ਰਸਾਇਣਿਕ ਖਾਦਾਂ ਦੇ ਬਦਲ=ਅਜ਼ੋਟੋਬੈਕਟਰ ਜੈਵਿਕ ਖਾਦ

Submitted by kvm on Tue, 08/26/2014 - 15:12
ਵਾਯੂਮੰਡਲ ਵਿੱਚ ਨਾਈਟ੍ਰੋਜਨ ਉਪਲਬਧ ਹੁੰਦਾ ਹੈ। ਇਸ ਨਾਈਟ੍ਰੋਜਨ ਦੀ ਸਾਰੇ ਪ੍ਰਾਣੀਆਂ ਅਤੇ ਰੁੱਖ-ਪੌਦਿਆਂ ਨੂੰ ਜਰੂਰਤ ਹੁੰਦੀ ਹੈ। ਪ੍ਰੰਤੂ ਵਾਯੂਮੰਡਲ ਵਿੱਚ ਮੌਜ਼ੂਦ ਨਾਈਟ੍ਰੋਜਨ ਦਾ ਉਪਯੋਗ ਨਹੀਂ ਕੀਤਾ ਜਾ ਸਕਦਾ। ਇਸਦਾ ਸਥਿਰੀਕਰਨ ਹੋਣਾ ਜਰੂਰੀ ਹੁੰਦਾ ਹੈ। ਕੁਦਰਤ ਨੇ ਦਲਹਨ ਫ਼ਸਲਾਂ ਨੂੰ ਰਾਈਜ਼ੋਬੀਅਮ ਜੀਵਾਣੂ ਦਾ ਵਰਦਾਨ ਦੇ ਕੇ ਉਹਨਾਂ ਦੀ ਨਾਈਟ੍ਰੋਜਨ ਪੂਰਤੀ ਦੀ ਕੁਦਰਤੀ ਵਿਵਸਥਾ ਕਰ ਦਿੱਤੀ। ਪਰ ਗੈਰ-ਦਲਹਨ ਫ਼ਸਲਾਂ ਦਾ ਕੀ ਹੋਵੇਗਾ? ਇਸਦੀ ਵਿਵਸਥਾ ਵੀ ਕੁਦਰਤ ਨੇ ਕਰ ਦਿੱਤੀ। ਅਜ਼ੋਟੋਬੈਕਟਰ ਨਾਮਕ ਜੀਵਾਣੂ ਮਿੱਟੀ ਵਿੱਚ ਸੁਤੰਤਰ ਰੂਪ ਵਿੱਚ ਰਹਿ ਕੇ ਨਾਈਟ੍ਰੋਜਨ ਸਥਿਰੀਕਰਨ ਦਾ ਕੰਮ ਕਰਦਾ ਹੈ। ਅਤੇ ਗੈਰ ਦਲਹਨ ਫ਼ਸਲਾਂ ਨੂੰ ਨਾਈਟ੍ਰੋਜਨ ਉਪਲਬਧ ਕਰਵਾਉਂਦਾ ਹੈ। ਇਹ ਗੈਰ ਦਲਹਨ ਫ਼ਸਲਾਂ ਨਰਮਾ, ਗੰਨਾ, ਕਣਕ, ਮੱਕੀ, ਜਵਾਰ, ਝੋਨਾ, ਸਬਜੀਆਂ ਆਦਿ ਫ਼ਸਲਾਂ ਲਈ ਕਾਰਗਾਰ ਹੈ। ਫ਼ਸਲਾਂ ਦੇ ਨਾਲ-ਨਾਲ ਇਹ ਫ਼ਲਾਂ ਦੀ ਗੁਣਵੱਤਾ ਸੁਧਾਰਨ ਵਿੱਚ ਵੀ ਉਪਯੋਗੀ ਹੈ। ਦਲਹਨ ਫ਼ਸਲਾਂ ਵਿੱਚ ਰਾਈਜ਼ੋਬੀਅਮ ਜੜਾਂ ਦੀਆਂ ਗੰਢਾਂ ਵਿੱਚ ਰਹਿ ਕੇ ਨਾਈਟ੍ਰੋਜਨ ਸਥਿਰੀਕਰਨ ਦਾ ਕੰਮ ਕਰਦਾ ਹੈ। ਪਰ ਜਦੋਂ ਸੋਕਾ ਪੈਂਦਾ ਹੈ ਜਾਂ ਫ਼ਸਲਾਂ ਨੂੰ ਜਰੂਰੀ ਮਾਤਰਾ ਵਿੱਚ ਪਾਣੀ ਨਹੀਂ ਮਿਲ ਪਾਉਂਦਾ, ਤਦ ਸਭ ਤੋਂ ਪਹਿਲਾਂ ਗੰਢਾਂ ਜੜਾਂ ਤੋਂ ਅਲੱਗ ਹੁੰਦੀਆਂ ਹਨ। ਇਸ ਅਵਸਥਾ ਵਿੱਚ ਦਲਹਨ ਫ਼ਸਲਾਂ ਨੂੰ ਨਾਈਟ੍ਰੋਜਨ ਨਹੀਂ ਮਿਲ ਪਾਉਂਦਾ। ਪਰ ਅਜ਼ੋਟੋਬੈਕਟਰ ਮਿੱਟੀ ਵਿੱਚ ਸੁਤੰਤਰ ਰੂਪ ਵਿੱਚ ਕ੍ਰਿਆਸ਼ੀਲ ਹੁੰਦਾ ਹੈ। ਅਜਿਹੀ ਅਵਸਥਾ ਵਿੱਚ ਇਹ ਦਲਹਨੀ ਫ਼ਸਲਾਂ ਨੂੰ ਵੀ ਨਾਈਟ੍ਰੋਜਨ ਦੀ ਪੂਰਤੀ ਕਰ ਸਕਦਾ ਹੈ। ਇਹ ਇੱਕ ਤਰਾ ਨਾਲ ਗੈਰ ਦਲਹਨ ਫ਼ਸਲਾਂ ਲਈ ਨਾਈਟ੍ਰੋਜਨ ਦਾ ਇੱਕ ਬੀਮਾ ਹੀ ਹੈ।

ਅਜ਼ੋਟੋਬੈਕਟਰ ਦੀ ਕਾਰਜ ਪ੍ਰਣਾਲੀ

1. ਇਹ ਸੁਤੰਤਰ ਰੂਪ ਵਿੱਚ ਨਾਈਟ੍ਰੋਜਨ ਸਥਿਰੀਕਰਨ ਕਰਦਾ ਹੈ।
2. ਇਹ ਅਘੁਲਣਸ਼ੀਲ ਫਾਸਫੇਟ ਨੂੰ ਘੁਲਣਸ਼ੀਲ ਬਣਾਉਣ ਵਿੱਚ ਮੱਦਦ ਕਰਦਾ ਹੈ।
3. ਇਹ ਕੁੱਝ ਹਾਰਮੋਨ ਛੱਡਦਾ ਹੈ ਜੋ ਫ਼ਸਲਾਂ ਦੇ ਵਾਧੇ ਲਈ ਲਾਭਦਾਇਕ ਹੁੰਦੇ ਹਨ।
ਇਸ ਤਰਾ ਇਹ ਫ਼ਸਲਾਂ ਦੇ ਵਾਧੇ ਵਿੱਚ ਪ੍ਰਤੱਖ ਰੂਪ ਨਾਲ ਭੂਮਿਕਾ ਨਿਭਾਉਂਦਾ ਹੈ। ਇਸਤੋਂ ਇਲਾਵਾ ਇਹ ਅਪ੍ਰਤੱਖ ਰੂਪ ਵਿੱਚ ਫ਼ਸਲਾਂ ਦੇ ਵਿਕਾਸ ਵਿੱਚ ਮੱਦਦ ਕਰਦਾ ਹੈ। ਜਿਵੇਂ-
1. ਲੋਹ ਘੁਲਣਸ਼ੀਲ ਬਣਾਉਣ ਵਾਲੇ ਪਦਾਰਥਾਂ ਦਾ ਨਿਰਮਾਣ ਕਰਦਾ ਹੈ।
2. ਫਫੂੰਦ ਨਾਸ਼ਕ ਪਦਾਰਥ ਨਿਰਮਿਤ ਕਰਦਾ ਹੈ।

ਫ਼ਸਲਾਂ ਨੂੰ ਹੋਣ ਵਾਲੇ ਫ਼ਾਇਦੇ


1. ਇਹ ਬੀਜ ਅੰਕੁਰਣ ਵਧਾਉਂਦਾ ਹੈ।
2. ਇਸਦੇ ਉਪਯੋਗ ਨਾਲ ਫ਼ਸਲਾਂ ਨੂੰ ਜਰੂਰੀ ਮਾਤਰਾ ਵਿੱਚ ਨਾਈਟ੍ਰੋਜਨ ਉਪਲਬਧ ਹੁੰਦਾ ਹੈ।
3. ਬੀਜ ਦੀ ਗੁਣਵੱਤਾ ਵਧਾਉਂਦਾ ਹੈ।
4. ਇਹ ਜੜਾਂ ਦੀ ਲੰਬਾਈ ਵਧਾਉਣ ਵਿੱਚ ਮੱਦਦ ਕਰਦਾ ਹੈ।
5. ਇਸਦੇ ਉਪਯੋਗ ਨਾਲ ਉਤਪਾਦਨ ਵਿੱਚ 10-35 ਪ੍ਰਤੀਸ਼ਤ ਵਾਧਾ ਹੁੰਦਾ ਹੈ।
6. ਇਸਦੇ ਉਪਯੋਗ ਨਾਲ ਮਿੱਟੀ ਵਿੱਚ ਮੌਜ਼ੂਦ ਲਾਭਦਾਇਕ ਜੀਵਾਣੂ ਦੀ ਕ੍ਰਿਆਸ਼ੀਲਤਾ ਵਧਦੀ ਹੈ।
7. ਇਹ ਖਾਰ ਮਿੱਟੀ ਵਿੱਚ ਵੀ ਕਾਰਗਾਰ ਹੈ।

ਅਜ਼ੋਟੋਬੈਕਟਰ ਦੁਆਰਾ ਜੈਵ ਨਿਯੰਤ੍ਰਣ


1. ਅਜ਼ੋਟੋਬਕਟਰ ਹਾਨੀਕਾਰਕ ਜੀਵਾਣੂ ਅਤੇ ਫਫੂੰਦ ਦੀ ਕ੍ਰਿਆਸ਼ੀਲਤਾ ਨੂੰ ਘਟਾਉਂਦਾ ਹੈ। ਇਸਦੇ ਉਪਯੋਗ ਨਾਲ ਫ਼ਸਲਾਂ ਨੂੰ ਬਿਮਾਰੀਆਂ ਨਹੀਂ ਲੱਗਦੀਆਂ।
2. ਇਹ ਲੋਹ ਨੂੰ ਘੁਲਣਸ਼ੀਲ ਬਣਾਉਣ ਵਾਲੇ ਪਦਾਰਥ, ਫਫੂੰਦਨਾਸ਼ਕ ਪਦਾਰਥ ਅਤੇ ਰੋਗ ਪ੍ਰਤਿਰੋਧਕ ਪਦਾਰਥਾਂ ਦਾ ਨਿਰਮਾਣ ਕਰਦਾ ਹੈ ਜਿਸ ਨਾਲ ਫ਼ਸਲਾਂ ਨੂੰ ਹੋਣ ਵਾਲੇ ਰੋਗਾਂ ਦੀ ਰੋਕਥਾਮ ਕਰਨ ਵਿੱਚ ਮੱਦਦ ਮਿਲਦੀ ਹੈ।
3. ਅਜ਼ੋਟੋਬੈਕਟਰ ਹਾਨੀਕਾਰਕ ਕੀਟਾਂ ਦੇ ਅੰਡਿਆਂ ਨੂੰ ਟੁੱਟਣ ਨਹੀਂ ਦਿੰਦਾ ਜਿਸ ਨਾਲ ਹਾਨੀਕਾਰਕ ਕੀਟਾਂ ਦੀ ਸੰਖਿਆ ਵੀ ਘਟਦੀ ਹੈ।
4. ਪੱਤਿਆਂ ਦੇ ਪੀਲੇ ਧੱਬੇ ਵਾਲਾ ਰੋਗ, ਪੱਤਿਆਂ ਉੱਪਰ ਚਿੱਟੇ ਪਾਊਡਰ ਜਿਹੇ ਧੱਬੇ (Powdery Mildew), 2acterial Mildew, 4owny Mildew ਆਦਿ ਰੋਗਾਂ ਦੀ ਰੋਕਥਾਮ ਕਰਨ ਵਿੱਚ ਮੱਦਦਗਾਰ ਹੈ।
ਅਜ਼ੋਟੋਬੈਕਟਰ ਜੀਵਾਣੂ ਤੋਂ ਬਣੇ ਖਾਦ ਦਾ ਬੀਜ ਉਪਚਾਰ, ਮਿੱਟੀ ਉਪਚਾਰ ਅਤੇ ਨਰਸਰੀ ਉਪਚਾਰ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ।
ਅਜ਼ੋਟੋਬੈਕਟਰ ਦਾ ਲਾਭ ਗੈਰ ਦਲਹਨ ਅਤੇ ਦਲਹਨ ਫ਼ਸਲਾਂ ਮੱਕੀ, ਜਵਾਰ, ਨਰਮਾ, ਗੰਨਾ, ਆਲੂ, ਕਣਕ, ਝੋਨਾ, ਸਬਜੀਆਂ, ਫ਼ਲਾਂ ਵਾਲੇ ਰੁੱਖ ਆਦਿ ਨੂੰ ਮਿਲਦਾ ਹੈ।
ਇਸ ਪ੍ਰਕਾਰ ਕਿਸਾਨ ਭਰਾ ਰਸਾਇਣਿਕ ਖਾਦਾਂ ਦੀ ਜਗਾ ਅਜ਼ੋਟੋਬੈਕਟਰ ਦਾ ਪ੍ਰਯੋਗ ਕਰਕੇ ਲਾਭ ਉਠਾ ਸਕਦੇ ਹਨ।