ਮੇਰੀ ਕਹਾਣੀ ਮੇਰੀ ਜ਼ੁਬਾਨੀ

Submitted by kvm on Sat, 05/30/2015 - 11:27
ਬਹੁਤ ਥੋੜ੍ਹੇ ਸਮੇਂ ਵਿੱਚ ਸੁਭਾਸ਼ ਸ਼ਰਮਾ ਨੇ ਜੈਵਿਕ ਖੇਤੀ ਨੂੰ ਆਤਮਸਾਤ ਕਰ ਲਿਆ ਹੈ। ਉਹਨਾਂ ਦਾ ਨਿਰੀਖਣ, ਜਲ ਅਤੇ ਮਿੱਟੀ 'ਤੇ ਉਹਨਾਂ ਦਾ ਪ੍ਰਯੋਗ ਕਰਕੇ ਪ੍ਰਾਪਤ ਕੀਤਾ ਹੋਇਆ ਗਿਆਨ ਅਤੁਲਨੀਯ ਹੈ। ਇਸੇ ਕਾਰਨ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਉਹਨਾਂ ਨੇ ਆਪਣਾ ਅਲੱਗ ਮੁਕਾਮ ਪ੍ਰਾਪਤ ਕਰ ਲਿਆ ਹੈ। ਉਹਨਾਂ ਨੂੰ ਟਾਟਾ ਸਕਾਲਰਸ਼ਿਪ ਮਿਲੀ ਅਤੇ ਬਾਬਾ ਰਾਮਦੇਵ ਜੀ ਦੇ ਜੈਵਿਕ ਖੇਤੀ ਪ੍ਰਯੋਗ ਖੇਤਰ ਦੇ ਸਲਾਹਕਾਰ ਵੀ ਹਨ।

ਸੰਨ 1975 ਵਿੱਚ ਮੈਂ ਖੇਤੀ ਸ਼ੁਰੂ ਕੀਤੀ। ਉਸ ਸਮੇਂ ਮੈਂ ਖੇਤਾਂ ਵਿੱਚ ਪ੍ਰੰਪਰਿਕ ਫ਼ਸਲਾਂ ਹੀ ਬੀਜਦਾ ਸੀ। ਜਵਾਰ, ਨਰਮ੍ਹਾ, ਅਰਹਰ, ਮੂੰਗ, ਕਣਕ, ਛੋਲੇ ਅਤੇ ਸਬਜ਼ੀਆਂ ਸਭ ਬੀਜਦਾ ਸੀ। ਉਹਨਾਂ ਦਿਨਾਂ ਵਿੱਚ ਮੈਂ ਰਸਾਇਣਿਕ ਖਾਦ ਅਤੇ ਕੀਟਨਾਸ਼ਕ ਦਵਾਈਆਂ ਦਾ ਭਰਪੂਰ ਪ੍ਰਯੋਗ ਕਰਦਾ ਸੀ। ਸੰਨ 1978 ਵਿੱਚ ਮੈਨੂੰ 14 ਕੁਇੰਟਲ ਨਰਮ੍ਹਾ, 10 ਕੁਇੰਟਲ ਅਰਹਰ, 200 ਕੁਇੰਟਲ ਸਬਜ਼ੀਆਂ, 15 ਕੁਇੰਟਲ ਕਣਕ, 10 ਕੁਇੰਟਲ ਛੋਲੇ ਪ੍ਰਤਿ ਏਕੜ ਮਿਲਦੇ ਸਨ। ਇਹ ਸਿਲਸਿਲਾ 1980 ਤੱਕ ਚਲਦਾ ਰਿਹਾ। 1983 ਵਿੱਚ ਮਹਾਂਰਾਸ਼ਟਰ ਸ਼ਾਸਨ ਨੇ ਮੈਨੂੰ ਸਨਮਾਨਿਤ ਵੀ ਕੀਤਾ ਪਰ 1987 ਤੋਂ ਬਾਅਦ ਪੈਦਾਵਾਰ ਘਟ ਹੁੰਦੀ ਗਈ। 1990 ਤੋਂ 1994 ਤੱਕ ਖਰਚ ਵਧਦਾ ਗਿਆ ਅਤੇ ਪੈਦਾਵਾਰ ਘਟ ਹੁੰਦੀ ਗਈ। ਰਸਾਇਣਾਂ ਦੇ ਕਾਰਨ ਮਿੱਟੀ ਵਿੱਚ ਵਿਆਪਤ ਸੂਖ਼ਮ ਜੀਵਾਣੂ ਮਰਦੇ ਗਏ।

ਸਾਡੇ ਪਿੰਡ ਵਿੱਚ ਚਰਚਾ ਸ਼ੁਰੂ ਹੋਈ ਕਿ ਇਸਦਾ ਬਦਲ ਕੀ ਹੋ ਸਕਦਾ ਹੈ? 1994 ਵਿੱਚ ਮੈਂ ਜੈਵਿਕ ਖੇਤੀ ਸ਼ੁਰੂ ਕੀਤੀ। ਪਰ ਰਸਾਇਣ ਬੰਦ ਨਹੀਂ ਕੀਤੇ। ਮੈਂ ਪ੍ਰਯੋਗ ਆਰੰਭ ਕੀਤੇ। 1 ਪਲਾਟ ਵਿੱਚ ਰਸਾਇਣਾਂ ਦੀਆਂ 4 ਬੋਰੀਆਂ ਅਤੇ ਦੂਸਰੇ ਵਿੱਚ 1 ਬੋਰੀ ਇਸਤੇਮਾਲ ਕੀਤੀ। ਮਜ਼ੇ ਦੀ ਗੱਲ ਇਂਹ ਹੋਈ ਕਿ ਦੋਵਾਂ ਪਲਾਟਾਂ ਵਿੱਚ ਪੈਦਾਵਾਰ ਇੱਕ ਸਮਾਨ ਰਹੀ। ਭਾਵ ਸਿੱਟਾ ਇਹ ਨਿਕਲਿਆ ਕਿ 3 ਬੋਰੀ ਰਸਾਇਣਿਕ ਖਾਦ ਜੋ ਮੈਂ ਦਿੱਤੀ ਸੀ ਉਹ ਫ਼ਿਜੂਲਖਰਚੀ ਸੀ। ਹੋਰ ਇੱਕ ਚੀਜ਼ ਮੈਂ ਪਾਈ ਕਿ ਉੱਥੇ ਉੱਗ ਰਹੇ ਚਾਰੇ ਨੂੰ ਮੈਂ ਜੇਕਰ ਜੈਵਿਕ ਖਾਦ ਦੇ ਕੰਮ ਵਿੱਚ ਲਵਾਂ ਤਾਂ ਮੈਨੂੰ 50 ਰੁਪਏ ਜ਼ਿਆਦਾ ਮਿਲਦੇ ਹਨ। ਦੂਸਰਾ ਮੇਰਾ ਪ੍ਰਯੋਗ ਸੀ ਕਿ ਜਿੱਥੇ ਮੈਂ ਜ਼ਿਆਦਾ ਕੀਟਨਾਸ਼ਕ ਛਿੜਕਦਾ ਸੀ ਉੱਥੇ ਪੈਦਾਵਾਰ ਘੱਟ ਮਿਲੀ ਅਤੇ ਜਿੱਥੇ ਕੀਟਨਾਸ਼ਕ ਪਾਏ ਹੀ ਨਹੀਂ ਸਨ ਉੱਥੇ ਪੈਦਾਵਾਰ ਦੁੱਗਣੀ ਮਿਲੀ।

ਮੇਰਾ ਇਹ ਮੰਨਣਾ ਹੈ ਕਿ ਸਿਵਾਏ ਫ਼ਸਲ ਦੇ ਖੇਤ ਵਿੱਚੋਂ ਕੁੱਝ ਵੀ ਬਾਹਰ ਨਹੀਂ ਜਾਣਾ ਚਾਹੀਦਾ। ਨਾ ਜਲ, ਨਾ ਨਦੀਨ। ਮੈਂ ਖੇਤ ਵਿੱਚ ਬਹੁਤ ਦਰੱਖਤ ਲਗਾਏ ਹਨ। ਉਸ ਨਾਲ ਖੇਤ ਨੂੰ ਅਤੇ ਫ਼ਸਲ ਨੂੰ ਠੰਡਕ ਮਿਲੀ। ਨਮੀ ਮਿਲੀ ਅਤੇ ਕੀਟ ਨਿਯੰਤ੍ਰਣ ਦੇ ਲਈ ਪੰਛੀ ਮਿਲੇ। ਮੈ ਮਜ਼ਦੂਰਾਂ ਉੱਪਰ ਭਰਪੂਰ ਪੈਸਾ ਲਗਾਉਂਦਾ ਹਾਂ।


ਸੰਨ 2000 ਵਿੱਚ ਮੈਂ ਇਸ ਨਤੀਜੇ 'ਤੇ ਪਹੁੰਚਿਆ ਕਿ ਲਾਭਕਾਰੀ ਖੇਤੀ ਕਰਨੀ ਹੈ ਤਾਂ ਕੁਦਰਤ ਵੱਲ ਮੁੜਨਾ ਪਏਗਾ। ਪਿਛਲੇ 14 ਸਾਲਾਂ ਦਾ ਮੇਰਾ ਅਨੁਭਵ ਕਹਿੰਦਾ ਹੈ ਕਿ ਕੁਦਰਤੀ ਖੇਤੀ ਵਿੱਚ ਖਰਚ ਕੇਵਡ ਮਜ਼ਦੂਰੀ ਦਾ ਹੀ ਹੁੰਦਾ ਹੈ। ਮੈਂ ਮੇਰੇ ਗੋਭੀ ਵਾਲੇ ਪਲਾਟ 'ਤੇ ਕੀਟਨਾਸ਼ਕ ਦਾ ਛਿੜਕਾਅ ਕੀਤਾ ਸੀ ਕਿਉਂਕਿ ਮੌਸਮ ਵਿੱਚ ਇਕਦਮ ਬਦਲਾਅ ਆ ਗਿਆ ਸੀ। ਕੀਟ ਪ੍ਰਕੋਪ ਵਧ ਗਿਆ ਸੀ। ਮੈਂ ਦੇਖਿਆ ਕਿ ਕੀਟ ਤਾਂ ਮਰ ਗਏ ਪਰ ਨੇੜੇ ਵਾਲੇ ਪਲਾਟ ਵਿੱਚ ਲੱਖਾਂ ਕੀੜੀਆਂ ਵੀ ਮਰੀਆਂ ਪਈਆਂ ਸਨ। ਮੈਨੂੰ ਬੁਰਾ ਇਸ ਗੱਲ ਦਾ ਲੱਗਿਆ ਕਿ ਮੇਰੀ ਮਿੱਟੀ ਨੂੰ ਹਮੇਸ਼ਾ ਭੁਰਭੁਰੀ ਰੱਖਣ ਵਾਲੀਆਂ ਕੀੜੀਆਂ ਨੂੰ ਮਾਰ ਕੇ ਮੈਂ ਆਪਣਾ ਹੀ ਨੁਕਸਾਨ ਕਰ ਲਿਆ। ਮੈਂ ਇਹ ਵੀ ਸੋਚਿਆ ਕਿ ਜੇਕਰ ਕੀੜੀਆਂ ਮਰੀਆਂ ਹਨ ਤਾਂ ਕਈ ਮਿੱਤਰ ਕੀਟ ਵੀ ਸਮਾਪਤ ਹੋ ਗਏ ਹੋਣਗੇ।

ਜਦ ਜੈਵਿਕ ਖੇਤੀ ਸ਼ੁਰੂ ਕੀਤੀ ਤਦ ਸਾਲ ਭਰ ਵਿੱਚ ਹੀ ਮੇਰੇ ਖੇਤ ਦਾ ਉਤਪਾਦਨ ਵਧਣ ਲੱਗਿਆ। ਵੈਸੇ ਮੈਂ ਸੰਨ 1994 ਵਿੱਚ ਹੀ ਫ਼ਸਲ ਅਵਸ਼ੇਸ਼ਾਂ ਤੋਂ ਜੈਵਿਕ ਖਾਦ ਬਣਾਉਣਾ ਆਰੰਭ ਕਰ ਣਿੱਤਾ ਸੀ। ਇਸਦਾ ਫ਼ਾਇਦਾ ਇਹ ਮਿਲਿਆ ਕਿ ਮੇਰਾ ਸਬਜ਼ੀ ਦਾ ਉਤਪਾਦਨ 300 ਕੁਇੰਟਲ ਤੱਕ ਵਧਿਆ। ਮੈਂ ਵਿਚਾਰ ਕੀਤਾ ਕਿ ਜੈਵਿਕ ਖੇਤੀ ਵਿੱਚ ਜਲ ਪ੍ਰਬੰਧਨ ਜਰੂਰੀ ਹੈ। ਅਸੀਂ ਖੇਤਾਂ ਵਿੱਚ ਜੋ ਪਾਣੀ ਦਿੰਦੇ ਹਾਂ ਉਸਤੋਂ ਪਹਿਲਾਂ ਉਸ ਜ਼ਮੀਨ ਦੀ ਸਮਤਲਤਾ ਨਾਪਦੇ ਹਾਂ। ਜੇਕਰ ਨਹੀਂ ਨਾਪਾਂਗੇ ਤਾਂ ਜਿੱਥੇ ਢਲਾਨ ਹੋਵੇਗੀ ਉੱਥੇ ਪਾਣੀ ਰੁਕੇਗਾ ਅਤੇ ਖੇਤ ਦੇ ਉੱਪਰੀ ਭਾਗ ਵਿੱਚ ਪਾਣੀ ਨਹੀ ਪਹੁੰਚੇਗਾ। ਭਾਵ ਜ਼ਿਆਦਾ ਪਾਣੀ ਅਤੇ ਜ਼ੀਰੋ ਪਾਣੀ ਦੋਵੇਂ ਹੀ ਫ਼ਸਲ ਦੇ ਲਈ ਖਤਰਨਾਕ ਹਨ। ਮੈਂ ਜ਼ਮੀਨ ਦਾ ਸਤਰ ਨਾਪਣ ਦਾ ਬਿਲਕੁਲ ਸਰਲ ਤਰੀਕਾ ਲੱਭ ਲਿਆ। ਸੁਤਾਰ ਲੋਕ ਜਿਸ ਤਰ੍ਹਾ ਸਾਂਵਲ-ਸੂਤ ਅਤੇ ਲੇਵਲ-ਨਲੀ ਦਾ ਇਸਤੇਮਾਲ ਕਰਦੇ ਹਨ ਉਸੇ ਤਰ੍ਹਾਂ ਹੀ ਮੈ ਦੋ ਲੱਕੜੀ ਦੇ 6 ਫ਼ੁੱਟ ਉੱਚੇ ਪਟੀਏ ਤਿਆਰ ਕੀਤੇ ਹਨ। ਫ਼ਸਲ ਬੀਜਣ ਤੋਂ ਪਹਿਲਾਂ ਮੈਂ ਖੇਤ ਨਾਪ ਕੇ ਸਿੰਚਾਈ ਦੇ ਲਈ ਖੇਤ ਵਿੱਚ ਨਾਲੀਆਂ ਬਣਾਉਂਦਾ ਹਾਂ, ਫਿਰ ਬੋਵਨੀ ਕਰਦਾ ਹਾਂ। ਇਸ ਨਾਲ ਪਾਣੀ ਬਰਾਬਰ ਮਾਤਰਾ ਵਿੱਚ ਖੇਤ ਵਿੱਚ ਘੁੰਮਦਾ ਹੈ।

ਜੈਵਿਕ ਖਾਦ ਦੇ ਨਾਮ 'ਤੇ ਮੈਂ ਗੋਬਰ, ਗੌਮੂਤਰ, ਗੁੜ ਅਤੇ ਪਾਣੀ ਦਾ ਮਿਸ਼ਰਣ (60 ਕਿਲੋ ਗੁੜ, 5 ਲਿ. ਗੌਮੂਤਰ, 300 ਗ੍ਰਾਮ ਗੁੜ) ਮਿਲਾ ਕੇ 200 ਲਿਟਰ ਵਾਲੀ ਸੀਮੇਂਟ ਦੀ ਟੰਕੀ ਵਿੱਚ ਤਿਆਰ ਕਰਦਾ ਹਾਂ। ਇਸ ਮਿਸ਼ਰਣ ਨੂੰ ਇੱਕ ਹਫ਼ਤੇ ਤੱਕ ਸੜਨ ਦਿੰਦਾ ਹਾਂ। ਇਸ ਨਾਲ ਇੱਕ ਏਕੜ ਦਾ ਇੱਕ ਸਮੇਂ ਦਾ ਖਾਦ ਤਿਆਰ ਹੋ ਜਾਂਦਾ ਹੈ। ਇਹ ਮਿਸ਼ਰਣ 5 ਵਾਰ ਫ਼ਸਲ ਨੂੰ ਦੇਣਾ ਚਾਹੀਦਾ ਹੈ। ਮੈਂ ਜ਼ਿਆਦਾਤਰ ਸਬਜ਼ੀਆਂ ਬੀਜਦਾ ਹਾਂ। ਸ਼ੁਰੂਆਤ ਕੱਦੂ ਲਗਾ ਕੇ ਕਰਦਾ ਹਾਂ। 12 ਫ਼ੁੱਟ- 4 ਫ਼ੁੱਟ ਅੰਤਰਾਲ 'ਤੇ ਬੀਜ ਲਗਾਉਂਦਾ ਹਾਂ। ਉਸਤੋਂ ਬਾਅਦ ਮੈਂ ਗੋਭੀ 45-30 ਸੈਮੀ 'ਤੇ ਲਗਾਉਂਦਾ ਹਾਂ। ਗੋਭੀ ਤੋਂ ਬਾਅਦ ਪਿਆਜ਼ ਲਗਾਉਂਦਾ ਹਾਂ। ਜੈਵਿਕ ਕੀਟ ਨਿਯੰਤ੍ਰਣ ਬਿਲਕੁਲ ਨਹੀ ਕਰਦਾ। ਮੇਰੇ ਖੇਤ ਵਿੱਚ ਕੀੜੀਆਂ ਅਤੇ ਮਿੱਤਰ ਕੀਟ ਆਪਣੇ ਆਪ ਵਧ ਕੇ ਕੀਟਾਂ ਦਾ ਹਮਲਾ ਖਤਮ ਕਰ ਦਿੰਦੇ ਹਨ। ਖੇਤਾਂ ਵਿੱਚ ਨਦੀਨ ਕਿਸਾਨ ਦਾ ਪ੍ਰਮੁੱਖ ਹਥਿਆਰ ਹਨ। ਇੱਕ ਫ਼ਸਲ ਦਾ ਚਾਰਾ ਕੱਟ ਕੇ ਜੇਕਰ ਉਸਦੀ ਜੈਵਿਕ ਖਾਦ ਬਣਾਈ ਜਾਵੇ ਤਾਂ ਦੂਸਰੀ ਆਉਣ ਵਾਲੀ ਫ਼ਸਲ ਦਾ ਉਹ ਪ੍ਰਮੁੱਖ ਭੋਜਨ ਹੋ ਜਾਂਦਾ ਹੈ।

ਮੇਰਾ ਇਹ ਮੰਨਣਾ ਹੈ ਕਿ ਸਿਵਾਏ ਫ਼ਸਲ ਦੇ ਖੇਤ ਵਿੱਚੋਂ ਕੁੱਝ ਵੀ ਬਾਹਰ ਨਹੀਂ ਜਾਣਾ ਚਾਹੀਦਾ। ਨਾ ਜਲ, ਨਾ ਨਦੀਨ। ਮੈਂ ਖੇਤ ਵਿੱਚ ਬਹੁਤ ਦਰੱਖਤ ਲਗਾਏ ਹਨ। ਉਸ ਨਾਲ ਖੇਤ ਨੂੰ ਅਤੇ ਫ਼ਸਲ ਨੂੰ ਠੰਡਕ ਮਿਲੀ। ਨਮੀ ਮਿਲੀ ਅਤੇ ਕੀਟ ਨਿਯੰਤ੍ਰਣ ਦੇ ਲਈ ਪੰਛੀ ਮਿਲੇ। ਮੈ ਮਜ਼ਦੂਰਾਂ ਉੱਪਰ ਭਰਪੂਰ ਪੈਸਾ ਲਗਾਉਂਦਾ ਹਾਂ। ਮੈਂ ਉਹਨਾਂ ਨੂੰ ਖੇਤ ਵਿੱਚ ਹੀ ਮਕਾਨ ਬਣਾ ਕੇ ਦਿੱਤੇ। ਉਹਨਾਂ ਨੂੰ ਵਧੀਆ ਤਨਖ਼ਾਹ ਦਿੰਦਾ ਹਾਂ। ਉਹਨਾਂ ਦੇ ਨਾਮ ਬੈਂਕ ਅਕਾਊਂਟ ਖੋਲ ਰੱਖੇ ਹਨ। ਉਹ ਮਜ਼ਦੂਰ ਨਹੀਂ, ਮੇਰੇ ਭਰਾ ਹਨ। ਮੇਰੀ ਗੈਰ-ਹਾਜ਼ਿਰੀ ਵਿੱਚ ਵੀ ਉਹ ਖੇਤ ਨੂੰ ਚੰਗੀ ਤਰ੍ਹਾ ਸੰਭਾਲ ਲੈਂਦੇ ਹਨ।

ਖੇਤ ਦੇ ਚਾਰੇ ਪਾਸੇ ਮੈਂ ਜੋ ਨਾਲੀਆਂ ਬਣਾਈਆਂ ਹਨ ਉਹਨਾਂ ਵਿੱਚ ਪਾਣੀ ਰੋਕਣ ਦੀ ਵਿਵਸਥਾ ਹੈ ਤਾਂਕਿ ਪਾਣੀ ਵਹਿ ਕੇ ਬਾਹਰ ਨਾ ਜਾਏ। ਮੈਂ ਖੇਤ ਵਿੱਚ ਪਾਣੀ ਬਚਾਉਣ ਦਾ ਇੱਕ ਹੋਰ ਤਰੀਕਾ ਖੋਜਿਆ ਹੈ। ਹੇਠਲੇ ਸਤਰ 'ਤੇ ਮੈਂ 20'-10'-1' ਤਲਾਬ ਖੋਦਿਆ ਹੈ। 10 ਏਕੜ ਦੇ ਖੇਤ ਦੇ ਲਈ ਇੱਕ ਤਲਾਬ ਕਾਫ਼ੀ ਹੈ। ਮੇਰੀ 12 ਏਕੜ ਖੇਤੀ ਹੈ। 5 ਹਾਰਸ ਪਾਵਰ ਦੀਆਂ 2 ਮੋਟਰਾਂ ਹਨ। 1 ਮੋਟਰ ਹਰ ਘੰਟੇ 36 ਹਜਾਰ ਲਿਟਰ ਪਾਣੀ ਕੱਢਦੀ ਹੈ।

ਮੇਰੀ ਕੁਦਰਤੀ ਖੇਤੀ ਤੋਂ ਨਿਕਲੀ ਸਬਜ਼ੀ ਬਾਜ਼ਾਰ ਵਿੱਚ ਹੱਥੋਂ-ਹੱਥ ਵਿਕ ਜਾਂਦੀ ਹੈ। ਮੇਰਾ ਦਾਅਵਾ ਹੈ ਕਿ ਘੱਟ ਬਾਰਿਸ਼ ਵਿੱਚ ਵੀ ਜੇਕਰ ਤੁਸੀਂ ਖੇਤ ਵਿੱਚ ਜਲ ਨਿਯੋਜਨ ਕਰਨਾ ਸਿੱਖ ਲਿਆ ਅਤੇ ਜ਼ਿਆਦਾ ਤੋਂ ਜ਼ਿਆਦਾ ਬਾਇਓਮਾਸ ਖੇਤ ਵਿੱਚ ਪੈਦਾ ਕਰ ਉਸਦੀ ਖਾਦ ਬਣਾਈ ਅਤੇ ਪਸ਼ੂਆਂ ਦੇ ਗੋਬਰ ਦਾ ਮਿਸ਼ਰਣ ਕੰਮ ਵਿੱਚ ਲਿਆ ਤਾਂ ਤੁਹਾਡੀ ਖੇਤੀ ਲਾਭਕਾਰੀ ਹੋਵੇਗੀ।

ਪਤਾ: ਛੋਟੀ ਗੁਜਰੀ,
ਯਵਤਮਾਲ-445001 (ਮਹਾਂਰਾਸ਼ਟਰ)
ਫੋਨ- 07232-240956
ਮੋ.- 094228-69620