ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਖ਼ਾਸ ਕਰਕੇ ਮਹਿਲਾ ਕਿਸਾਨਾਂ ਦੀ ਸਭ ਤੋਂ ਵੱਡੀ ਸਮਸਿਆ ਗੁਣਵੱਤਾ ਪੂਰਨ ਬੀਜਾਂ ਦੀ ਉਪਲਬਧਤਾ ਸਮੇਂ ਤੇ ਨਾ ਹੋਣਾ ਹੈ। ਚਿਕਨੀਆ ਡੀਹ ਦੀ ਸ਼ਕੁੰਤਲਾ ਨੇ ਬੀਜ ਉਤਪਾਦਨ ਕਰਕੇ ਨਾ ਸਿਰਫ਼ ਆਪਣੀ ਆਤਮ ਨਿਰਭਰਤਾ ਵਧਾਈ ਹੈ ਬਲਕਿ ਹੋਰ ਕਿਸਾਨਾਂ ਨੂੰ ਵੀ ਫਾਇਦਾ ਪਹੁੰਚਾਇਆ ਹੈ। ਜਨਪਦ ਸੰਤ ਕਬੀਰ ਨਗਰ ਦੇ ਮੇਹਦਾਵਲ ਵਿਕਾਸ ਖੰਡ ਦਾ ਗ੍ਰਾਮ ਪੰਚਾਇਤ ਚਿਕਨੀਆ ਡੀਹ ਹੜ੍ਹ ਪ੍ਰਭਾਵਿਤ ਖੇਤਰ ਹੈ। ਨੇੜੇ ਹੀ ਸਥਿਤ ਬਖਿਰਾ ਝੀਲ ਨਾਲ ਜੁੜੇ ਹੋਏ ਦੂਧੀਆ ਤਾਲਾਬ ਦੇ ਓਵਰਫਲੋ ਹੋਣ ਦੀ ਸਥਿਤੀ ਵਿੱਚ ਪਿੰਡ ਦੇ ਜ਼ਿਆਦਾਤਰ ਖੇਤ ਹਰ ਸਾਲ ਡੁੱਬ ਜਾਂਦੇ ਹਨ ਅਤੇ ਖ਼ਰੀਫ਼ ਦੀ ਫ਼ਸਲ ਬਰਬਾਦ ਹੋ ਜਾਂਦੀ ਹੈ। ਬਹੁਤ ਵਾਰ ਤਾਂ ਸਥਿਤੀ ਇਹ ਬਣਦੀ ਹੈ ਕਿ ਰਬੀ ਦੀ ਖੇਤੀ ਵੀ ਸਮੇਂ ਤੇ ਨਹੀ ਹੋ ਪਾਉਂਦੀ ਹੈ। ਸੀਵਾਨ ਦਾ ਲਗਭਗ 25 ਪ੍ਰਤੀਸ਼ਤ ਭਾਗ ਮਾਰਚ-ਅਪ੍ਰੈਲ ਤੱਕ ਡੁਬਿਆ ਰਹਿੰਦਾ ਹੈ।
ਚਿਕਨੀਆ ਡੀਹ ਵਿੱਚ ਪਿਛੜੀ ਜਾਤੀ ਨਾਲ ਸੰਬੰਧਿਤ ਛੋਟੀ ਜੋਤ ਵਾਲੇ ਕਿਸਾਨ ਰਹਿੰਦੇ ਹਨ। ਹੜ੍ਹ ਪ੍ਰਭਾਵਿਤ ਖੇਤਰ ਹੋਣ ਦੇ ਕਾਰਨ ਜ਼ਿਆਦਾਤਰ ਪੁਰਸ਼ ਤਾਂ ਆਜੀਵਿਕਾ ਦੀ ਭਾਲ ਵਿੱਚ ਬਾਹਰ ਚਲੇ ਜਾਂਦੇ ਹਨ, ਪਿਛੇ ਰਹਿ ਜਾਂਦੀਆਂ ਹਨ ਮਹਿਲਾਵਾਂ, ਜਿੰਨਾਂ ਨੂੰ ਪਰਿਵਾਰ ਨੂੰ ਚਲਾਉਣ ਲਈ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹਨਾਂ ਪਰਿਸਥਿਤੀਆਂ ਵਿੱਚ ਸਾਲ 2012 ਵਿੱਚ ਗੋਰਖਪੁਰ ਇਨਵਾਇਰਨਮੇੰਟਲ ਐਕਸ਼ਨ ਗਰੁਪ ਨੇ ਪੈਕਸ ਪਰਿਯੋਜਨਾ ਦੇ ਤਹਿਤ ਇਸ ਪਿੰਡ ਦੀ ਚੋਣ ਕੀਤੀ ਅਤੇ ਵੰਚਿਤ ਸਮੁਦਾਇਆਂ ਵਿਸ਼ੇਸ਼ ਕਰਕੇ ਮਹਿਲਾ ਕਿਸਾਨਾਂ ਨੇ ਆਜੀਵਿਕਾ ਦੇ ਟਿਕਾਊਪਨ ਦੀ ਦਿਸ਼ਾ ਵਿੱਚ ਵਿਭਿੰਨ ਗਤਿਵਿਧੀਆਂ ਰਾਹੀ ਕੰਮ ਕਰਨਾ ਸ਼ੁਰੂ ਕੀਤਾ। ਲਗਾਤਾਰ ਹੋਣ ਵਾਲੀਆਂ ਬੈਠਕਾਂ ਵਿੱਚ ਖਰੀਫ ਦੀ ਇਸ ਸਮਸਿਆ ਨੂੰ ਦੇਖਦੇ ਹੋਏ ਕਿਸਾਨ ਸਕੂਲਾਂ, ਖੇਤ ਦਿਵਸਾਂ ਆਦਿ ਰਾਹੀ ਇਸ ਪਿੰਡ ਵਿੱਚ ਝੋਨੇ ਦੀ ਹੜ੍ਹ/ਸੇਮ ਪ੍ਰਤੀਰੋਧੀ ਪ੍ਰਜਾਤੀ ਸਵਰਨਾ ਸਬ- 1 ਦੇ ਬਾਰੇ ਵਿੱਚ ਦਿੱਤੀ ਗਈ। ਸਵਰਨਾ ਸਬ- 1 ਝੋਨੇ ਦੀ ਅਜਿਹੀ ਪ੍ਰਜਾਤੀ ਹੈ, ਜੋ 15-18 ਦਿਨਾਂ ਤੱਕ ਪਾਣੀ ਵਿੱਚ ਡੁੱਬੇ ਰਹਿਣ ਤੇ ਵੀ ਵਧੀਆ ਪੈਦਾਵਾਰ ਦਿੰਦੀ ਹੈ। ਮਈ 2013 ਵਿੱਚ ਇਸ ਪ੍ਰਜਾਤੀ ਦੇ ਬੀਜਾਂ ਦੀ ਉਪਲਬਧਤਾ ਅੰਤਰਰਾਸ਼ਟਰੀ ਝੋਨਾ ਖੋਜ ਕੇਂਦਰ ਵੱਲੋ ਕਰਵਾਈ ਗਈ। ਪਰਿਯੋਜਨਾ ਤਹਿਤ ਵਿਭਿੰਨ ਸਮੂਹਾਂ, ਮਹਿਲਾ ਕਿਸਾਨ ਸੰਗਠਨ, ਲਘੂ ਸੀਮਾਂਤ ਕਿਸਾਨ ਮੋਰਚਾ ਨਾਲ ਜੁੜੇ 54 ਕਿਸਾਨਾਂ ਨੂੰ ਬੀਜ ਉਪਲਬਧ ਕਰਵਾਏ ਗਏ।
ਖੇਤਰ ਦੀ ਇੱਕ ਪ੍ਰਮੁਖ ਸਮਸਿਆ ਸਮੇਂ ਤੇ ਉਚਿਤ ਪ੍ਰਜਾਤੀ ਦੇ ਬੀਜਾਂ ਦਾ ਨਾ ਮਿਲਣਾ ਹੈ, ਜਿਸ ਕਾਰਨ ਵੀ ਖੇਤੀ ਵਿਚੋਂ ਲਾਭ ਨਹੀ ਮਿਲ ਪਾਉਂਦਾ। ਇਸ ਗੱਲ ਨੂੰ ਧਿਆਨ ਵਿੱਚ ਰਖਦੇ ਹੋਏ ਪਰਿਯੋਜਨਾ ਨਾਲ ਜੁੜ ਕੇ ਪਿੰਡ ਦੀ ਸ਼੍ਰੀਮਤੀ ਸ਼ਕੁੰਤਲਾ ਬੀਜ ਉਤਪਾਦਨ ਕਰਨ ਦਾ ਮਨ ਬਣਾਇਆ ਅਤੇ ਆਪਣੇ ਇੱਕ ਏਕੜ ਦੇ ਖੇਤ ਵਿਚ ਬੀਜ ਉਤਪਾਦਨ ਲਈ ਇਸ ਪ੍ਰਜਾਤੀ ਦੀ ਬਿਜਾਈ ਕੀਤੀ। 15 ਕਿਲੋ ਫਾਊਡੇਸ਼ਨ ਬੀਜ ਲੈ ਕੇ ਇਹਨਾਂ ਨੇ ਇਸਦੀ ਨਰਸਰੀ ਤਿਆਰ ਕਰਕੇ ਤਾਲਾਬ ਦੇ ਕਿਨਾਰੇ ਵਾਲੇ ਖੇਤ ਵਿਚ ਬਿਜਾਈ ਕਰ ਦਿੱਤੀ। ਬੀਜ ਉਤਪਾਦਨ ਨਾਲ ਸੰਬੰਧਿਤ ਤਕਨੀਕੀ ਗਿਆਨ ਅਤੇ ਜਾਣਕਾਰੀਆਂ ਲਈ ਜੀ.ਈ.ਏ.ਜੀ. ਰਾਹੀ ਖੇਤੀ ਵਿਗਿਆਨ ਕੇਂਦਰ ਅਤੇ ਸੀ.ਆਈ.ਪੀ.ਐਮ.ਸੀ. ਦੇ ਵਿਗਿਆਨਕਾਂ ਦੁਆਰਾ ਸਮੇਂ-ਸਮੇਂ ਤੇ ਟ੍ਰੇਨਿੰਗ ਵੀ ਦਿੱਤੀ ਗਈ। ਖਾਦ ਦੇ ਰੂਪ ਵਿੱਚ ਸ਼ਕੁੰਤਲਾ ਦੇਵੀ ਨੇ ਗੋਬਰ ਦੀ ਖਾਦ, ਵਰਮੀ ਕੰਪੋਸਟ ਅਤੇ ਜੈਵ ਕੀਟਨਾਸ਼ਕਾਂ ਦਾ ਪ੍ਰਯੋਗ ਕੀਤਾ। ਪੱਕਣ ਤੇ ਇਹਨਾਂ ਨੇ ਮਾਨਕਾਂ ਦੇ ਅਨੁਸਾਰ ਬੀਜ ਲਈ ਝੋਨੇ ਦੀ ਕਟਾਈ ਕੀਤੀ। ਇੱਕ ਏਕੜ ਖੇਤ ਵਿੱਚ ਇਹਨਾਂ ਨੂੰ ਕੁੱਲ 22 ਕੁਇੰਟਲ ਝਾੜ ਮਿਲਿਆ। ਅਗਲੇ ਸਾਲ ਇਹਨਾਂ ਨੇ 18 ਰੁਪਏ ਪ੍ਰਤਿ ਕਿਲੋ ਦੀ ਦਰ ਨਾਲ 135 ਕਿਸਾਨਾਂ ਨੂੰ ਬੀਜ ਦੇ ਰੂਪ ਵਿੱਚ ਝੋਨੇ ਨੂੰ ਵੇਚਿਆ। ਇਸ ਸਾਲ ਫਿਰ ਇਹਨਾਂ ਨੇ ਫਾਊਡੇਸ਼ਨ ਬੀਜ ਦੀ ਬਿਜਾਈ ਬੀਜ ਲਈ ਕੀਤੀ ਹੈ।
ਬੀਜ ਉਤਪਾਦਨ ਕਰਨ ਨਾਲ ਸ਼੍ਰੀਮਤੀ ਸ਼ਕੁੰਤਲਾ ਦੇਵੀ ਨਾ ਸਿਰਫ਼ ਆਪਣੇ ਲਈ ਸਮੇਂ ਤੇ ਬੀਜ ਦੀ ਉਪਲਬਧਤਾ ਸੁਨਿਸ਼ਚਿਤ ਕਰ ਪਾ ਰਹੀ ਹੈ ਬਲਕਿ ਪਿੰਡ ਵਿਚ ਹੜ੍ਹ ਪ੍ਰਭਾਵਿਤ ਖੇਤਰ ਵਿਚ ਖੇਤੀ ਕਰਨ ਵਾਲੇ ਹੋਰ ਕਿਸਾਨਾਂ ਨੂੰ ਵੀ ਉਚਿਤ ਦਰ ਤੇ ਗੁਣਵੱਤਾ ਪੂਰਨ ਬੀਜਾਂ ਦੀ ਉਪਲਬਧਤਾ ਸਮੇਂ ਤੇ ਹੋਣ ਦੇ ਕਾਰਨ ਹੁਣ ਉਹ ਖਰੀਫ ਵਿੱਚ ਵੀ ਝੋਨੇ ਦੀ ਫ਼ਸਲ ਲੈ ਪਾ ਰਹੇ ਹਨ ਅਤੇ ਆਫ਼ਤ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਵਿੱਚ ਸਮਰਥ ਹੋ ਰਹੇ ਹਨ। ਇਸਦੇ ਨਾਲ ਹੀ ਸ਼ਕੁੰਤਲਾ ਦੇਵੀ ਦੀ ਆਰਥਿਕ ਆਤਮਨਿਰਭਰਤਾ ਵੀ ਵਧੀ ਹੈ।
ਰਾਮ ਕੁਮਾਰ ਦੂਬੇ
ਪਰਿਯੋਜਨਾ ਅਧਿਕਾਰੀ, ਪੈਕਸ
ਗੋਰਖਪੁਰ ਇਨਵਾਇਰਨਮੇੰਟਲ ਐਕਸ਼ਨ ਗਰੁਪ