ਇਹਨਾਂ ਦੇ ਟੁੱਟਣ ਕਰਕੇ ਮਿੱਟੀ ਬਣਨ ਦੀ ਪ੍ਰਕ੍ਰਿਆ ਵਿੱਚ ਜ਼ਿੰਕ ਮੁਕਤ ਹੁੰਦਾ ਹੈ। ਪ੍ਰਾਣੀਆਂ ਅਤੇ ਪਸ਼ੂਆਂ ਦੇ ਮਲ- ਮੂਤਰ, ਕਾਰਬਨਿਕ ਖਾਦ ਆਦਿ ਤੋਂ ਜ਼ਿੰਕ ਮਿਲਦਾ ਹੈ। ਨਦੀਆਂ ਦੇ ਹੜ੍ਹ ਦੇ ਨਾਲ ਜ਼ਿੰਕ ਵਹਿ ਕੇ ਆਉਂਦਾ ਹੈ। ਜ਼ਿੰਕ ਘੁਲਣਸ਼ੀਲਤਾ ਅਤੇ ਉਪਲਬਧਤਾ ਮਿੱਟੀ ਦੀ ਨਮੀ ਅਤੇ ਪੀ ਐਚ ਉੱਪਰ ਨਿਰਭਰ ਹੈ। ਜ਼ਿੰਕ ਕੁੱਝ ਐਂਜ਼ਾਈਮ ਅਤੇ ਪ੍ਰੋਟੀਨ ਦਾ ਮੁੱਖ ਘਟਕ ਹੁੰਦਾ ਹੈ। ਮੈਟਾਬੌਲਿਜ਼ਮ ਦੀ ਪ੍ਰਕ੍ਰਿਆ ਵਧੀਆ ਤਰੀਕੇ ਨਾਲ ਚੱਲਣ ਲਈ ਜ਼ਿੰਕ ਦੀ ਜਰੂਰਤ ਹੁੰਦੀ ਹੈ।
ਫਸਲਾਂ ਵਿੱਚ ਜਸਤੇ ਦੀ ਪੂਰਤੀ ਦੇ ਲਈ ਹੁਣ ਤੱਕ ਜ਼ਿੰਕ ਰਸਾਇਣਿਕ ਰੂਪ ਵਿੱਚ ਕੁਇੰਟਲਾਂ ਵਿੱਚ ਦਿੱਤਾ ਜਾਂਦਾ ਸੀ, ਪਰ ਹੁਣ ਜਸਤੇ ਦਾ ਨਵਾਂ ਜੈਵਿਕ ਰੂਪ ਹੈ ‘ਜੈਵਿਕ ਜਸਤਾ'ਜ਼ਿੰਕ ਮਨੁੱਖ ਤੋਂ ਲੈ ਕੇ ਸੂਖ਼ਮ ਜੀਵਾਂ ਤੱਕ ਸਾਰੇ ਜੀਵਿਤ ਪ੍ਰਾਣੀਆਂ ਦੇ ਲਈ ਮਹੱਤਵਪੂਰਨ ਪੋਸ਼ਕ ਤੱਤ ਹੈ। ਨਾਈਟ੍ਰੋਜਨ , ਫਾਸਫੋਰਸ ਅਤੇ ਪੋਟਾਸ਼ ਇਹ ਪ੍ਰਮੁੱਖ ਪੋ±ਕ ਤੱਤ ਹਨ ਅਤੇ ਸਲਫਰ, ਜ਼ਿੰਕ ਇਹ ਦੂਸਰੇ ਦਰਜੇ ਦੇ ਪੋਸ਼ਕ ਤੱਤ ਹਨ। ਫ਼ਸਲਾਂ ਨੂੰ ਇਹਨਾਂ ਦੀ ਬੜੀ ਘੱਟ ਮਾਤਰਾ ਵਿੱਚ ਜਰੂਰਤ ਹੁੰਦੀ ਹੈ, ਪਰ ਇਸਦੀ ਕਮੀ ਨਾਲ ਫ਼ਸਲਾਂ ਵਿੱਚ ਗੰਭੀਰ ਪਰਿਣਾਮ ਦਿਖਦੇ ਹਨ। ਕੁਦਰਤੀ ਰੂਪ ਵਿੱਚ ਪੱਥਰਾਂ ਅਤੇ ਖਣਿਜਾਂ ਵਿੱਚ ਜ਼ਿੰਕ ਪਾਇਆ ਜਾਂਦਾ ਹੈ।
ਇਹਨਾਂ ਦੇ ਟੁੱਟਣ ਕਰਕੇ ਮਿੱਟੀ ਬਣਨ ਦੀ ਪ੍ਰਕ੍ਰਿਆ ਵਿੱਚ ਜ਼ਿੰਕ ਮੁਕਤ ਹੁੰਦਾ ਹੈ। ਪ੍ਰਾਣੀਆਂ ਅਤੇ ਪਸ਼ੂਆਂ ਦੇ ਮਲ- ਮੂਤਰ, ਕਾਰਬਨਿਕ ਖਾਦ ਆਦਿ ਤੋਂ ਜ਼ਿੰਕ ਮਿਲਦਾ ਹੈ। ਨਦੀਆਂ ਦੇ ਹੜ੍ਹ ਦੇ ਨਾਲ ਜ਼ਿੰਕ ਵਹਿ ਕੇ ਆਉਂਦਾ ਹੈ। ਜ਼ਿੰਕ ਘੁਲਣਸ਼ੀਲਤਾ ਅਤੇ ਉਪਲਬਧਤਾ ਮਿੱਟੀ ਦੀ ਨਮੀ ਅਤੇ ਪੀ ਐਚ ਉੱਪਰ ਨਿਰਭਰ ਹੈ। ਜ਼ਿੰਕ ਕੁੱਝ ਐਂਜ਼ਾਈਮ ਅਤੇ ਪ੍ਰੋਟੀਨ ਦਾ ਮੁੱਖ ਘਟਕ ਹੁੰਦਾ ਹੈ। ਮੈਟਾਬੌਲਿਜ਼ਮ ਦੀ ਪ੍ਰਕ੍ਰਿਆ ਵਧੀਆ ਤਰੀਕੇ ਨਾਲ ਚੱਲਣ ਲਈ ਜ਼ਿੰਕ ਦੀ ਜਰੂਰਤ ਹੁੰਦੀ ਹੈ।
ਜ਼ਿੰਕ ਦੀ ਕਮੀ ਦਾ ਸਿੱਧਾ ਅਸਰ ਫਸਲਾਂ ਦੇ ਵਾਧੇ ਅਤੇ ਵਿਕਾਸ ਉੱਪਰ ਪੈਂਦਾ ਹੈ। ਕਲੋਰੋਫਿਲ ਤਿਆਰ ਹੋਣ ਵਿੱਚ ਇਹ ਉਪਯੋਗੀ ਹੈ। ਫਸਲਾਂ ਨੂੰ ਜ਼ਿੰਕ ਜੇਕਰ ਉੱਚਿਤ ਮਾਤਰਾ ਵਿੱਚ ਨਾ ਮਿਲੇ ਤਾਂ ਉਤਪਾਦਨ ਅਤੇ ਗੁਣਵੱਤਾ ਦੋਵੇਂ ਘਟਦੀਆਂ ਹਨ। ਜ਼ਿੰਕ ਪਰਾਗਕਣ ਤਿਆਰ ਹੋਣ ਵਿੱਚ ਮੱਦਦ ਕਰਦਾ ਹੈ।
ਜ਼ਿੰਕ ਦੀ ਕਮੀ ਦੇ ਲੱਛਣ
1. ਪੱਤੇ ਫਿੱਕੇ ਪੈਣ ਲੱਗਦੇ ਹਨ
2. ਹੇਠਲੇ ਪੱਤੇ ਪਹਿਲਾਂ ਪ੍ਰਭਾਵਿਤ ਹੁੰਦੇ ਹਨ
3. ਪੱਤਿਆਂ ਦਾ ਆਕਾਰ ਅਨਿਯਮਿਤ ਹੁੰਦਾ ਹੈ
4. ਫਸਲਾਂ ਦਾ ਵਾਧਾ ਰੁਕ ਜਾਂਦਾ ਹੈ
5. ਫਸਲਾਂ ਜ਼ਿਆਦਾ ਸੰਵੇਦਨਸ਼ੀਲ ਹੋ ਜਾਂਦੀਆਂ ਹਨ।
6. ਫਸਲਾਂ ਦੀ ਲੰਬਾਈ ਨਹੀਂ ਵਧਦੀ
7. ਜ਼ਿੰਕ ਦੀ ਕਮੀ ਨਾਲ ਫਸਲਾਂ ਵਿੱਚ ਵਾਧੇ ਦੇ ਲਈ ਜਰੂਰੀ ਕਾਰਬੋਹਾਈਡ੍ਰੇਟਸ, ਆਕਸਿਨਸ, ਕਲੋਰੋਫਿਲ ਅਤੇ ਹੋਰ ਘਟਕ ਉੱਚਿਤ ਮਾਤਰਾ ਵਿੱਚ ਤਿਆਰ ਨਹੀਂ ਹੁੰਦੇ। ਨਤੀਜੇ ਵਜੋਂ ਫਸਲਾਂ ਦੇ ਵਿਕਾਸ ਉੱਪਰ ਅਸਰ ਪੈ ਕੇ ਉਪਜ ਘਟਦੀ ਹੈ।
8. ਕਦੇ-ਕਦੇ ਕੁੱਝ ਵੀ ਲੱਛਣ ਦਿਖਾਈ ਨਹੀਂ ਦਿੰਦੇ ਪ੍ਰੰਤੂ ਉਤਪਾਦਨ 20 ਪ੍ਰਤੀਸ਼ਤ ਤੱਕ ਘਟਦਾ ਹੈ।
9. ਜ਼ਿੰਕ ਦੀ ਕਮੀ ਦਾ ਅਸਰ ਮੁੱਖ ਤੌਰ ਤੇ ਅਨਾਜ ਵਾਲੀਆਂ ਫਸਲਾਂ ਜਿਵੇਂ ਝੋਨਾ, ਮੱਕਾ ਅਤੇ ਕਣਕ ਆਦਿ ਉੱਪਰ ਦਿਖਾਈ ਦਿੰਦਾ ਹੈ।ਇਹਨਾਂ ਦੇ ਨਾਲ ਹੀ ਕਈ ਫ਼ਲ ਅਤੇ ਸਬਜੀਆਂ ਜ਼ਿੰਕ ਦੇ ਪ੍ਰਤਿ ਸੰਵੇਦਨਸ਼ੀਲ ਹੁੰਦੀਆਂ ਹਨ।
ਜ਼ਿੰਕ ਉਪਲਬਧ ਕਰਵਾਉਣ ਵਾਲੇ ਜੀਵਾਣੂ
ਮਿੱਟੀ ਵਿੱਚ ਜ਼ਿੰਕ ਅਕਾਰਬਨਿਕ ਅਵਸਥਾ ਵਿੱਚ ਰਹਿੰਦਾ ਹੈ। ਜ਼ਿੰਕ ਅਘੁਲਣਸ਼ੀਲ ਹੋਣ ਦੇ ਕਾਰਨ ਫਸਲਾਂ ਇਸਦਾ ਉਪਯੋਗ ਨਹੀਂ ਕਰ ਸਕਦੀਆਂ। ਕੁਦਰਤੀ ਰੂਪ ਨਾਲ ਮਿੱਟੀ ਵਿੱਚ ਕੁੱਝ ਅਜਿਹੇ ਜੀਵ ਉਪਸਥਿਤ ਹੁੰਦੇ ਹਨ ਜੋ ਅਘੁਲਣਸ਼ੀਲ ਜ਼ਿੰਕ ਨੂੰ ਘੁਲਣਸ਼ੀਲ ਰੂਪ ਵਿੱਚ ਰੁਪਾਂਤਰਿਤ ਕਰਕੇ ਫਸਲਾਂ ਨੂੰ ਜ਼ਿੰਕ ਦੀ ਪੂਰਤੀ ਕਰਦਾ ਹੈ।
ਮੁੱਖ ਤੌਰ ਤੇ ਸੂਡੋਮਨਾਸ ਅਤੇ ਬੈਸੀਲਿਸ ਜੀਵਾਣੂ ਜ਼ਿੰਕ ਨੂੰ ਘੁਲਣਸ਼ੀਲ ਰੂਪ ਵਿੱਚ ਪਰਿਵਰਤਿਤ ਕਰਦਾ ਹੈ। ਇਹ ਜੀਵਾਣੂ ਮਿੱਟੀ ਵਿੱਚ ਉਪਲਬਧ ਜ਼ਿੰਕ ਕਾਰਬੋਨੇਟ, ਜ਼ਿੰਕ ਆਕਸਾਈਡ ਅਤੇ ਜ਼ਿੰਕ ਹਾਈਡ੍ਰੋਆਕਸਾਈਡ ਨੂੰ ਤੋੜ ਕੇ ਜ਼ਿੰਕ ਮੁਕਤ ਕਰਾਉਂਦੇ ਹਨ। ਇਸ ਤਰ੍ਹਾ ਜ਼ਿੰਕ ਮੁਕਤ ਹੋ ਕੇ ਪਾਣੀ ਵਿੱਚ ਘੁਲ ਜਾਂਦਾ ਹੈ ਅਤੇ ਫਸਲਾਂ ਇਸਦਾ ਉਪਯੋਗ ਆਪਣੇ ਵਿਕਾਸ ਦੇ ਲਈ ਕਰਦੀਆਂ ਹਨ।
ਉਪਚਾਰ ਵਿਧੀ
1. ਮਿੱਟੀ ਉਪਚਾਰ : 2_4 ਕਿਲੋ ਉਤਪਾਦ 100 ਕਿਲੋ ਗੋਬਰ ਖਾਦ ਵਿੱਚ ਮਿਲਾ ਕੇ ਮਿੱਟੀ ਉਪਚਾਰਿਤ ਕਰੋ।
2. ਬੀਜ ਉਪਚਾਰ : 250 ਗ੍ਰਾਮ ਉਤਪਾਦ ਨੂੰ ਪਾਣੀ ਵਿੱਚ ਮਿਲਾ ਕੇ ਘੋਲ ਬਣਾਉ ਅਤੇ 1 ਏਕੜ ਦੇ ਲਈ ਲੱਗਣ ਵਾਲੇ ਬੀਜਾਂ ਦੀ ਸੰਭਾਵਿਤ ਮਾਤਰਾ ਲੈ ਕੇ ਬੀਜ ਉਪਚਾਰ ਕਰੋ।
3. ਨਰਸਰੀ ਉਪਚਾਰ : 500 ਗ੍ਰਾਮ ਉਤਪਾਦ 10 ਲਿਟਰ ਪਾਣੀ ਵਿੱਚ ਮਿਲਾ ਕੇ ਨਰਸਰੀ ਉਪਚਾਰ ਕਰੋ।
4. ਕੀਮਤ : 250 ਰੁਪਏ ਪ੍ਰਤਿ 2 ਕਿਲੋ
ਜ਼ਿੰਕ ਦੇ ਉਪਯੋਗ
1. ਜ਼ਿੰਕ ਦੇ ਉਪਯੋਗ ਨਾਲ ਉੱਚਿਤ ਮਾਤਰਾ ਵਿੱਚ ਆਕਸਿਨ ਨਾਮਕ ਹਾਰਮੋਨਜ਼ ਤਿਆਰ ਹੋ ਕੇ ਫਸਲਾਂ ਦਾ ਚੰਗੀ ਤਰ੍ਹਾਂ ਵਾਧਾ ਹੁੰਦਾ ਹੈ।
2. ਇਸਦੇ ਉਪਯੋਗ ਨਾਲ ਜੜ੍ਹਾਂ ਦਾ ਚੰਗੀ ਤਰ੍ਹਾ ਵਾਧਾ ਹੁੰਦਾ ਹੈ।
3. ਇਸਦੇ ਉਪਯੋਗ ਨਾਲ ਫਸਲਾਂ ਵਿੱਚ ਮੈਟਾਬੌਲਿਜ਼ਮ ਪ੍ਰਕ੍ਰਿਆ ਵਧੀਆ ਤਰੀਕੇ ਲਾਲ ਹੁੰਦੀ ਹੈ। ਜਿਸ ਨਾਲ ਫਸਲ ਦਾ ਵਿਕਾਸ ਵਧੀਆ ਹੁੰਦਾ ਹੈ।
4. ਸਿਹਤਮੰਦ ਪੇਸ਼ੀਆਂ ਅਤੇ ਪ੍ਰਜਣਨ ਵਿੱਚ ਇਹ ਮਹੱਤਵਪੂਰਨ ਹੈ।
5. ਇਹ ਸਭ ਪ੍ਰਕਾਰ ਦੀਆਂ ਫਸਲਾਂ _ ਮੱਕੀ, ਝੋਨਾ, ਕਣਕ, ਨਰਮ੍ਹਾ, ਸੰਤਰਾ, ਜਵਾਰ ਆਦਿ ਦੇ ਲਈ ਅਤਿਅੰਤ ਲਾਭਦਾਇਕ ਹੈ।