ਇਸਨੂੰ ਪ੍ਰਕ੍ਰਿਆ ਆਧਾਰਿਤ ਕਾਰਜਪ੍ਰਣਾਲੀ ਦੇ ਤੌਰ ਤੇ ਵੀ ਦੇਖਿਆ ਜਾ ਸਕਦਾ ਹੈ ਜੋ ਕਿ ਕਿਸਾਨ ਸਮੁਦਾਇਆਂ ਦੀਆਂ ਸਮਰੱਥਾਵਾਂ ਅਤੇ ਹਿੱਤਾਂ ਅਤੇ ਸਮੁਦਾਇ ਦੇ ਪ੍ਰਚੱਲਿਤ ਢਾਂਚਿਆਂ ਉੱਪਰ ਬਣਦੀ ਹੈ। ਇਹ ਢੰਗ ‘ਖੇਤੀਬਾੜੀ ਜੈਵ ਵਿਭਿੰਨਤਾ ਦੀ ਯਥਾਸਥਿਤੀ ਸੰਭਾਲ ਦੇ ਵਿਗਿਆਨਕ ਆਧਾਰ ਨੂੰ ਮਜਬੂਤ ਬਣਾਉਣਾ' ਦੇ ਜੈਵ ਵਿਭਿੰਨਤਾ ਦੇ ਅੰਤਰਰਾਸ਼ਟਰੀ ਪ੍ਰੋਜੈਕਟ ਜੋ ਕਿ ਲੀ-ਬਰਡ ਅਤੇ ਨੇਪਾਲ ਖੇਤੀ ਖੋਜ ਕੌਸਿਲ ਦੁਆਰਾ ਨੇਪਾਲ ਵਿੱਚ 1998 ਤੋਂ 2006 ਦੌਰਾਨ ਬੇਗਨਾਸ, ਕਾਸਕੀ ਦੀਆਂ ਮੱਧ ਪਹਾੜੀਆਂ ਅਤੇ ਬਾਰਾ ਦੇ ਕਚੋਰਵਾ ਦੀ ਤੇਰਾਈ ਸਮਤਲ ਭੂਮੀ ਉੱਪਰ ਲਾਗੂ ਕੀਤਾ ਗਿਆ, ਦਾ ਨਤੀਜਾ ਸੀ।
ਲੀ-ਬਰਡ ਨੇਪਾਲ ਵਿੱਚ ਸਮੁਦਾਇ ਆਧਾਰਿਤ ਜੈਵ ਵਿਭਿੰਨਤਾ ਪ੍ਰਬੰਧਨ ਤਰੀਕੇ ਰਾਹੀ ਕਿਸਾਨਾਂ ਦੀ ਉਹਨਾਂ ਦੇ ਖੇਤਾਂ ਵਿੱਚ ਹੀ ਅਨੁਵੰਸ਼ਿਕ ਸੰਸਾਧਨਾਂ ਨੂੰ ਵਰਤਣ ਅਤੇ ਸੰਭਾਲ ਵਿੱਚ ਮੱਦਦ ਕਰਨ ਦਾ ਕੰਮ ਕਰ ਰਹੀ ਹੈ।ਅੱਜ, ਨੇਪਾਲ ਵਿੱਚ 11 ਹਜਾਰ ਤੋਂ ਜ਼ਿਆਦਾ ਖੇਤੀ ਪਰਿਵਾਰ ਸਥਾਨਕ ਬੀਜਾਂ ਨੂੰ ਬਹਾਲ ਕਰਨ ਅਤੇ ਸੰਭਾਲ ਵਿੱਚ ਲੱਗੇ ਹੋਏ ਹਨ।
ਕਿਸਾਨਾਂ ਦੇ ਖੇਤਾਂ ਅਤੇ ਕੁਦਰਤੀ ਆਵਾਸਾਂ ਵਿੱਚ ਖੇਤੀ ਜੈਵ ਵਿਭਿੰਨਤਾ ਦਾ ਘਟਦੇ ਜਾਣਾ ਲਗਾਤਾਰ ਰਹਿਣ ਵਾਲੀਆਂ ਚੁਣੌਤੀਆਂ ਵਿੱਚੋ ਇੱਕ ਹੈ ਜਿਸਦਾ ਕਿਸਾਨ ਸਮੁਦਾਇ, ਖਾਸ ਕਰਕੇ ਨੇਪਾਲ ਜਿਹੇ ਵਿਕਾਸਸ਼ੀਲ ਦੇਸ਼ਾਂ ਵਿੱਚ, ਸਾਹਮਣਾ ਕਰ ਰਹੇ ਹਨ। ਸਥਾਨਕ ਜੈਨੇਟਿਕ ਸਰੋਤਾਂ ਦੀ ਸੰਭਾਲ ਲਈ ਕੀਤੇ ਜਾ ਰਹੇ ਯਤਨ ਨਾਮਾਤਰ ਹਨ, ਜਦਕਿ ਨੇਪਾਲ ਦੀ ਸਰਕਾਰ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਖਾਧ ਉਤਪਾਦਨ ਵਿੱਚ ਸੁਧਾਰ ਕਰਨ ਲਈ ਸੁਧਰੇ ਹੋਏ ਅਤੇ ਹਾਈਬ੍ਰਿਡ ਬੀਜਾਂ ਨੂੰ ਪ੍ਰੋਤਸ਼ਾਹਿਤ ਕਰ ਰਹੇ ਹਨ।
ਇਹ ਕਿਸਾਨਾਂ ਦੁਆਰਾ ਆਪਣੇ ਸਮੂਹਾਂ ਵਿੱਚ ਬੀਜਾਂ ਦੇ ਆਦਾਨ-ਪ੍ਰਦਾਨ ਕਰਨ ਅਤੇ ਬੀਜਾਂ ਨੂੰ ਬਚਾਉਣ ਦੀ ਕਿਸਾਨਾਂ ਦੀ ਪ੍ਰੰਪਰਿਕ ਰਵਾਇਤ ਨੂੰ ਖੋਰਾ ਲਾਉਣ ਵਾਲੀ ਗੱਲ ਹੈ।ਰਸਮੀ ਖੋਜ ਅਤੇ ਵਿਕਾਸ ਦੁਆਰਾ ਨਜ਼ਰਅੰਦਾਜ ਕਿਸਾਨਾਂ ਨੂੰ ਇਸ ਵਿਭਿੰਨਤਾ ਤੱਕ ਆਪਣੀ ਪਹੁੰਚ ਬਣਾਏ ਰੱਖਣ ਲਈ ਆਪਣੇ ਨੈੱਟਵਰਕ ਉੱਪਰ ਹੀ ਭਰੋਸਾ ਕਰਨਾ ਹੋਵੇਗਾ।ਸਥਾਈ ਸਰੰਖਿਅਣ ਅਤੇ ਜੈਨੇਟਿਕ ਸ੍ਰੋਤਾਂ ਦੇ ਉਪਯੋਗ ਨੂੰ ਪ੍ਰੋਤਸ਼ਾਹਿਤ ਕਰਨ ਲਈ ਨੇਪਾਲ ਦੀ ਇੱਕ ਗੈਰ ਸਰਕਾਰੀ ਸੰਸਥਾ ਲੋਕਲ ਇਨੀਸ਼ੀਏਟਿਵਸ ਫਾਰ ਬਾਇਓਡਾਇਵਰਸਿਟੀ ਰਿਸਰਚ ਐਂਡ ਡਿਵਲਪਮੈਂਟ (ਲੀ-ਬਰਡ) 1990 ਦੇ ਦਸ਼ਕ ਦੇ ਅੰਤ ਤੋਂ ਨੇਪਾਲ ਦੇ ਵਿਭਿੰਨ ਇਲਾਕਿਆਂ ਵਿੱਚ ਸਮੁਦਾਇ ਆਧਾਰਿਤ ਜੈਵ ਵਿਭਿੰਨਤਾ ਪ੍ਰਬੰਧਨ ਨੂੰ ਪ੍ਰੋਤਸ਼ਾਹਿਤ ਕਰ ਰਹੀ ਹੈ।
ਸਮੁਦਾਇ ਆਧਾਰਿਤ ਪ੍ਰਬੰਧਨ ਇੱਕ ਅਜਿਹਾ ਤਰੀਕਾ ਹੈ ਜੋ ਕਿਸਾਨ ਸਮੁਦਾਇਆਂ ਨੂੰ ਸਾਂਝੇ ਨਿਰਣਿਆਂ ਰਾਹੀ ਟਿਕਾਊ ਆਜੀਵਿਕਾ ਲਈ ਸਥਾਨਕ ਜੈਨੇਟਿਕ ਸਰੋਤਾਂ ਦੇ ਪ੍ਰਬੰਧਨ ਦੇ ਸਮਰੱਥ ਬਣਾਉਂਦਾ ਹੈ।ਕਿਸਾਨ ਸਮੁਦਾਇਆਂ ਦਾ ਸਸ਼ਕਤੀਕਰਨ, ਖੇਤੀ ਜੈਵ ਵਿਭਿੰਨਤਾ ਦੀ ਸੰਭਾਲ ਅਤੇ ਜੈਵ ਵਿਭੰਨਤਾ ਆਧਾਰਿਤ ਆਜੀਵਿਕਾ ਲਈ ਸਹਿਯੋਗ ਕਰਨਾ, ਸਮੁਦਾਇ ਆਧਾਰਿਤ ਪ੍ਰਬੰਧਨ ਦੇ ਤਿੰਨ ਮੁੱਖ ਸਤੰਭ ਹਨ।
ਇਸਨੂੰ ਪ੍ਰਕ੍ਰਿਆ ਆਧਾਰਿਤ ਕਾਰਜਪ੍ਰਣਾਲੀ ਦੇ ਤੌਰ ਤੇ ਵੀ ਦੇਖਿਆ ਜਾ ਸਕਦਾ ਹੈ ਜੋ ਕਿ ਕਿਸਾਨ ਸਮੁਦਾਇਆਂ ਦੀਆਂ ਸਮਰੱਥਾਵਾਂ ਅਤੇ ਹਿੱਤਾਂ ਅਤੇ ਸਮੁਦਾਇ ਦੇ ਪ੍ਰਚੱਲਿਤ ਢਾਂਚਿਆਂ ਉੱਪਰ ਬਣਦੀ ਹੈ। ਇਹ ਢੰਗ ‘ਖੇਤੀਬਾੜੀ ਜੈਵ ਵਿਭਿੰਨਤਾ ਦੀ ਯਥਾਸਥਿਤੀ ਸੰਭਾਲ ਦੇ ਵਿਗਿਆਨਕ ਆਧਾਰ ਨੂੰ ਮਜਬੂਤ ਬਣਾਉਣਾ' ਦੇ ਜੈਵ ਵਿਭਿੰਨਤਾ ਦੇ ਅੰਤਰਰਾਸ਼ਟਰੀ ਪ੍ਰੋਜੈਕਟ ਜੋ ਕਿ ਲੀ-ਬਰਡ ਅਤੇ ਨੇਪਾਲ ਖੇਤੀ ਖੋਜ ਕੌਸਿਲ ਦੁਆਰਾ ਨੇਪਾਲ ਵਿੱਚ 1998 ਤੋਂ 2006 ਦੌਰਾਨ ਬੇਗਨਾਸ, ਕਾਸਕੀ ਦੀਆਂ ਮੱਧ ਪਹਾੜੀਆਂ ਅਤੇ ਬਾਰਾ ਦੇ ਕਚੋਰਵਾ ਦੀ ਤੇਰਾਈ ਸਮਤਲ ਭੂਮੀ ਉੱਪਰ ਲਾਗੂ ਕੀਤਾ ਗਿਆ, ਦਾ ਨਤੀਜਾ ਸੀ।
ਸਵੈ-ਨਿਰਦੇਸ਼ਿਤ ਫੈਸਲੇ ਲੈਣ ਲਈ ਕਿਸਾਨਾਂ ਨੂੰ ਸੰਗਠਿਤ ਕਰਨਾ
2009 ਵਿੱਚ ਇਸ ਪਹੁੰਚ ਨੂੰ ਹੋਰ ਸੁਧਾਰਨ ਲਈ ਅਤੇ ਵਿਸਤਾਰ ਕਰਨ ਲਈ ਲੀ-ਬਰਡ ਨੇ ਨਾਰਵੇ ਦੀ ਇੱਕ ਗੈਰ ਸਰਕਾਰੀ ਸੰਸਥਾ ਦਿ ਡਿਵਲਪਮੈਂਟ ਫੰਡ ਨਾਲ ਮਿਲ ਕੇ ਕੰਮ ਕੀਤਾ। ਇਸ ਤਰੀਕੇ ਨੂੰ ਨੇਪਾਲ ਦੀਆਂ ਉੱਚੀਆਂ ਪਹਾੜੀਆਂ, ਮੱਧ ਪਹਾੜੀਆਂ ਅਤੇ ਤੇਰਾਈ ਸਮਤਲ ਮੈਦਾਨ ਨੂੰ ਕਵਰ ਕਰਦੇ ਹੋਏ 8 ਹੋਰ ਜਿਲ੍ਹਿਆਂ ਵਿੱਚ ਲਾਗੂ ਕੀਤਾ ਗਿਆ।
ਸਾਮੂਹਿਕ ਨਿਰਣੈ ਲੈਣਾ ਇਸ ਢੰਗ ਦਾ ਕੇਂਦਰ ਬਿੰਦੂ ਹੈ ਕਿਉਂਕਿ ਇਹ ਤਰੀਕਾ ਇਸ ਸਿਧਾਂਤ ਵਿੱਚ ਵਿਸ਼ਵਾਸ ਕਰਦਾ ਹੈ ਕਿ ਕਿ ਖੇਤੀ ਜੈਵ ਵਿਭਿੰਨਤਾ ਨੂੰ ਆਪਣੇ ਖੇਤ ਵਿੱਚ ਸੰਭਾਲਣ ਸਮੇਤ ਆਪਣੇ ਖੁਦ ਦੇ ਵਿਕਾਸ ਲਈ ਸਥਾਨਕ ਲੋਕ ਅਗਵਾਈ ਕਰਨ।ਇਹ ਸਿਰਫ਼ ਉਦੋਂ ਹੀ ਸੰਭਵ ਹੈ ਜਦੋਂ ਕਿਸਾਨ ਆਪਣੇ ਸਵੈ ਨਿਰਦੇਸ਼ਿਤ ਟੀਚਿਆਂ ਨੂੰ ਸਮਝਣ, ਸਪੱਸ਼ਟ ਕਰਨ ਅਤੇ ਲਾਗੂ ਕਰਨ ਲਈ ਇਕੱਠੇ ਹੋਣ।
ਹਰੇਕ ਸਾਈਟ ਵਿੱਚ, ਕਿਸਾਨਾਂ ਨੂੰ ਵਾਰਡ ਪੱਧਰ (ਵਾਰਡ ਨੇਪਾਲ ਵਿੱਚ ਸਭ ਤੋਂ ਛੋਟੀ ਰਾਜਨੀਤਿਕ ਇਕਾਈ ਹੈ) ਦੇ ਸਮੂਹਾਂ ਵਿੱਚ ਸੰਗਠਿਤ ਕੀਤਾ ਗਿਆ।ਇਹਨਾਂ ਸਮੂਹਾਂ ਨੂੰ ਅੱਗੇ ਜੈਵ ਵਿਭਿੰਨਤਾ ਸੰਭਾਲ ਅਤੇ ਵਿਕਾਸ ਕਮੇਟੀ (BCDC) ਅਧੀਨ ਸੰਗਠਿਤ ਕੀਤਾ ਗਿਆ ਜੋ ਕਿ ਇਸ ਤਰੀਕੇ ਨੂੰ ਸਥਾਨਕ ਪੱਧਰ ਤੇ ਲਾਗੂ ਕਰਨ ਲਈ ਨੋਡਲ ਏਜੰਸੀ ਦੇ ਰੂਪ ਵਿੱਚ ਕੰਮ ਕਰਦੀ ਹੈ।ਇਹ ਏਜੰਸੀ ਆਪਣੀਆਂ ਵਰ੍ਹੇ ਦੀਆਂ ਗਤੀਵਿਧੀਆਂ ਦੀ ਯੋਜਨਾ ਇਸ ਤਰ੍ਹਾ ਬਣਾਉਂਦੀ ਹੈ ਕਿ ਇਲਾਕੇ ਦੇ ਜੈਨੇਟਿਕ ਸਰੋਤਾਂ ਦਾ ਸਥਾਨਕ ਉਪਯੋਗ ਅਤੇ ਲਗਾਤਾਰ ਸੰਭਾਲ ਨੂੰ ਯਕੀਨੀ ਬਣਾਇਆ ਜਾ ਸਕੇ।
ਕਿਸਾਨਾਂ ਦੇ ਸਮਰੱਥਾ ਨਿਰਮਾਣ ਨੂੰ ਇਸ ਸਮੁਦਾਇ ਆਧਾਰਿਤ ਪ੍ਰਬੰਧਨ ਦੀ ਮੁੱਖ ਗਤੀਵਿਧੀ ਮਿੱਥਿਆ ਗਿਆ।ਹੁਣ ਤੱਕ 30 ਬੀ ਸੀ ਡੀ ਸੀ ਅਧੀਨ 11 ਹਜਾਰ ਤੋਂ ਜ਼ਿਆਦਾ ਕਿਸਾਨ ਪਰਿਵਾਰ ਸੰਗਠਿਤ ਹੋਏ ਹਨ ਅਤੇ ਸਮੁਦਾਇ ਆਧਾਰਿਤ ਪ੍ਰਬੰਧਨ ਵਿੱਚ ਸ਼ਾਮਿਲ ਹੋਏ ਹਨ। ਅਤੇ ਇਹ ਗਿਣਤੀ ਸਾਲ ਦਰ ਸਾਲ ਵਧ ਰਹੀ ਹੈ।
ਸਮੁਦਾਇਕ ਬੀਜ ਬੈਂਕ
ਕਈ ਕਾਰਨਾਂ ਜਿਵੇਂ ਕਿਸਾਨਾਂ ਦੁਆਰਾ ਆਪਣੇ ਸਾਥੀ ਕਿਸਾਨਾਂ ਦੁਆਰਾ ਅਪਣਾਏ ਤਰੀਕਿਆਂ ਨੂੰ ਅਪਣਾਉਣ ਦੀ ਪ੍ਰਵ੍ਰਿਤੀ, ਬਾਜ਼ਾਰ ਤਾਕਤਾਂ, ਹੋਰ ਸਮਾਜਿਕ ਅਤੇ ਆਰਥਿਕ ਕਾਰਨਾਂ ਕਰਕੇ ਪਹਿਲਾਂ ਹੀ ਕਈ ਸਥਾਨਕ ਕਿਸਮਾਂ ਖਤਮ ਹੋ ਚੁੱਕੀਆਂ ਹਨ। ਅਤੇ ਕਈ ਖਤਮ ਹੋ ਕੰਢੇ ਹਨ।ਇਸ ਲਈ ਜੈਵ ਵਿਭਿੰਨਤਾ ਪੱਖੋਂ ਅਮੀਰ ਅਤੇ ਗਰੀਬ ਦੋਵੇਂ ਹੀ ਤਰ੍ਹਾਂ ਦੇ ਖੇਤਰਾਂ ਵਿੱਚ ਖੇਤਾਂ ਵਿੱਚ ਹੀ ਖੇਤੀ ਜੈਵ ਵਿਭਿੰਨਤਾ ਪ੍ਰਬੰਧਨ ਨੂੰ ਪ੍ਰੋਤਸ਼ਾਹਿਤ ਕੀਤਾ ਗਿਆ।ਜਿਹੜੇ ਖੇਤਰ ਜੈਵ ਵਿਭਿੰਨਤਾ ਪੱਖੋਂ ਗਰੀਬ ਸਨ, ਉੱਥੇ ਵਿਵਸਥਾ ਵਿੱਚ ਲਚੀਲਾਪਨ ਲਿਆਉਣ ਲਈ ਨਵੀਆਂ ਕਿਸਮਾਂ, ਨਸਲਾਂ ਅਤੇ ਰੁੱਖਾਂ ਦੀ ਸ਼ੁਰੂਆਤ ਕੀਤੀ ਗਈ।ਇਸ ਦਾ ਉਦੇਸ਼ ਇਹ ਹੈ ਕਿ ਬੀਜਾਂ ਦੀਆਂ ਕਿਸਮਾਂ, ਪੌਦ ਸਮੱਗਰੀ ਅਤੇ ਪਸ਼ੂਆਂ ਦੀਆਂ ਨਸਲਾਂ ਕਿਸਾਨਾਂ ਦੇ ਨਿਯੰਤ੍ਰਣ ਵਿੱਚ ਰਹਿਣ।
ਇਸ ਤਰੀਕੇ ਵਿੱਚ, ਜਦੋਂਕਿ ਸ਼ੁਰੂਆਤੀ ਦੌਰ ਵਿੱਚ ਬਾਹਰੀ ਏਜੰਸੀਆਂ ਦੀ ਮੱਦਦ ਮਿਲਦੀ ਹੈ, ਸਮੁਦਾਇ ਦੇ ਮੈਂਬਰਾਂ ਨੂੰ ਪ੍ਰੰਪਰਿਕ ਗਿਆਨ ਅਤੇ ਜਾਣਕਾਰੀ ਨਾਲ ਜੁੜੇ ਸਥਾਨਕ ਜੈਨੇਟਿਕ ਸਰੋਤਾਂ ਦੇ ਦਸਤਾਵੇਜ਼ੀਕਰਨ ਲਈ ਸਿਖਲਾਈ ਦਿੱਤੀ ਜਾਂਦੀ ਹੈ।ਅਜਿਹਾ ਡਾਟਾ ਨਾ ਕੇਵਲ ਆਮ, ਦੁਰਲਭ ਅਤੇ ਵਿਲੱਖਣ ਜੈਨੇਟਿਕ ਸਰੋਤਾਂ ਦੀ ਪਹਿਚਾਣ ਕਰਨ ਲਈੈ ਬਲਕਿ ਖੇਤਰ ਵਿੱਚ ਮੌਜ਼ੂਦ ਜੈਨੇਟਿਕ ਸਰੋਤਾਂ ਦੇ ਮੂਂਦਾ ਅਤੇ ਸੰਭਾਵੀ ਮੁੱਲ ਨੂੰ ਸਮਝਣ ਲਈ ਜਰੂਰੀ ਹੈ।
ਹਰੇਕ ਸਮੁਦਾਇ ਆਧਾਰਿਤ ਪ੍ਰਬੰਧਨ ਸਾਈਟ ਵਿੱਚ ਖੇਤੀ ਜੈਵ ਵਿਭਿੰਨਤਾ ਦੀ ਸਥਿਤੀ ਦੇ ਆਕਲਨ ਲਈ ਅਤੇ ਸਥਾਨਕ ਫਸਲੀ ਕਿਸਮਾਂ ਵਿੱਚ ਬਦਲਾਅ ਦੇ ਪਿੱਛੇ ਗਤੀਸ਼ੀਲਤਾ ਨੂੰ ਸਮਝਣ ਲਈ ਚਾਰ ਸੈੱਲੀ ਸਹਿਭਾਗੀ ਵਿਸ਼ਲੇਸ਼ਣ ਸੈੱਲ ਨਿਯੁਕਤ ਕੀਤਾ ਗਿਆ।ਇਸ ਅਧਿਐਨ, ਵਿਸ਼ਲੇਸ਼ਣ ਅਤੇ ਵਿਸਤ੍ਰਿਤ ਗਿਆਨ ਦੇ ਆਧਾਰ ਤੇ ਸਾਲ ਦਰ ਸਾਲ ਸਮੁਦਾਇ ਆਧਾਰਿਤ ਪ੍ਰਬੰਧਨ ਦੁਆਰਾ ਖਾਸ ਫਸਲ ਜਾਂ ਕਿਸਮ ਜਾਂ ਨਸਲ ਲਈ ਯੋਜਨਾ ਬਣਾਈ ਗਈ।
ਸਮੁਦਾਇਕ ਬੀਜ ਬੈਂਕ ਨੂੰ ਖੇਤ ਵਿੱਚ ਜੈਵ ਵਿਭਿੰਨਤਾ ਵਧਾਉਣ ਲਈ ਇੱਕ ਮੁੱਖ ਗਤੀਵਿਧੀ ਦੇ ਰੂਪ ਵਿੱਚ ਦੇਖਿਆ ਗਿਆ। ਹੁਣ ਤੱਕ ਲੀ-ਬਰਡ ਵੱਲੋਂ ਆਰਥਿਕ ਅਤੇ ਤਕਨੀਕੀ ਸਹਿਯੋਗ ਨਾਲ ਨੇਪਾਲ ਦੀਆਂ ਵਿਭਿੰਨ ਭੂਗੋਲਿਕ ਸਥਿਤੀਆਂ ਵਿੱਚ 15 ਸਮੁਦਾਇਕ ਬੀਜ ਬੈਂਕ ਸਥਾਪਿਤ ਕੀਤੇ ਜਾ ਚੁੱਕੇ ਹਨ।
ਸਮੁਦਾਇਕ ਬੀਜ ਬੈਂਕ ਕਿਸਾਨਾਂ ਨੂੰ ਆਸਾਨੀ ਨਾਲ ਸਥਾਨਕ ਪੱਧਰ ਤੇ ਬਹੁਤ ਤਰ੍ਹਾ ਦੇ ਬੀਜ ਉਪਲਬਧ ਕਰਵਾਉਂਦੇ ਹਨ ਜਦੋਂਕਿ ਬਾਜ਼ਾਰ ਵਿੱਚ ਸਿਰਫ ਕੁੱਝ ਹੀ ਕਿਸਮਾਂ ਮਿਲਦੀਆਂ ਹਨ।ਇਹਨਾਂ ਬੀਜ ਬੈਂਕਾਂ ਵਿੱਚ 1195 ਦੇ ਲਗਭਗ ਸਥਾਨਕ ਫਸਲਾਂ ਅਤੇ ਕਿਸਮਾਂ ਦੇ ਬੀਜ ਸੰਭਾਲੇ ਗਏ ਹਨ। ਅਤੇ 2000 ਦੇ ਲਗਭਗ ਕਿਸਾਨ ਹਰ ਸਾਲ ਇਹਨਾਂ ਬੀਜ ਬੈਂਕਾਂ ਤੋਂ ਵਿਭਿੰਨ ਤਰ੍ਹਾ ਦੇ ਬੀਜ ਲੈ ਕੇ ਇਸਤੇਮਾਲ ਕਰਦੇ ਹਨ।
ਪੇਂਡੂ ਰੁਜ਼ਗਾਰ ਨੂੰ ਵਧਾਉਣਾ
ਸਥਾਨਕ ਕਿਸਮਾਂ ਅਤੇ ਨਸਲਾਂ ਦੀ ਸੰਭਾਲ ਤੋਂ ਆਰਥਿਕ ਪ੍ਰੋਤਸਾਹਨ ਪੈਦਾ ਕਰਨ ਲਈ, ਸਮੁਦਾਇ ਆਧਾਰਿਤ ਪ੍ਰਬੰਧਨ ਨੇ ਜੈਵ ਵਿਭਿੰਨਤਾ ਆਧਾਰਿਤ ਆਮਦਨ ਪੈਦਾ ਕਰਨ ਦੇ ਮੌੰਕਿਆਂ ਨੂੰ ਪ੍ਰੋਤਸਾਹਿਤ ਕੀਤਾ।ਸਥਾਨਕ ਜੈਨੇਟਿਕ ਸ੍ਰੋਤਾਂ ਦੇ ਮੁੱਲ ਅਤੇ ਇਸਦੀ ਸਮਰੱਥਾ ਦਾ ਵਿਸ਼ਲੇਸ਼ਣ, ਸਥਾਨਕ ਕਿਸਮਾਂ ਦੇ ਖੇਤਰ ਦੇ ਵਿਸਤਾਰ, ਸਥਾਨਕ ਪਸ਼ੂਆਂ ਦੀਆਂ ਨਸਲਾਂ ਦੀ ਗਿਣਤੀ ਵਿੱਚ ਵਾਧਾ, ਨਸਲ ਸ਼ੁਧੀਕਰਨ, ਵੈਲਿਊ ਐਡੀਸ਼ਨ ਅਤੇ ਸਥਾਨਕ ਅਤੇ ਪ੍ਰੰਪਰਿਕ ਭੋਜਨ ਉਤਪਾਦਾਂ ਦਾ ਮੰਡੀਕਰਨ, ਨਵੀਆਂ ਪ੍ਰੋਸੈਸਿੰਗ ਯੂਨਿਟਾਂ ਲਗਾਉਣਾ ਅਤੇ ਹੋਰ ਛੋਟੇ ਉੱਦਮ ਵਿਅਕਤੀਗਤ ਪੱਧਰ ਦੇ ਨਾਲ-ਨਾਲ ਸਮੁਦਾਇਕ ਪੱਧਰ ਤੇ ਡਿਜ਼ਾਈਨ ਕੀਤੇ ਗਏ। ਉਤਪਾਦਾਂ ਦੀ ਗੁਣਵੱਤਾ ਸੁਨਿਸ਼ਚਿਤ ਕਰਨ ਲਈ ਅਤੇ ਉਤਪਾਦਨ ਦੇ ਢੰਗ ਟਿਕਾਊ ਬਣਾਉਣ ਲਈ ਜਰੂਰੀ ਗਿਆਨ ਅਤੇ ਕੌਸ਼ਲ ਪਰਿਵਰਤਨ ਨਾਲ ਸਬੰਧਿਤ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ।
ਸੀ ਬੀ ਐਮ ਤੋਂ ਪ੍ਰਾਪਤ ਸਫਲਤਾਵਾਂ, ਖੋਜਾਂ ਅਤੇ ਤਬਦੀਲੀਆਂ ਵੱਖ ਹਨ ਅਤੇ ਜ਼ਿਕਰ ਯੋਗ ਹਨ ਡਾਂਗ ਜਿਲ੍ਹੇ ਵਿੱਚ ਰਾਮਪੁਰ ਅਤੇ ਝਾਪਾ ਜਿਲ੍ਹੇ ਦੇ ਸ਼ਿਵਾਗੁੰਜ ਵਿਖੇ ਸਥਾਨਕ ਖੁਸ਼ਬੂਦਾਰ ਚੌਲਾਂ ਦੀਆਂ ਕਿਸਮਾਂ ਤਿਲਕੀ ਅਤੇ ਕਾਲੋਨੁਨੀਆ, ਜੋ ਕਿ ਪਹਿਲਾ ਲਗਭਗ ਖਤਮ ਹੀ ਹੋ ਗਈਆਂ ਸਨ, ਹੁਣ ਇੱਕ ਆਮ ਉਗਾਈਆਂ ਜਾਣ ਵਾਲੀਆਂ ਕਿਸਮਾਂ ਬਣ ਗਈਆਂ ਹਨ।ਲੋਕ ਇਹਨਾਂ ਨੂੰ ਪ੍ਰੀਮੀਅਮ ਮੁੱਲ ਤੇ ਵੇਚ ਕੇ ਵਧੀਆ ਆਮਦਨੀ ਕਮਾਉਣ ਦੇ ਸਮਰੱਥ ਹੋ ਗਏ ਹਨ।ਕੁੰਜੋ ਅਤੇ ਮਸਤੰਗ ਵਿੱਚ ਸਥਾਨਕ ਚਿਕਨ ਦੀ ਆਬਾਦੀ ਵਧੀ ਹੈ।ਕਿਸਾਨ ਮਿਰਚਾਂ ਦੇ ਮਾਮਲੇ ਵਿੱਚ ਵੀ ਆਤਮ ਨਿਰਭਰ ਬਣੇ ਹਨ, ਹੁਣ ਉਹ ਬਾਜ਼ਾਰ ਵਿੱਚੋਂ ਨਹੀ ਖਰੀਦਦੇ।
ਅਗਿਊਲੀ ਵਿੱਚ ਨਵਲਪਾਰਸੀ, ਹੁੱਰਾ ਜੋ ਕਿ ਸੂਰ ਦੀ ਬੜੀ ਹੀ ਦੁਰਲਭ ਪ੍ਰਜਾਤੀ ਹੈ, ਹੁਣ ਆਮ ਹੋ ਗਈ ਹੈ ਅਤੇ ਹੁਣ ਮਾਝੀ ਅਤੇ ਬੋਟੇ ਦੇ 100 ਤੋਂ ਜ਼ਿਆਦਾ ਗਰੀਬ ਘਰਾਂ ਲਈ ਆਮਦਨੀ ਦਾ ਸਾਧਨ ਬਣ ਗਈ ਹੈ।ਉਸੇ ਹੀ ਪਿੰਡ ਵਿੱਚ ਸਮੁਦਾਇ ਦੇ ਲੋਕ ਖੇਤੀ ਪਰਿਵਾਰਾਂ ਲਈ ਚਾਰੇ ਦੀ ਉਪਲਬਧਤਾ ਵਧਾਉਣ ਲਈ 10 ਹੈਕਟੇਅਰ ਤੋਂ ਜ਼ਿਆਦਾ ਖੇਤਰ ਦੀਆਂ ਸਾਂਝੀਆਂ ਚਰਾਗਾਹਾਂ ਨੂੰ ਸੁਰਜੀਤ ਕਰਨ ਲਈ ਇਕੱਠੇ ਹੋਏ ਹਨ ਜੋ ਕਿ ਹੜ੍ਹਾਂ ਦੇ ਕਾਰਨ ਖਤਮ ਹੋ ਗਈਆਂ ਸਨ।
ਤਲਿਉਮ, ਜੁਮਲਾ ਵਿਖੇ ਸਮੁਦਾਇ ਆਧਾਰਿਤ ਪ੍ਰਬੰਧਨ ਨੇ ਔਰਤਾਂ ਦੀ ਕੰਮਾਂ ਦੀ ਕਠਿਨਾਈ ਨੂੰ ਘੱਟ ਕਰਨ ਵਿੱਚ ਬੜਾ ਪ੍ਰਭਾਵੀ ਕੰਮ ਕੀਤਾ ਹੈ।ਧਾਤੇਲੋ, ਖੇਤਰ ਦਾ ਇੱਕ ਦੇਸੀ ਪੌਦਾ ਜੋ ਕਿ ਆਮ ਤੌਰ ਤੇ ਵਾੜ ਲਗਾਉਣ ਦੇ ਕੰਮ ਲਈ ਵਰਤਿਆ ਜਾਂਦਾ ਹੈ, ਦੇ ਬੀਜਾਂ ਦਾ ਪ੍ਰਯੋਗ ਤੇਲ ਕੱਢਣ ਲਈ ਵੀ ਕੀਤਾ ਜਾਂਦਾ ਹੈ।ਕਿਉਂਕਿ ਇਹ ਜ਼ਿਆਦਾ ਮਿਹਨਤ ਵਾਲਾ ਕੰਮ ਹੈ ਅਤੇ ਬੀਜਾਂ ਨੂੰ ਇਕੱਠਾ ਕਰਨ ਲਈ ਕਈ ਘੰਟੇ ਚੱਲਣਾ ਪੈਂਦਾ ਹੈ, ਗਰੀਬ ਪਰਿਵਾਰਾਂ ਦੀਆਂ ਔਰਤਾਂ ਹੀ ਇਹਨਾਂ ਨੂੰ ਇਕੱਠਾ ਕਰਦੀਆਂ ਹਨ ਅਤੇ ਹੱਥੀਂ ਤੇਲ ਕੱਢਦੀਆਂ ਹਨ।
ਪ੍ਰੰਪਰਿਕ ਤਰੀਕੇ ਨਾਲ 2 ਲਿਟਰ ਤੇਲ ਕੱਢਣ ਲਈ ਇੱਕ ਔਰਤ ਨੂੰ ਇੱਕ ਦਿਨ ਲੱਗਦਾ ਹੈ।ਹੁਣ ਸਮੁਦਾਇ ਆਧਾਰਿਤ ਪ੍ਰਬੰਧਨ ਦੇ ਸਹਿਯੋਗ ਅਤੇ ਸਮੁਦਾਇ ਦੀਆਂ ਕੋਸ਼ਿਸ਼ਾਂ ਨਾਲ ਸਥਿਤੀ ਬਦਲ ਗਈ ਹੈ।ਹੁਣ ਇੱਕ ਤੇਲ ਕੱਢਣ ਵਾਲੀ ਮਸ਼ੀਨ ਹੈ ਜਿਸ ਨਾਲ 30 ਮਿਨਟ ਵਿੱਚ 10 ਕਿਲੋ ਬੀਜਾਂ ਤੋਂ 3 ਤੋਂ 5 ਲਿਟਰ ਤੇਲ ਕੱਢਿਆ ਜਾ ਸਕਦਾ ਹੈ।ਇਸਨੇ ਨਾ ਸਿਰਫ ਉਹਨਾਂ ਔਰਤਾਂ ਦੀ ਕਠਿਨਾਈ ਅਤੇ ਕੰਮ ਦੇ ਭਾਰ ਨੂੰ ਘਟਾਇਆ ਹੈ ਬਲਕਿ ਤੇਲ ਦੀ ਵਿਕਰੀ ਕਰਕੇ ਗਰੀਬ ਔਰਤਾਂ ਦੀ ਆਮਦਨ ਵਿੱਚ ਵੀ ਵਾਧਾ ਹੋਇਆ ਹੈ।ਹੁਣ ਧਾਤੇਲੋ ਪੌਦੇ ਵਿੱਚ ਸਿਰਫ ਗਰੀਬ ਔਰਤਾਂ ਦੀ ਹੀ ਦਿਲਚਸਪੀ ਨਹੀ ਰਹੀ ਸਗੋਂ ਪਿੰਡ ਦੇ ਲੋਕ ਇਕੱਠੇ ਹੋਏ ਹਨ ਅਤੇ ਉਹਨਾਂ ਨੇ ਪਿੰਡ ਦੇ ਨੇੜੇ ਦੀ ਬੰਜਰ ਭੂਮੀ ਵਿੱਚ 2200 ਪੌਦ ਲਗਾਈਆਂ ਹਨ। ਆਪਣੀਆਂ ਮਜ਼ਬੂਤ ਜੜ੍ਹਾਂ ਕਾਰਨ ਧਾਤੇਲੋ ਭੂ ਸਖਲਨ ਨੂੰ ਰੋਕਣ ਵਿੱਚ ਮੱਦਦ ਕਰਦਾ ਹੈ।
ਸਮੁਦਾਇ ਆਧਾਰਿਤ ਪ੍ਰਬੰਧਨ ਨੂੰ ਟਿਕਾਊ ਬਣਾਉਣਾ
ਲੀ-ਬਰਡ ਅਤੇ ਸਮੁਦਾਇ ਦੀ ਸਹਾਇਤਾ ਨਾਲ ਇੱਕ ਫੰਡ ਸਥਾਪਿਤ ਕੀਤਾ ਗਿਆ ਹੈ।ਇਹ ਕਿਸਾਨ ਸੰਗਠਨਾਂ ਦੁਆਰਾ ਹੀ ਸੰਚਾਲਿਤ ਅਤੇ ਪ੍ਰਬੰਧਿਤ ਕੀਤਾ ਜਾਂਦਾ ਹੈ ਅਤੇ ਇਸ ਦੇ ਰਾਹੀ ਗਰੀਬ ਕਿਸਾਨਾਂ ਨੂੰ ਆਸਾਨ ਕਰਜ਼ ਮੁਹੱਈਆ ਕਰਵਾਇਆ ਜਾਂਦਾ ਹੈ।ਵਾਧੂ ਖੇਤੀ ਆਧਾਰਿਤ ਰੁਜ਼ਗਾਰ ਸੰਪਤੀਆਂ ਵਿੱਚ ਨਿਵੇਸ਼ ਕਰਕੇ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਇਸ ਫੰਡ ਤੋਂ ਪ੍ਰਾਪਤ ਵਿਆਜ਼ ਨੂੰ ਕਿਸਾਨ ਸੰਗਠਨ ਆਪਣੇ ਖਰਚੇ ਪੂਰੇ ਕਰਨ ਅਤੇ ਬੀਜਾਂ ਦੀਆਂ ਸਥਾਨਕ ਕਿਸਮਾਂ ਦੀ ਸਾਂਭ-ਸੰਭਾਲ ਅਤੇ ਵਿਤਰਣ ਲਈ ਵਰਤਦੇ ਹਨ।
ਇਹ ਫੰਡ 21 ਪਿੰਡਾਂ ਵਿੱਚ ਇੱਕ ਲੱਖ ਅਮਰੀਕੀ ਡਾਲਰ ਦੀ ਸੰਖਿਆ ਲੰਘ ਚੁੱਕਿਆ ਹੈ। ਹਰ ਸਾਲ 2000 ਮੈਂਬਰ ਆਪਣਾ ਛੋਟਾ ਕੰਮ ਧੰਦਾ ਸ਼ੁਰੂ ਕਰਨ ਲਈ ਅਤੇ ਆਪਣੇ ਪਰਿਵਾਰ ਦੀ ਆਰਥਿਕਤਾ ਨੂੰ ਸਹਾਰਾ ਦੇਣ ਲਈ ਛੋਟੇ ਕਰਜ਼ ਲੈਂਦੇ ਹਨ।ਰਿਕਾਰਡ ਦੱਸਦੇ ਹਨ ਕਿ 50 ਪ੍ਰਤੀਸ਼ਤ ਤੋਂ ਜ਼ਿਆਦਾ ਲਾਭਕਰਤਾ ਗਰੀਬ ਵਰਗ ਦੇ ਹਨ। ਇਹ ਫੰਡ ਸਮੁਦਾਇ ਆਧਾਰਿਤ ਪ੍ਰਬੰਧਨ ਦੀਆਂ ਗਤੀਵਿਧੀਆਂ ਅਤੇ ਸੰਗਠਨ ਟਿਕਾਊਪਣ ਲਈ ਆਰਥਿਕ ਸੰਸਾਧਨ ਜੁਟਾਉਣ ਲਈ ਇੱਕ ਪੱਕਾ ਸ੍ਰੋਤ ਬਣ ਗਿਆ ਹੈ।
ਪਿਤਾਂਬਰ ਸ੍ਰੇਸ਼ਠਾ (Pitambar@libird.org) ਅਤੇ ਸਜਲ ਸਤਾਪਿਤ (ssthapit@libird.org) ਲੋਕਲ ਇਨੀਸ਼ੀਏਟਿਵਸ ਫਾਰ ਬਾਇਓਡਾਇਵਰਸਿਟੀ, ਰਿਸਰਚ ਐਂਡ ਡਿਵਲਪਮੈਂਟ (ਲੀ-ਬਰਡ) ਲਈ ਕੰਮ ਕਰਦੇ ਹਨ।
ਪੋਸਟ ਬਾਕਸ 324, ਗਾਇਰਾਪਾਟਨ, ਪੋਖਰਾ, ਕਾਸਕੀ, ਨੇਪਾਲ ਹੋਰ ਜਾਣਕਾਰੀ ਲਈ ਵੈੱਬਸਾਈਟ ਦੇਖੋ - www.libird.org