ਕੇਰਲ ਵਿੱਚ, ਰਾਜ ਸਰਕਾਰ ਦੁਆਰਾ ਕੀਤੀ ਗਈ ਹਰਿਤ ਸ਼ਹਿਰ ਦੀ ਪਹਿਲ ਗਤੀ ਪਕੜ ਰਹੀ ਹੈ। ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ ਪਰਿਵਾਰ 'ਛੱਤ ਉੱਪਰ ਬਗੀਚੀ' ਜਿਹੇ ਅਭਿਆਸ ਨੂੰ ਅਪਣਾਉਂਦੇ ਹੋਏ ਫਲਾਂ ਅਤੇ ਸਬਜ਼ੀਆਂ ਨੂੰ ਉਗਾ ਕੇ ਆਪਣੇ ਪਰਿਵਾਰ ਦੀਆਂ ਪੋਸ਼ਣ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਵਿੱਚ ਸਹਾਇਕ ਹੋ ਰਹੇ ਹਨ। ਕੋਚੀ ਦੀ ਆਪਣੀ ਹਾਲ ਦੀ ਯਾਤਰਾ ਦੇ ਦੌਰਾਨ, ਮੈਂ ਆਪਣੇ ਹੋਟਲ ਦੀ ਖਿੜਕੀ ਤੋਂ ਬਾਹਰ ਹੋਟਲ ਦੀ ਚਾਰਦੀਵਾਰੀ ਨਾਲ ਲੱਗਦੇ ਇੱਕ ਮਾਮੂਲੀ ਘਰ ਨੂੰ ਦੇਖਿਆ ਜਿਸ ਵਿਚ ਵੇਹੜਾ ਵੀ ਸੀ। ਪਹਿਲਾਂ ਜਿਸ ਤਰ੍ਹਾਂ ਦੇ ਪ੍ਰੰਪਰਿਕ ਘਰ ਪਿੰਡਾਂ ਵਿੱਚ ਹੋਇਆ ਕਰਦੇ ਸਨ, ਇਹ ਘਰ ਬਹੁਤ ਕੁਝ ਉਵੇਂ ਹੀ ਤਰ੍ਹਾਂ ਦਾ ਸੀ। ਪ੍ਰੰਤੂ ਹੁਣ ਤਾਂ ਇਸ ਤਰ੍ਹਾਂ ਦੇ ਖਾਲੀ ਸਥਾਨਾਂ ਉੱਪਰ ਘਰ ਬਣਾ ਕੇ ਪਰਿਸਥਿਤਿਕੀ ਅਤੇ ਕੁਝ ਸਥਾਨਾਂ ਦੀ ਸੁੰਦਰਤਾ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਕੋਚੀ ਸ਼ਹਿਰ ਦੇ ਵਿਚਕਾਰ ਮੇਰੇ ਗਵਾਂਢੀ ਨਿਸ਼ਚਿਤ ਤੌਰ ਤੇ ਕੁਝ ਕਦਰਾਂ ਕੀਮਤਾਂ ਦੇ ਨਾਲ ਇੱਕ ਪ੍ਰੰਪਰਿਕ ਪਰਿਵਾਰ ਹਨ। ਉਹਨਾਂ ਨੇ ਆਪਣੇ ਵੇਹੜੇ ਵਿਚ ਦੀਵਾਰ ਦੇ ਨਾਲ ਇੱਕ ਕਟਹਲ, ਦੋ ਕਟਹਲ ਜਿਹੇ ਪਰ ਕਟਹਲ ਤੋਂ ਅਲਗ ਫਲਦਾਰ ਰੁਖ, ਤਿੰਨ ਸੁਪਾਰੀ ਦੇ ਰੁਖ ਅਤੇ ਉਹਨਾਂ ਉੱਪਰ ਚੜ੍ਹੀਆਂ ਮਿਰਚ ਦੀਆਂ ਸ਼ਾਖਾਵਾਂ, ਦੋ ਨਾਰੀਅਲ ਦੇ ਰੁਖ, ਇੱਕ ਅਮਰੂਦ ਦਾ ਰੁਖ, ਇੱਕ ਸੁਹੰਜਨਾ ਦਾ ਰੁਖ, ਗੁੜਹਲ ਦੇ ਫੁੱਲਾਂ ਤੋਂ ਚਟਨੀ ਬਣਾਉਣ ਲਈ ਉਸਦੇ ਦੋ ਪੌਦੇ, ਰਤਾਲੂ ਦੀਆਂ ਦੋ ਝਾੜੀਆਂ ਅਤੇ ਕੇਲੇ ਦੀ ਬੌਣੀ ਪ੍ਰਜਾਤੀ ਦੇ ਲਗਭਗ 10 ਪੌਦੇ ਲਗਾ ਰਖੇ ਹਨ। ਰੁਖਾਂ ਦੇ ਵਿਚਕਾਰਲੇ ਸਥਾਨ ਤੇ ਉਹਨਾਂ ਨੇ ਮਿਰਚ ਅਤੇ ਟਮਾਟਰ ਅਤੇ ਇੱਕ ਜਾਂ ਦੋ ਹੋਰ ਪੌਦੇ ਵੀ ਲਗਾ ਰਖੇ ਹਨ, ਜਿੰਨਾਂ ਨੂੰ ਮੈਂ ਨਹੀ ਪਛਾਣਦੀ ਹਾਂ। ਵੇਹੜੇ ਦਾ ਕੁੱਲ ਖੇਤਰਫਲ ਲਗਭਗ 300 ਵਰਗ ਗਜ਼ ਹੋਵੇਗਾ।
ਮੈਂ ਸਪਸ਼ਟ ਰੂਪ ਵਿਚ ਇਸ ਘਰੇਲੂ ਬਗੀਚੀ ਦੇ ਮਾਡਲ ਨੂੰ ਦੇਖ ਕੇ ਰੋਮਾਂਚਿਤ ਸੀ, ਜਿਸ ਵਿੱਚ ਏਨੀ ਘੱਟ ਜਗ੍ਹਾ ਵਿੱਚ ਹੀ ਇੱਕ ਪਰਿਵਾਰ ਨੂੰ ਮਸਾਲਿਆਂ ਸਮੇਤ ਭੋਜਨ ਦੀ ਜਰੂਰਤ ਪੂਰੀ ਕਰਨ ਦੇ ਨਾਲ ਹੀ ਸੁਪਾਰੀ ਅਤੇ ਬਾਕੀ ਬਚੇ ਕੇਲੇ ਤੋਂ ਸਾਲ ਭਰ ਆਮਦਨ ਵੀ ਮਿਲਦੀ ਹੈ। ਫਲਦਾਰ ਰੁਖ ਉਪਜਾਊ ਹੁੰਦੇ ਹਨ ਅਤੇ ਕਈ ਮਹੀਨਿਆਂ ਤੱਕ ਫਲ ਦਿੰਦੇ ਹਨ। ਇਹਨਾਂ ਨੂੰ ਕਟਹਲ ਦੀ ਤਰ੍ਹਾਂ ਨਾ ਕੇਵਲ ਸਬਜ਼ੀ ਦੇ ਰੂਪ ਵਿੱਚ, ਬਲਕਿ ਰਤਾਲੂ ਦੀ ਤਰ੍ਹਾ ਮੁਖ ਭੋਜਨ ਦੇ ਤੌਰ ਤੇ ਵੀ ਇਸਤੇਮਾਲ ਕਰਦੇ ਹਨ। ਕੇਰਲ ਵਿੱਚ ਅੱਜ ਵੀ ਕੰਦ ਨੂੰ ਭੋਜਨ ਵਿੱਚ ਮੁਖ ਰੂਪ ਵਿਚ ਸ਼ਾਮਿਲ ਕੀਤਾ ਜਾਂਦਾ ਹੈ। ਭਿੰਨ ਜਟਿਲਤਾ ਵਾਲੇ ਕੁਝ ਬਗੀਚੇ ਪਰਿਵਾਰ ਦੀ ਖਾਧ ਸੁਰਖਿਆ ਦੇ ਨਾਲ ਹੀ ਪੋਸ਼ਕ ਮੁੱਲ ਵਧਾਉਣ ਦੇ ਲਈ ਇੱਕ ਮੁਖ ਰਣਨੀਤੀ ਦੇ ਤੌਰ ਤੇ ਹੋ ਸਕਦੇ ਹਨ। ਪਰਿਵਾਰ ਦੀ ਖਾਧ ਸੁਰਖਿਆ ਲਈ ਕੁਝ ਹੋਰ ਪੂਰਕ ਅਨਾਜਾਂ ਅਤੇ ਸਾਲ ਭਰ ਚਾਵਲ ਆਧਾਰਿਤ ਮਾਨਕ ਭੋਜਨ ਦੀ ਜਰੂਰਤ ਨੂੰ ਦੂਸਰੇ ਕਿਸਾਨ ਦੇ ਖੇਤ ਤੋਂ ਜਾਂ ਬਾਜ਼ਾਰ ਤੋਂ ਪੂਰਾ ਕੀਤਾ ਜਾਂਦਾ ਹੈ।
ਇੱਕ ਘਰੇਲੂ ਬਗੀਚੀ ਦੀ ਸਰੰਚਨਾ ਸਥਾਨ ਵਿਸ਼ੇਸ਼ ਦੇ ਆਧਾਰ ਤੇ ਬਦਲਦੀ ਰਹਿੰਦੀ ਹੈ ਅਤੇ ਇਹ ਬਹੁਤ ਕੁਝ ਉਸ ਖੇਤਰ ਵਿੱਚ ਉੱਗਣ ਵਾਲੇ ਪੌਦਿਆਂ, ਫ਼ਸਲਾਂ, ਰੁਖਾਂ ਅਤੇ ਸਥਾਨਕ ਲੋਕਾਂ ਦੁਆਰਾ ਖਾਣੇ ਵਿਚ ਦਿੱਤੀ ਜਾਣ ਵਾਲੀ ਪਹਿਲ ਉੱਪਰ ਨਿਰਭਰ ਕਰਦਾ ਹੈ। ਉਦਾਹਰਣ ਦੇ ਲਈ, ਉੱਤਰੀ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿਚ, ਕੁਝ ਘਰੇਲੂ ਬਗੀਚੀਆਂ ਵਿਚ ਸੁਹੰਜਨਾ, ਫਲੀ ਅਤੇ ਅਜਿਹੇ ਪੱਤਿਆਂ ਨੂੰ ਲਗਾਇਆ ਜਾਂਦਾ ਹੈ, ਜਿਸ ਨਾਲ ਪਰਿਵਾਰ ਨੂੰ ਲਗਭਗ ਸਾਲ ਭਰ ਪੋਸ਼ਣ ਮਿਲਦਾ ਰਹੇ। ਕੇਲਾ, ਪਪੀਤਾ, ਨਿੰਬੂ, ਸ਼ਕਰਕੰਦੀ ਅਤੇ ਹੋਰ ਦੂਸਰਿਆਂ ਜੜ੍ਹ ਵਾਲੀਆਂ ਫ਼ਸਲਾਂ, ਕੱਦੂ ਆਦਿ ਅਜਿਹੇ ਫ਼ਲ ਅਤੇ ਸਬਜ਼ੀਆਂ ਹਨ, ਜੋ ਵਿਟਾਮਿਨ ਨਾਲ ਭਰਪੂਰ ਹੁੰਦੀਆਂ ਹਨ। ਕੁਝ ਦਲਹਨ ਫ਼ਸਲਾਂ ਜਿਵੇਂ ਲੋਬੀਆ, ਸੇਮ ਅਤੇ ਮੂੰਗ ਅਤੇ ਸ਼ਾਇਦ ਇੱਕ ਕਟਹਲ ਦਾ ਰੁਖ ਜਰੁਰ ਬਗੀਚੀ ਵਿੱਚ ਰਹਿੰਦਾ ਹੈ। ਬਗੀਚੀ ਵਿੱਚ ਲਗਾਏ ਜਾਂ ਵਾਲੇ ਪੌਦੇ, ਰੁਖ ਜਗ੍ਹਾ ਦੀ ਉਪਲਬਧਤਾ ਅਤੇ ਪਸੰਦ ਉੱਪਰ ਵੀ ਨਿਰਭਰ ਕਰਦੇ ਹਨ, ਪਰ ਨਾਲ ਹੀ ਇਹ ਵੀ ਸੁਨਿਸ਼ਚਿਤ ਕੀਤਾ ਜਾਂਦਾ ਹੈ ਕਿ ਇਸ ਨਾਲ ਪਰਿਵਾਰ ਦੀ ਭੋਜਨ ਆਪੂਰਤੀ ਵੀ ਵਧੇ, ਵਿਰਾਇਟੀ ਵੀ ਵਧੇ ਅਤੇ ਪਰਿਵਾਰ ਨੂੰ ਮਿਲਣ ਵਾਲਾ ਪੋਸ਼ਣ ਵੀ ਇਸ ਨਾਲ ਉਨਤ ਹੋਵੇਗਾ।
ਬਗੀਚੀ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਭੋਜਨ ਸਿਧਾ ਘਰ ਦੀ ਮਹਿਲਾ ਨਾਲ ਜੁੜਿਆ ਹੁੰਦਾ ਹੈ ਕਿਓਂਕਿ ਆਮ ਤੌਰ ਤੇ ਮਹਿਲਾ ਹੀ ਬਗੀਚੀ ਦੀ ਦੇਖਭਾਲ ਕਰਦੀ ਹੈ। ਇਸ ਲਈ ਉਹ ਉਹਨਾਂ ਫਲਾਂ-ਸਬਜ਼ੀਆਂ ਨੂੰ ਪਹਿਲ ਦਿੰਦੀ ਹੈ ਜਿਸਨੂ ਉਹ ਰਸੋਈ ਘਰ ਵਿੱਚ ਬੇਹਤਰ ਢੰਗ ਨਾਲ ਉਪਯੋਗ ਕਰ ਸਕੇ ਅਤੇ ਉਸ ਨਾਲ ਪੂਰੇ ਪਰਿਵਾਰ ਨੂੰ ਲਾਭ ਮਿਲੇ।
ਕੇਰਲ ਵਿੱਚ ਰਾਜ ਸਰਕਾਰ ਦੇ ਬਾਗਬਾਨੀ ਵਿਭਾਗ ਦੁਆਰਾ ਇੱਕ ਹੋਰ ਬੇਹਤਰੀਨ ਪਹਿਲ ਦੇ ਰੂਪ ਵਿਚ ਛੱਤ ਦੀ ਬਗੀਚੀ ਕਾਰਜਕ੍ਰਮ ਹੈ, ਜਿਸਨੂੰ ਸਥਾਨਕ ਤੌਰ ਤੇ ਹਰਿਤ ਸ਼ਹਿਰ ਕਾਰਜਕ੍ਰਮ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਮੋਟੇ ਤੌਰ ਤੇ ਗ੍ਰਹਿਣੀਆਂ ਦੁਆਰਾ ਅਪਣਾਏ ਗਏ ਇਸ ਕਾਰਜਕ੍ਰਮ ਵਿੱਚ ਸਰਕਾਰ ਨੇ ਸੰਘਣੀ ਆਬਾਦੀ ਵਾਲੇ ਸ਼ਹਿਰੀ ਖੇਤਰਾਂ ਵਿਛ, ਜਿਥੇ ਲੋਕਾਂ ਦੇ ਘਰਾਂ ਵਿਚ ਵੇਹੜਾ ਜਾਂ ਖੁੱਲ੍ਹੀ ਜਗ੍ਹਾ ਨਹੀ ਹੈ, ਉਥੇ ਛੱਤਾਂ, ਬਾਲਕਨੀ ਜਾਂ ਫਲੈਟ ਜਾਂ ਘਰ ਦੇ ਕੋਲ ਉਪਲਬਧ ਹੋਰ ਸਥਾਨਾਂ ਉੱਪਰ ਮਿੱਟੀ ਆਦਿ ਦੇ ਬਰਤਨਾਂ ਵਿੱਚ ਸਬਜ਼ੀਆਂ ਉਗਾਉਣ ਨੂੰ ਉਤਸ਼ਾਹਿਤ ਕਰ ਰਹੀ ਹੈ। ਬਾਗਬਾਨੀ ਵਿਭਾਗ ਲਈ ਬੀਜ, ਖਾਧ, ਬਰਤਨ ਅਤੇ ਇਥੋਂ ਤੱਕ ਕਿ ਛੱਤ ਜਾਂ ਬਾਲਕਨੀ ਵਿੱਚ ਇਸ ਨੂੰ ਲਾਗੂ ਕਰਨ ਵਿਚ ਸਹਿਯੋਗ ਉਪਲਬਧ ਕਰਵਾਉਂਦਾ ਹੈ।
ਇਸ ਪਹਿਲ ਦੇ ਪਰਿਣਾਮ ਸਵਰੂਪ ਲੋਕਾਂ ਨੂੰ ਸਾਲ ਭਰ ਪਕਾਉਣ ਦੇ ਲਈ ਕੁਝ ਨਾ ਕੁਝ ਸਬਜ਼ੀਆਂ ਮਿਲਣ ਲੱਗੀਆਂ ਹਨ ਅਤੇ ਇਸ ਕਾਰਨ ਇਹ ਕਾਫ਼ੀ ਲੋਕਪ੍ਰਿਯ ਹੋ ਰਹੀ ਹੈ। ਇਹ ਸਬਜ਼ੀਆਂ ਸਾਫ਼, ਜੈਵਿਕ ਅਤੇ ਮੰਗ ਅਨੁਸਾਰ ਆਸਾਨੀ ਨਾਲ ਉਪਲਬਧ ਹੁੰਦੀਆਂ ਹਨ। ਇਸ ਬਗੀਚੀ ਵਿਚ ਜਿਸ ਦਿਨ ਜੋ ਸਬਜ਼ੀ ਉਪਲਬਧ ਰਹਿੰਦੀ ਹੈ ਘਰ ਦੀ ਔਰਤ ਓਹੀ ਪਕਾ ਲੈਂਦੀ ਹੈ। ਇਸ ਪ੍ਰਕਾਰ ਭੋਜਨ ਵਿਚ ਵਿਭਿੰਨਤਾ ਦੀ ਵਜ੍ਹਾ ਨਾਲ ਪੂਰੇ ਪਰਿਵਾਰ ਦਾ ਪੋਸ਼ਣ ਵੀ ਸੁਨਿਸ਼ਚਿਤ ਹੁੰਦਾ ਹੈ।
ਜਦੋਂ ਘਰ ਦੇ ਉਪਯੋਗ ਤੋਂ ਜ਼ਿਆਦਾ ਸਬਜ਼ੀਆਂ ਹੋ ਜਾਂਦੀਆਂ ਹਨ ਤਾਂ ਘਰ ਦੀ ਮਹਿਲਾ ਇਸਨੂੰ ਬਾਗਬਾਨੀ ਵਿਭਾਗ ਦੁਆਰਾ ਸਥਾਪਿਤ ਦੁਕਾਨਾਂ ਉੱਪਰ ਵੇਚ ਵੀ ਦਿੰਦੀ ਹੈ। ਤਿਓਹਾਰਾਂ ਜਿਵੇਂ ਓਨਮ ਦੇ ਦੌਰਾਨ, ਜਦ ਸਬਜ਼ੀਆਂ ਦੀ ਬਹੁਤ ਮੰਗ ਰਹਿੰਦੀ ਹੈ ਉਸ ਸਮੇਂ ਸਬਜ਼ੀਆਂ ਦੀ ਆਪੂਰਤੀ ਵਿੱਚ ਇਹਨਾਂ ਬਗੀਚੀਆਂ ਦਾ ਨਿਊਨ ਪਰ ਮਹਤਵਪੂਰਨ ਯੋਗਦਾਨ ਹੁੰਦਾ ਹੈ। ਇਸ ਨਾਲ ਸ਼ਹਿਰ ਵਿੱਚ ਤਾਜ਼ੀਆਂ ਸਬਜ਼ੀਆਂ ਦੀ ਆਪੂਰਤੀ ਨੂੰ ਵਧਾਵਾ ਮਿਲ ਰਿਹਾ ਹੈ ਅਤੇ ਗ੍ਰਹਿਣੀਆਂ ਛੋਟਾ-ਛੋਟਾ ਹੀ ਸਹੀ ਪਰ ਲਾਭ ਕਮਾ ਰਹੀਆਂ ਹਨ।
ਇਸ ਰੋਚਕ ਪਹਿਲ ਨੂੰ ਪੂਰੇ ਦੇਸ਼ ਵਿਚ ਸੰਘਣੇ ਸ਼ਹਿਰੀ ਅਤੇ ਅਰਧ-ਸ਼ਹਿਰੀ ਕੇਂਦਰਾਂ ਵਿਚ ਦੁਹਰਾਇਆ ਜਾ ਸਕਦਾ ਹੈ। ਸਾਰੇ ਰਾਜ ਕੇਰਲ ਦੀ ਤਰ੍ਹਾ ਏਨੇ ਭਾਗਸ਼ਾਲੀ ਤੇ ਨਹੀਂ ਹਨ ਜਿਥੇ ਸਾਲ ਭਰ ਆਸਾਨੀ ਨਾਲ ਖੇਤੀ ਕਰਨ ਦੇ ਲਈ ਅਨੁਕੂਲ ਮੌਸਮ ਉਪਲਬਧ ਹੁੰਦੇ ਹਨ ਪਰ ਰਾਜ ਆਪਣੀਆਂ ਸਥਾਨਕ ਮੌਸਮ ਹਾਲਤਾਂ ਨੂੰ ਸਮਾਯੋਜਿਤ ਕਰਨ ਦੇ ਲੈ ਕੁਝ ਵਿਸ਼ੇਸ਼ ਪੈਕਜਾਂ ਉੱਪਰ ਕੰਮ ਕਰ ਸਕਦੇ ਹਨ।
ਅਪ੍ਰੈਲ 2012 ਵਿੱਚ ਏਸ਼ੀਅਨ ਏਜ ਵਿਚ ਪ੍ਰਕਾਸ਼ਿਤ ਮੂਲ ਲੇਖ 'ਖਾਧ ਸੁਰਖਿਆ ਲਈ ਘਰੇਲੂ ਬਗੀਚੀ' ਦਾ ਇਹ ਸੰਪਾਦਿਤ ਅੰਸ਼ ਹੈ।
ਸੁਮਨ ਸਹਾਏ
ਸੰਯੋਜਕ, ਜੀਨ ਕੈੰਪੇਨ