ਹੈ ਮਰਨ ਵਾਸਤੇ, ਕਿਉਂਕਿ ਉਹ ਅਜੋਕੇ ਵਿਕਾਸ ਦੇ ਰਾਹ ਦੀਆਂ 'ਰੁਕਾਵਟਾਂ' ਹਨ। ਇਸ ਦੀ ਇੱਕ ਨਜ਼ੀਰ ਹੈ ਕਿ ਅੱਜ ਕੱਲ ਜੋ ਵੱਡੇ ਵੱਡੇ ਪ੍ਰੋਜੈਕਟ ਲਾਏੇ ਜਾ ਰਹੇ ਹਨ ਉਹਨਾਂ ਦਾ ਵਾਤਾਵਰਣ 'ਤੇ ਕੀ ਅਸਰ ਹੋਵੇਗਾ, ਇਸ 'ਤੇ ਇਮਾਨਦਾਰੀ ਨਾਲ ਵਿਚਾਰ ਕਰਨ ਦੀ ਬਜਾਏ ਕਾਨੂੰਨੀ ਰੂਪ ਨਾਲ ਜ਼ਰੂਰੀ 'ਇਨਵਾਇਰਨਮੈਂਟ ਇਮਪੈਕਟ ਅਸੈਸਮੈਂਟ ਰਿਪੋਰਟ ਨੂੰ ਇੱਕ ਰਸਮੀ ਕਾਰਵਾਈ ਹੀ ਬਣਾ ਕੇ ਰੱਖ ਦਿੱਤਾ ਗਿਆ ਹੈ। ਪ੍ਰਜੈਕਟ ਦਾ ਐਲਾਨ ਹੁੰਦਿਆਂ ਹੀ ਸਾਡੇ ਰਾਜਨੇਤਾ ਸ਼ਰੇਆਮ ਬਿਆਨ ਦਿੰਦੇ ਹਨ ਕਿ ਫਲਾਣੇ ਫਲਾਣੇ ਪ੍ਰਜੈਕਟ ਦੇ ਲੱਗਣ ਵਿਚ 'ਵਾਤਾਵਰਣ' ਨੂੰ ਵੀ ਰੁਕਾਵਟ ਨਹੀਂ ਬਣਨ ਦਿੱਤਾ ਜਾਵੇਗਾ। ਅਸੀਂ ਵਿਕਾਸ ਦੀ ਅਵਧਾਰਨਾ ਨੂੰ ਸੰਕੀਰਨ ਕੀਤਾ ਹੈ। ਜਿਸ ਕਾਰਨ ਮਨੁੱਖ ਦਾ ਮਨ ਵੀ ਸੰਕੀਰਨ ਹੋਇਆ, ਚੇਤਨਾ ਵੀ ਤੇ ਦ੍ਰਿਸ਼ਟੀ ਵੀ ਸੰਕੀਰਨ ਹੋ ਗਈ। ਮਨੁੱਖ ਦਾ ਦੂਜੇ ਪ੍ਰਾਣੀਆਂ ਤੇ ਕੁਦਰਤ ਨਾਲੋਂ ਰਿਸ਼ਤਾ ਟੁੱਟਿਆ ਅਤੇ ਇਹ ਮਰਿਯਾਦਾਹੀਨ ਵਿਕਾਸ ਹੀ ਵਾਤਾਵਰਣ ਦੇ ਵਿਨਾਸ਼ ਦਾ ਕਾਰਨ ਬਣਿਆ । ਇਸ ਵਿਚ ਕੋਈ ਸੰਵੇਦਨਾ ਨਹੀਂ, ਕੋਈ ਉਨਸ ਨਹੀਂ, ਕੋਈ ਭਾਵਕੁਤਾ ਨਹੀਂ। ਮਸ਼ੀਨੀ ਜ਼ਿੰਦਗੀ ਤੇ ਭੌਤਿਕਤਾ ਨੇ ਇੱਕ ਸੰਵੇਦਨਹੀਣਤਾ ਪੈਦਾ ਕੀਤੀ ਤੇ ਸੰਵੇਦਨਹੀਣਤਾ ਤਾਂ ਨਿਆਂ- ਅਨਿਆਂ ਤੇ ਧਰਮ - ਅਧਰਮ ਦਾ ਕੋਈ ਲਿਹਾਜ਼ ਨਹੀਂ ਕਰਦੀ।
ਧਰਮ ਆਖਦਾ ਹੈ ਕਿ ਇੱਕ ਹੀ ਸੱਤਾ ਸਾਰੇ ਜਗਤ ਵਿਚ ਵਿਆਪਤ ਹੈ। ਮਨੁੱਖ ਤੇ ਕੁਦਰਤ ਦੀ ਹਰ ਚੀਜ਼ ਵਿਚ ਇੱਕ ਅਦਰੂਨੀ ਰਿਸ਼ਤਾ ਹੈ। ਇਸ ਰਿਸ਼ਤੇ ਅਸੀਂ ਵਿਸਾਰ ਦਿੱਤਾ। ਦੂਜੇ ਜੀਵਾਂ ਦੀ ਹੋਂਦ ਨੂੰ ਸਮਾਪਤ ਕਰਕੇ ਸਹੇੜਿਆ ਗਿਆ ਵਿਕਾਸ ਹਿੰਸਕ ਹੈ ਤੇ ਹਿੰਸਾ ਵਿਚੋਂ ਕਦੇ ਸੁੱਖ, ਸਮਰਿੱਧੀ ਤੇ ਸ਼ਾਂਤੀ ਪੈਦਾ ਨਹੀਂ ਹੁੰਦੇ। ਅਸੀਂ ਜਦ ਜਗਤ ਵਿਚ ਸਭ ਥਾਂ ਵਿਆਪਤ ਈਸ਼ਵਰ ਨੂੰ ਨਜ਼ਰਅੰਦਾਜ਼ ਕਰਦੇ ਹਾਂ ਤਾਂ ਇਹ ਇਕ ਅਪਰਾਧ ਹੀ ਹੈ ਤੇ ਉਸਦਾ ਪਰਿਣਾਮ ਸਾਨੂੰ ਭੁਗਤਣਾ ਹੀ ਪਵੇਗਾ।
ਅੱਜ ਸਾਨੂੰ ਸਾਰਿਆਂ ਨੂੰ ਕੁਦਰਤ ਤੇ ਵਾਤਾਵਰਣ ਦੀ ਚਿੰਤਾ ਹੋਈ ਹੈ। ਕਿਉਂ? ਇਥੇ ਵੀ ਸਾਡਾ ਸਵਾਰਥ ਹੈ। ਇਹ ਉਪਯੋਗਤਾਵਾਦੀ ਦ੍ਰਿਸ਼ਟੀਕੋਣ ਹੈ। ਅੱਜ ਪਾਣੀ ਖਤਮ ਹੋਣ ਦੀ ਚਿੰਤਾ ਹੈ, ਆਪਣੀ ਸਿਹਤ ਦੀ ਚਿੰਤਾ ਹੈ, ਆਪਣੇ ਭੋਗ ਨੂੰ ਬਣਾਈ ਰੱਖਣ ਦੀ ਚਿੰਤਾ ਹੈ,ਇਸੇ ਕਰਕੇ ਅਸੀਂ ਵਾਤਾਵਰਣ ਦੀ ਚਿੰਤਾ ਕਰ ਰਹੇ ਹਾਂ। ਇਹ ਉਪਯੋਗਤਾਵਾਦੀ ਸਵਾਰਥ ਦ੍ਰਿਸ਼ਟੀ ਹੈ, ਧਰਮ ਦ੍ਰਿਸ਼ਟੀ ਨਹੀਂ। ਅੱਜ ਅਸੀਂ ਜਦੋਂ ਵਾਤਾਵਰਣ ਦੀ ਗੱਲ ਕਰਦੇ ਹਾਂ ਤਾਂ ਸਾਡੀ ਨਿਗਾਹ ਵਿਚ ਸਿਰਫ ਮਨੁੱਖ ਹੁੰਦਾ ਹੈ। ਅਸੀਂ ਬੁੱਢਾ ਦਰਿਆ ਦੀ ਫਿਕਰ ਓਸ ਵੇਲੇ ਸ਼ੁਰੂ ਕੀਤੀ ਜਦੋਂ ਮਾਲਵੇ ਵਿਚ ਕੈਂਸਰ ਦੀ ਬੀਮਾਰੀ ਸਿਰ ਚੜ ਕੇ ਬੋਲਣ ਲੱਗ ਪਈ। ਬੁੱਢਾ ਦਰਿਆ ਕੋਈ ਇੱਕ ਦਿਨ 'ਚ ਤਾਂ ਮਰਿਆ ਨਹੀਂ। ਉਸ ਨੂੰ ਦਰਿਆ ਤੋਂ ਨਾਲ ਤੇ ਫੇਰ ਗੰਦਾ ਨਾਲ ਬਣਨ ਵਿਚ ਕੁੱਝ ਦਹਾਕੇ ਲੱਗੇ। ਸਾਡੀ ਧਰਮ ਦ੍ਰਿਸ਼ਟੀ ਤਾਂ ਆਖ ਰਹੀ ਸੀ ਕਿ ਉਸ ਵਿਚ ਗੰਦਗੀ ਦਾ ਇੱਕ ਕਤਰਾ ਨਾ ਜਾਵੇ ਪਰ ਇਸ ਸਵਾਲ ਨੂੰ ਖੜਾ ਹੋਣ ਲਈ ਚਾਰ ਦਹਾਕੇ ਲੱਗ ਗਏ। ਚਾਰ ਦਹਾਕਿਆਂ ਵਿਚ ਬੁੱਢਾ ਦਰਿਆ ਵਿਚ ਰਹਿਣ ਵਾਲੇ ਜੀਵ ਜੰਤੂ ਤਾਂ ਅਲੋਪ ਹੋਏ ਹੀ ਤੇ ਜਦੋਂ ਉਹ ਜ਼ਹਿਰੀਲਾ ਬਣਕੇ ਸਤਲੁਜ ਨੂੰ ਵੀ ਮਾਰਨ ਤੁਰ ਪਿਆ-ਅਸੀਂ ਓਦੋਂ ਚੇਤੇ। ਸਾਡੇ ਧਰਮ ਵਿਚ ਤਾਂ ਨਦੀਆਂ ਨੂੰ ਮਾਂ ਵਰਗਾ ਸਤਿਕਾਰ ਦੇਣ ਦੀ ਵਿਰਾਸਤ ਹੈ। ਪਰ ਲੁਧਿਆਣੇ ਦਾ ਬੁੱਢਾ ਦਰਿਆ ਦੇਖਦਿਆਂ ਦੇਖਦਿਆਂ ਜੀਵਨ ਦੇਣ ਵਾਲੀ ਮਾਂ ਤੋਂ ਬਦਲ ਕੇ ਜੀਵਨ ਲੈਣ ਵਾਲੀ ਡਾਇਣ ਬਣਾ ਦਿੱਤਾ ਗਿਆ। ਮਜ਼ੇਦਾਰ ਗੱਲ ਇਹ ਹੈ ਕਿ ਜਿੰਨਾਂ ਲੋਕਾਂ ਦੀਆਂ ਫੈਕਟਰੀਆਂ ਜਾਂ ਜਿੰਨਾਂ ਲੋਕਾਂ ਕੋਲ ਬੁੱਢਾ ਦਰਿਆ ਨੂੰ ਸਾਫ ਰੱਖਣ ਦੀਆਂ ਜ਼ਿੰਮੇਂਦਾਰੀਆਂ ਸਨ ਉਹ ਪਿਛਲੇ ਚਾਰ ਦਹਾਕਿਆਂ ਵਿਚ ਆਪਣੀ ਪਾਪ ਮੁਕਤੀ ਲਈ ਗੰਗਾ ਇਸ਼ਨਾਨ ਕਰਨ ਜਾਂਦੇ ਰਹੇ ਹੋਣਗੇ ਪਰ ਘਰ ਦੇ ਕੋਲ ਵਹਿੰਦੀ ਗੰਗਾ ਨੂੰ ਮਾਰਨ ਵਿਚ ਉਹਨਾਂ ਨੂੰ ਕੋਈ ਸ਼ਰਮ ਜਾਂ ਤਕਲੀਫ ਨਹੀਂ ਹੋਈ। ਉਨਾਂ ਦੀ ਵਿਅਕਤੀਗਤ ਧਰਮ ਚੇਤਨਾ ਏਨੀ ਕੁ ਸੰਕੀਰਨ ਹੋ ਗਈ ਕਿ ਧਾਰਮਿਕ ਕਰਮਕਾਂਡਾਂ ਤੋਂ ਉਪਰ ਉੱਠ ਕੇ ਉਨਾਂ ਨੂੰ ਧਰਮ ਦੇ ਵਿਆਪਕ ਸਰੂਪ ਦਾ ਚੇਤਾ ਹੀ ਨਹੀਂ ਰਿਹਾ ਨਹੀਂ ਤਾਂ ਉਹਨਾਂ ਵਿਚੋਂ ਕਈਆਂ ਨੇ ਇਸ ਦਾ ਵਿਚਾਰ ਕੀਤਾ ਹੁੰਦਾ।
ਜ਼ਿਕਰਯੋਗ ਹੈ ਕਿ ਪਾਣੀ ਦੀ ਸਾਂਭ ਸੰਭਾਲ, ਤਲਾਵਾਂ, ਸਰੋਵਰਾਂ ਤੇ ਨਦੀਆਂ ਦੇ ਮਹੱਤਵ, ਉਨਾਂ ਨੂੰ ਪਵਿੱਤਰ ਰੱਖਣ ਤੇ ਉਹਨਾਂ ਦੀ ਸਾਂਭ-ਸੰਭਾਲ ਦੀ ਗੱਲਬਾਤ ਅਨੇਕ ਪੁਰਾਣਾਂ ਵਿਚ ਪਾਈ ਜਾਂਦੀ ਹੈ। ਮਤਸਯ ਪੁਰਾਣ, ਅਗਨੀ ਪੁਰਾਣ, ਪਦਮ ਪੁਰਾਣ, ਵਰਹਾ ਪੁਰਾਣ, ਸ਼ਿਵ ਪੁਰਾਣ, ਮਾਰਕੰਡੇ ਪੁਰਾਣ, ਭਵਿੱਸ਼ਯ ਪੁਰਾਣ, ਸਕੰਦ ਪੁਰਾਣ ਵਿਸ਼ਨੂੰ ਪੁਰਾਣ, ਗਰੁੜ ਪੁਰਾਣ, ਮਹਾਂਭਾਰਤ ਅਤੇ ਵਾਲਮੀਕਿ ਰਮਾਇਣ ਵਿਚ ਇਹਨਾਂ ਸਾਰੀਆਂ ਅਵਧਾਰਨਾਵਾਂ ਦਾ ਵਾਰ-ਵਾਰ ਜ਼ਿਕਰ ਆਉਂਦਾ ਹੈ ਪਰ ਕਿਸੇ ਨੇ ਆਪਣੇ ਧਰਮ ਗਰੰਥਾਂ ਨੂੰ ਓਸ ਨਜ਼ਰੀਏ ਤੋਂ ਦੇਖਿਆ ਹੋਵੇ ਤਾਂ ਨਾ ! ਧਰਮ ਗਰੰਥ ਤਾਂ ਧੂਫ ਧੁਖਾਉਣ ਵਾਸਤੇ ਜਾਂ ਸਿਰਫ ਤੇ ਸਿਰਫ ਇੱਕ ਅਖੌਤੀ ਧਰਮ ਆਸਥਾ ਦਾ ਅੰਧ ਵਿਸ਼ਵਾਸ ਪੂਰਾ ਕਰਨ ਵਾਲੇ ਬਣਾ ਕੇ ਰੱਖ ਦਿੱਤੇ ਗਏ ਹਨ। ਇਹਨਾਂ ਗਰੰਥਾਂ ਵਿਚ ਇਥੋਂ ਤੱਕ ਜ਼ਿਕਰ ਕੀਤਾ ਗਿਆ ਹੈ ਕਿ ਜਿਹੜਾ ਮਨੁੱਖ ਇੱਕ ਦਿਨ ਵੀ ਧਰਤੀ 'ਤੇ ਮੀਂਹ ਦੇ ਪਾਣੀ ਨੂੰ ਬਚਾਉਂਦਾ ਹੈ ਉਹ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਮਹਾਂਭਾਰਤ ਵਿਚ ਭੀਸ਼ਮ ਪਿਤਾਮਾ ਨੇ ਯੁਧਿਸ਼ਟਰ ਨੂੰ ਰਾਜ ਧਰਮ ਦੀ ਸਿੱਖਿਆ ਦਿੰਦਿਆਂ ਸਾਫ ਸਾਫ ਕਿਹਾ ਹੈ ਕਿ ਤੇਰੇ ਰਾਜ ਵਿਚ ਅਜਿਹੇ ਤਲਾਅ ਹੋਣ ਜਿੰਨਾਂ ਦਾ ਪਾਣੀ ਸਾਰਾ ਸਾਲ ਨਾ ਮੁੱਕੇ। ਪਰ ਇਹਨਾਂ ਪੁਰਾਣਾਂ 'ਤੇ ਆਸਥਾ ਰੱਖਣ ਵਾਲੇ ਸਮਾਜ ਨੇ ਇਹਨਾਂ ਦੇ ਅੰਦਰ ਵਿਆਪਤ ਕੁਦਰਤੀ ਸੋਮਿਆਂ ਪ੍ਰਤੀ ਗਿਆਨ ਨੂੰ ਤਾਂ ਕਿਤੇ ਹਾਸ਼ੀਏ 'ਤੇ ਸੁੱਟ ਦਿੱਤਾ ਤੇ ਬੀ ਆਰ ਚੋਪੜਾ ਦੇ ਟੈਲੀ ਸੀਰੀਅਲ ਮਹਾਂਭਾਰਤ ਵਿੱਚ ਭੀਸ਼ਮ ਪਿਤਾਮਾ ਦੇ ਡਾਇਆਲਾਗ ਯਾਦ ਕਰਦੇ ਫਿਰ ਰਹੇ ਹਨ। ਇਸੇ ਤਰਾਂ ਹਰ ਰੋਜ਼ ਗੁਰੂਦੁਆਰੇ ਜਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲੇ ਸੱਜਣ ਵੀ ਹਰ ਰੋਜ਼ ਸੁਣਦੇ ਆ ਰਹੇ ਸਨ “ਪਵਨੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ”। ਪਰ ਜਦੋਂ ਉਹ ਗੁਰੂਦੁਆਰਾ ਸਾਹਿਬ ਤੋਂ ਪਰਤ ਕੇ ਪੀਏਯੂ ਜਾਂ ਆਪਣੀ ਸਰਕਾਰੀ ਨੌਕਰੀ 'ਤੇ ਪਹੁੰਚ ਜਾਂਦੇ ਸਨ ਤਾਂ ਉਨਾਂ ਦੇ ਚਿੰਤਨ ਤੇ ਦ੍ਰਿਸ਼ਟੀ 'ਤੇ ਗੁਰੂਆਂ ਦੀ ਇਸ ਸਿੱਖਿਆ ਦਾ ਕੋਈ ਅਸਰ ਨਹੀਂ ਰਹਿ ਜਾਂਦਾ ਸੀ। ਕੀੜੇਮਾਰ ਜ਼ਹਿਰਾਂ ਦੀ ਅੰਨੇਵਾਹ ਵਰਤੋਂ ਕਰਵਾਉਂਦੇ ਰਹੇ ਪੀਏਯੂ ਦੇ ਅਨੇਕ ਵਿਗਿਆਨੀ ਵੀ ਗੁਰੂਦੁਆਰੇ ਜਾਂਦੇ ਹੀ ਰਹੇ ਹੋਣਗੇ ਪਰ ਉਹਨਾਂ ਵਿਚੋਂ ਕਿਸੇ ਇੱਕ ਦੀ ਵੀ ਅੰਤਰ ਆਤਮਾ ਨੇ ਉਨਾਂ ਹਲੂਣ ਕੇ ਕਦੇ ਨਹੀਂ ਆਖਿਆ ਕਿ ਇਹ ਕੀ ਸਿਫਾਰਸ਼ਾਂ ਕਰ ਰਿਹਾ ਹੈਂ? ਇਸ ਨਾਲ ਧਰਤੀ ਮਾਤਾ ਧਰਤ ਮਹਤੁ ਤੇ ਪਾਣੀ ਪਿਤਾ ਨਹੀਂ ਰਹਿ ਜਾਵੇਗਾ। ਕਿਉਂਕਿ ਝਾੜ, ਬਾਜ਼ਾਰ ਅਤੇ ਮੁਨਾਫੇ ਦੇ ਕੁਚੱਕਰ ਵਿਚ ਫਸਿਆ ਮਨੁੱਖ ਆਪਣੇ ਧਰਮ ਦੇ ਵਿਚਾਰ ਨਾਲ, ਆਪਣੇ ਧਰਮ ਦੀ ਦ੍ਰਿਸ਼ਟੀ ਨਾਲ ਆਪਣੀ ਰੋਜ਼ ਮਰਾ ਦੀ ਜ਼ਿੰਦਗੀ ਨੂੰ ਜੋੜ ਨਹੀਂ ਸਕੇਗਾ।
ਅੱਜ ਜਦੋਂ ਕੁਦਰਤ ਦੀ ਕਰੋਪੀ ਸਾਡੇ 'ਤੇ ਵਰੀ ਤਾਂ ਅਸੀਂ ਕਾਨੂੰਨ ਬਣਾ ਕੇ ਨਦੀਆਂ, ਕੁਦਰਤ, ਜੰਗਲ ਬਚਾਉਣ ਦੀ ਗੱਲ ਕਰ ਰਹੇ ਹਾਂ। ਇਹ ਭੈਅ ਤੋਂ ਉਤਪੰਨ ਕਾਰਜ ਹੈ। ਇਹ ਇੱਕ ਡਰੇ ਹੋਏ ਮਨੁੱਖ ਦਾ ਉਪਰਾਲਾ ਹੈ। ਜੋ ਸਵਾਰਥ, ਭੈਅ ਤੇ ਲਾਲਚ ਤੋਂ ਜ਼ਿਆਦਾ ਪ੍ਰੇਰਿਤ ਹੈ। ਇਸ ਵਿਚ ਮੌਤ ਤੇ ਸਰਵਨਾਸ਼ ਦੇ ਭੈਅ ਤੋਂ ਪੈਦਾ ਹੋਈ ਸ਼ਮਸ਼ਾਨ-ਚੇਤਨਾ ਹੈ, ਧਰਮ ਦੀ ਚੇਤਨਾ ਨਹੀਂ। ਅੱਜ ਸਾਡਾ ਧਰਮ ਰਾਜ-ਕਾਜ, ਯੋਜਨਾਵਾਂ, ਸਾਡੇ ਆਰਥਿਕ ਚਿੰਤਨ ਵਿਚੋਂ ਅਜਿਹਾ ਖਦੇੜ ਦਿੱਤਾ ਗਿਆ ਹੈ ਕਿ ਧਰਮ ਹੁਣ ਯੋਜਨਾ ਆਯੋਗ ਦੀਆਂ ਪੌੜੀਆਂ ਨਹੀਂ ਚੜ ਸਕਦਾ। ਉਹ ਸੰਸਦ, ਕ੍ਰਿਸ਼ੀ ਭਵਨ, ਵਿਗਿਆਨ ਭਵਨ ਤੇ ਵਿਧਾਨ ਸਭਾਵਾਂ ਦੇ ਬਾਹਰ ਖੜਾ ਇੱਕ ਭਿਖਾਰੀ ਹੈ, ਜਿਸ ਨੂੰ ਕੁੱਝ ਧਾਰਮਿਕ ਸਥਾਨਾਂ ਵਿਚ ਕਦੀ ਕਦੀ ਸ਼ਰਨ ਤੇ ਸਤਿਕਾਰ ਮਿਲ ਜਾਂਦਾ ਹੈ। ਜਦੋ ਧਰਮ ਨੂੰ ਰਾਜਕਾਜ ਦੀਆਂ ਸਾਰੀਆਂ ਪ੍ਰਣਾਲੀਆਂ ਤੋਂ ਖਦੇੜ ਦਿੱਤਾ ਜਾਵੇਗਾ ਤਾਂ ਫਿਰ ਅਧਰਮ ਹੀ ਬਚੇਗਾ ਜੋ ਯੋਜਨਾਵਾਂ ਬਣਾਏਗਾ, ਕਾਨੂੰਨ ਬਣਾਵੇਗਾ ਤੇ ਸ਼ਾਸਣ ਚਲਾਵੇਗਾ। ਏਸੇ ਅਧਰਮੀ ਸ਼ਾਸ਼ਣ ਤੰਤਰ ਵੱਲੋਂ ਬਣਾਈਆਂ ਗਈਆਂ ਯੋਜਨਾਵਾਂ ਨਾਲ ਹੀ ਇਹ ਵਾਤਾਵਰਣ ਤਬਾਹ ਹੋਇਆ ਹੈ। ਫਿਰ ਇਸ ਵੱਲੋਂ ਬਣਾਏ ਨਵੇਂ ਨਵੇਂ ਕਾਨੂੰਨ, ਘੜੇ ਗਏ ਨਵੇਂ ਨਵੇਂ ਨਾਅਰੇ, ਬਣਾਈਆਂ ਗਈਆਂ ਨਵੀਆਂ ਨਵੀਆਂ ਨੀਤੀਆਂ ਵਾਤਾਵਰਣ ਨੂੰ ਕਿਵੇਂ ਬਚਾਉਣਗੀਆਂ? ਅਸੀਂ ਆਪਣੇ ਸਹਿਜ ਮਨੁੱਖੀ ਧਰਮ ਨੂੰ ਛੱਡ ਕੇ ਕੁਦਰਤ ਨੂੰ ਕਿਵੇਂ ਬਚਾ ਸਕਾਂਗੇ ਜਦੋਂ ਸਾਡੇ ਸ਼ਾਸਨ ਦਾ ਕੰਟਰੋਲ ਧਰਮ ਨਹੀਂ ਬਾਜ਼ਾਰ ਦੇ ਹੱਥ ਵਿਚ ਹੋਵੇ ਤਾਂ ਬਾਜ਼ਾਰ ਕੋਲੋਂ ਵਾਵਾਵਰਣ ਰਖਿਆ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਇੱਕ ਵਿਦਵਾਨ ਤਾ ਕਥਨ ਹੈ ਕਿ “ਕਦੇ ਲੋਕ ਹਾਟ ਬਾਜ਼ਾਰ ਜਾਂਦੇ ਸੀ, ਸਮਾਨ ਖਰੀਦਣ ਲਈ, ਅੱਜ ਬਾਜ਼ਾਰ ਨਿੱਕਲ ਪਿਆ ਹੈ ਦੁਨੀਆਂ ਖਰੀਦਣ ਵਾਸਤੇ। ਅੱਜ ਬਾਜ਼ਾਰ ਸਭ ਕੁੱਝ ਖਰੀਦ ਰਿਹਾ ਹੈ-ਨਦੀਆਂ, ਜੰਗਲ, ਪਹਾੜ, ਖਣਿਜ ਆਦਿ ਸਾਰੇ ਕੁਦਰਤੀ ਸੋਮੇਂ। ਇਸ ਲਈ ਜਦੋਂ ਬਾਜ਼ਾਰ ਕੁਦਰਤ ਦੀ ਰੱਖਿਆ ਕਰੇਗਾ ਤਾਂ ਉਹ ਚਿੜਿਆਘਰਾਂ ਵਿਚ ਬੰਦ ਸ਼ੇਰ ਚੀਤਿਆਂ ਦੀ ਰੱਖਿਆ ਹੋਵੇਗੀ। ਜੰਗਲਾਂ ਵਿਚੋਂ ਸ਼ੇਰ ਖਤਮ ਹੋ ਜਾਣਗੇ ਕਿਉਂਕਿ ਉਨਾਂ ਦੀ ਖੱਲ ਤੇ ਹੱਡੀਆਂ ਦੀ ਬਾਜ਼ਾਰ ਵਿਚ ਬਹੁਤ ਮੰਗ ਹੈ ਪਰ ਉਹ ਚਿੜੀਆਘਰਾਂ ਵਿਚ ਬਚਾ ਲਏ ਜਾਣਗੇ ਕਿਉਂਕਿ ਉਹ ਬਾਜ਼ਾਰ ਦਾ ਇੱਕ ਹਿੱਸਾ ਹਨ। ਇਸੇ ਤਰੀਕੇ ਨਾਲ ਕੁੱਝ ਨਦੀਆਂ ਵੀ ਬਚਾਈਆਂ ਜਾਣਗੀਆਂ ਕਿਉਂਕਿ ਹੁਣ 'ਰਿਵਰ ਫਰੰਟ' ਦੀ ਬਾਜ਼ਾਰ 'ਚ ਬੜੀ ਮੰਗ ਹੈ। ਹੁਣ ਨਦੀਆਂ ਦੀ ਜ਼ਮੀਨ, ਉਨਾਂ ਦਾ ਖੇਤਰ ਨਹੀਂ, ਰੀਅਲ ਇਸਟੇਟ ਹੋ ਗਿਆ ਹੈ। ਫਿਰ ਕੌਣ ਨਦੀ ਨੂੰ ਮਾਂ ਵਾਗ ਸਤਿਕਾਰ ਦੇਵੇਗਾ? ਫਿਰ ਕਿਸ ਸਰਕਾਰ ਤੋ ਕਿਸੇ 'ਨਦੀਂ ਮਾਂ' ਦੀ ਰੱਖਿਆਂ ਦੀ ਉਮੀਦ ਕੀਤੀ ਜਾ ਸਕਦੀ ਹੈ?
ਕੁਦਰਤ; ਕੁਦਰਤੀ ਸੋਮਿਆਂ ਦਾ ਝੁੰਡ ਮਾਤਰ ਨਹੀਂ ਹੈ। ਉਹ ਆਪਣੇ ਆਪ ਵਿਚ ਇੱਕ ਸੰਪੂਰਨ ਵਿਵਸਥਾ ਹੈ। ਮਨੁੱਖ ਏਸੇ ਵਿਵਸਥਾ ਦਾ ਹਿੱਸਾ ਹੈ। ਇਸ ਲਈ ਵਿਕਾਸ ਦੀਆਂ ਯੋਜਨਾਵਾਂ ਅਗਰ ਇਸ ਧਰਮ ਦ੍ਰਿ੍ਰਸ਼ਟੀ ਤੋਂ ਪ੍ਰੇਰਿਤ ਹੋਣਗੀਆਂ ਤਾਂ ਕੁਦਰਤ ਦੀ ਰੱਖਿਆ ਤੇ ਵਾਤਾਵਰਣ ਦੀ ਸੰਭਾਲ ਦੇ ਕਰਮ ਕਾਂਡ ਨਹੀਂ ਕਰਨੇ ਪੈਣਗੇ।
ਅੱਜ ਲੋੜ ਹੈ ਅਸੀ ਧਰਮ ਦੀ ਨਵੇਂ ਤੋਂ ਵਿਆਖਿਆ ਕਰੀਏ। ਅੱਜ ਇਸ ਗੱਲ ਦੀ ਵੀ ਚਰਚਾ ਹੋਣੀ ਚਾਹੀਦੀ ਹੈ ਕਿ ਵਿਕਾਸ ਦੇ ਅਰਥ ਕੀ ਹਨ ਤੇ ਇਹ ਵਿਕਾਸ ਆਖਰ ਹੈ ਕਿਸਦਾ? ਇਹ ਵੀ ਸਵਾਲ ਉਠਣਾ ਚਾਹੀਦਾ ਹੈ ਕਿ ਕੀ ਕੁਦਰਤੀ ਸੋਮਿਆਂ 'ਤੇ ਸਿਰਫ ਮਨੁੱਖ ਦਾ ਹੀ ਹੱਕ ਹੈ? ਅੱਜ ਮਨੁੱਖ ਧਰਮ ਦੀ ਗੱਲ ਹੋਣੀ ਚਾਹੀਦੀ ਹੈ। ਜਿਸ ਧਰਮ ਨੂੰ ਨਿਆਂ ਕਰੁਣਾ, ਦਯਾ, ਤੇ ਸਭਨਾਂ ਜੀਆਂ ਦੇ ਅੰਦਰ ਇੱਕ ਹੀ ਨੂਰ ਦੇਖਣ ਦੀ ਦ੍ਰਿਸ਼ਟੀ ਦੇਣ ਵਾਲਾ ਮੰਨਿਆਂ ਜਾਂਦਾ ਓਸ ਨੂੰ ਆਪਣੇ ਵਿਕਾਸ ਦੀਆਂ ਯੋਜਨਾਵਾਂ ਦੀ ਅਵਧਾਰਨਾ ਵਿਚ ਵੀ ਸਥਾਨ ਦੇਣਾ ਪਵੇਗਾ। ਧਰਮ ਦ੍ਰਿਸ਼ਟੀ ਤੋਂ ਵਿਹੂਣਾ ਵਿਕਾਸ ਚਿੰਤਨ ਕੁਦਰਤ ਵਿਰੋਧੀ, ਮਨੁੱਖ ਵਿਰੋਧੀ ਹੀ ਹੋਵੇਗਾ। ਇਸ ਨੂੰ ਸਾਫ ਤੇ ਸਪਸ਼ਟ ਤੌਰ 'ਤੇ ਮੰਨਣਾ ਪਵੇਗਾ ਪਰ ਏਥੇ ਸਾਡੀਆਂ ਧਾਂਰਮਿਕ ਸੰਸਥਾਵਾਂ ਦੀ ਭੂਮਿਕਾ ਵੀ ਮਹੱਤਵਪੂਰਨ ਹੋ ਜਾਂਦੀ ਹੈ ਕਿ ਉਹ ਧਰਮ ਨੂੰ ਕਰਮਕਾਂਡ ਤੋਂ ਉੱਚਾ ਚੁੱਕ ਕੇ ਮਨੁੱਖਤਾ ਨਾਲ ਜੋੜਨ ਦੀ ਗੱਲ ਜ਼ਿਆਦਾ ਕਰਨ ਨਹੀਂ ਤਾਂ ਹਰ ਰੋਜ਼ ਕੀਤੇ ਜਾਣ ਵਾਲੇ ਵਾਤਾਵਰਣੀ ਕ੍ਰਮਕਾਂਡ ਵਾਤਾਵਰਣ ਨੂੰ ਤਬਾਹ ਹੋਣੋਂ ਨਹੀ ਬਚਾ ਸਕਦੇ।