ਪਾਣੀ ਦੀ ਕੁਸ਼ਲ ਕਟਾਈ (ਹਾਰਵੈਸਟਿੰਗ) ਕਰਕੇ, ਮੱਧ ਪ੍ਰਦੇਸ਼ ਦੇ ਕ੍ਰਿਸ਼ਨਾ ਦੇਹਰੀਆ ਪਿੰਡ ਦੇ ਸਮੁਦਾਇ ਨਾ ਸਿਰਫ ਪਿੰਡ ਦੀ ਪਾਣੀ ਦੀ ਮੌਜ਼ੂਦਾ ਜਰੂਰਤ ਨੂੰ ਪੂਰਾ ਕਰਨ ਵਿੱਚ ਕਾਮਯਾਬ ਹੋਏ ਬਲਕਿ ਭਵਿੱਖ ਵਿੱਚ ਵੀ ਪਾਣੀ ਦੀ ਮੰਗ ਨੂੰ ਪੂਰਾ ਕਰਨ ਦੇ ਸਮਰੱਥ ਹੋ ਗਏ| ਸਥਾਨਕ ਮਜ਼ਬੂਤ ਸੰਸਥਾਵਾਂ ਨੇ ਇਸ ਪਿੰਡ ਨੂੰ ਪਾਣੀ ਦੇ ਮਾਮਲੇ ਵਿੱਚ ਸਮਰੱਥ ਬਣਾਉਣ ਵਿੱਚ ਪੂਰੀ ਮੱਦਦ ਕੀਤੀ ਜਿਸ ਨਾਲ ਇੱਥੇ ਲੋਕਾਂ ਦੀਆਂ ਜਿੰਦਗੀਆਂ ਅਤੇ ਰੋਜ਼ੀ-ਰੋਟੀ ਵਿੱਚ ਸੁਧਾਰ ਹੋਇਆ|
ਮੱਧ ਪ੍ਰਦੇਸ਼ ਦੇ ਅਗਰ ਜਿਲ੍ਹੇ ਦੇ ਪਿੰਡ ਕਸਾਈ ਦੇਹਰੀਆ, ਜਿਸਨੂੰ ਪਹਿਲੇ ਕ੍ਰਿਸ਼ਨਾ ਦੇਹਰੀਆ ਕਿਹਾ ਜਾਂਦਾ ਸੀ, ਨੂੰ ਇਹ ਨਾਮ ਇਸ ਲਈ ਮਿਲਿਆ ਕਿ ਇਹ ਇੱਕ ਪਿਆਸੇ ਗਰੀਬ ਆਦਮੀ ਦੀ ਪਿਆਸ ਬੁਝਾਉਣ ਲਈ ਪਾਣੀ ਮੁਹੱਈਆ ਨਾ ਕਰਵਾ ਸਕਿਆ| ਕ੍ਰਿਸ਼ਨਾ ਦੇਹਰੀਆ, ਜਿਸ ਕੋਲ ਪਾਣੀ ਦੇ ਬੜੇ ਸ੍ਰੋਤ ਸਨ, ਵਿੱਚ 1942 ਵਿੱਚ ਭਿਆਨਕ ਸੋਕਾ ਪਿਆ ਅਤੇ ਪਾਣੀ ਦੀ ਉਪਲਬਧਤਾ ਇੱਕ ਚੁਣੌਤੀ ਬਣ ਗਈ| 2010 ਤੱਕ, ਇੱਥੇ ਜ਼ਿਆਦਾਤਰ ਵਰਖਾ ਆਧਾਰਿਤ ਖੇਤਰ, ਅਣਢਕੀ ਮਿੱਟੀ, ਖਰਾਬ ਜ਼ਮੀਨਾਂ, ਊਬੜ-ਖਾਬੜ ਇਲਾਕੇ ਜ਼ਿਆਦਾ ਹੋਣ ਕਰਕੇ ਇਸ ਇਲਾਕੇ ਵਿੱਚ ਪੀਣ ਦੇ ਪਾਣੀ ਦੇ ਨਾਲ ਸਿੰਚਾਈ ਲਈ ਵੀ ਪਾਣੀ ਨਹੀਂ ਸੀ| ਔਰਤਾਂ ਨੂੰ ਪੀਣ ਵਾਲਾ ਪਾਣੀ ਲਿਆਉਣ ਲਈ 1-2 ਕਿਲੋਮੀਟਰ ਜਾਣਾ ਪੈਂਦਾ ਸੀ|
ਕਸਾਈ ਦੇਹਰੀਆ 127 ਪਰਿਵਾਰਾਂ ਵਾਲਾ ਅਤੇ 532 ਹੈਕਟੇਅਰ ਖੇਤਰਫਲ ਵਾਲਾ ਪਿੰਡ ਹੈ| ਸਿਰਫ 27 ਹੈਕਟੇਅਰ ਜ਼ਮੀਨ ਚਾਰ ਛੋਟੇ ਤਾਲਾਬਾਂ ਦੁਆਰਾ ਸਿੰਚਿਤ ਹੈ| ਬਾਕੀ ਖੇਤਰ ਵਰਖਾ ਆਧਾਰਿਤ ਹੈ| ਇਸ ਕਰਕੇ ਕਿਸਾਨ ਕਣਕ ਅਤੇ ਸੋਇਆਬੀਨ ਜਿਹੀਆਂ ਫਸਲਾਂ ਨਹੀਂ ਬੀਜ ਸਕਦੇ ਜਿੰਨਾਂ ਲਈ ਸਿੰਚਾਈ ਦੀ ਲੋੜ ਪੈਂਦੀ ਹੈ| ਪਿੰਡ ਦੇ ਲੋਕਾਂ ਨੂੰ ਅਕਸਰ ਰੋਜ਼ੀ-ਰੋਟੀ ਕਮਾਉਣ ਲਈ ਦੂਸਰੇ ਰਾਜਾਂ ਅਤੇ ਜਿਲ੍ਹਿਆਂ ਵਿੱਚ ਜਾਣਾ ਪੈਂਦਾ ਹੈ|
ਪਹਿਲ
2011-12 ਵਿੱਚ ਰਿਲਾਇੰਸ ਫਾਊਡੇਸ਼ਨ ਦੇ ਗ੍ਰਾਮੀਣ ਤਬਦੀਲੀ ਪ੍ਰੋਗਰਾਮ ਨੇ ਸਥਾਨਕ ਸਮੁਦਾਇ ਨਾਲ ਗ੍ਰਾਮੀਣ ਵਿਕਾਸ ਦੇ ਸੰਪੂਰਨ, ਸਵੈ-ਨਿਰਭਰ ਅਤੇ ਟਿਕਾਊ ਮਾਡਲ ਨੂੰ ਲਿਆਉਣ ਲਈ ਹੱਥ ਮਿਲਾਇਆ|ਕਸਾਈ ਦੇਹਰੀਆ ਵਿੱਚ ਰਿਲਾਇੰਸ ਫਾਊਡੇਸ਼ਨ ਦੇ ਦਖਲ ਦੀ ਸ਼ੁਰੂਆਤ ਦੇ ਨਾਲ, ਮੁੱਖ ਜ਼ੋਰ ਸੰਸਥਾਗਤ ਢਾਂਚੇ ਦੇ ਨਿਰਮਾਣ ਉੱਪਰ ਸੀ ਕਿਉਂਕਿ ਇੱਕ ਤਾਂ ਇਹ ਆਧਾਰ ਪ੍ਰਦਾਨ ਕਰਦੇ ਸਨ, ਦੂਸਰਾ ਇਸ ਨਾਲ ਸਮੁਦਾਇਆਂ ਨੂੰ ਵੱਡੇ ਕਦਮ ਉਠਾਉਣ ਅਤੇ ਉਹਨਾਂ ਨੂੰ ਕਾਇਮ ਰੱਖਣ ਲਈ ਤਾਕਤ ਮਿਲਣੀ ਸੀ|
ਪਾਣੀ ਖੇਤੀ ਲਈ ਬਹੁਤ ਮਹੱਤਵਪੂਰਨ ਹੈ| ਪਾਣੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਕਿਸਾਨ ਭਾਈਚਾਰਾ ਪਿੰਡ ਪੱਧਰੀ ਕਿਸਾਨ ਐਸੋਸੀਏਸ਼ਨ (ਵੀ ਐਫ ਏ ) ਬਣਾਉਣ ਲਈ ਅੱਗੇ ਆਇਆ| ਸਮੁਦਾਇ ਦੀਆਂ ਆਸਾਂ ਅਤੇ ਲੋੜਾਂ ਦੀ ਮੈਪਿੰਗ ਕਰਨ ਤੋਂ ਬਾਅਦ, ਰਿਲਾਇੰਸ ਫਾਊਡੇਸ਼ਨ ਦੇ ਸਹਿਯੋਗ ਨਾਲ ਵੀ ਐਫ ਏ ਨੇ ਕਸਾਈ ਦੇਹਰੀਆ ਪਿੰਡ ਵਿੱਚ ਵਾਟਰ ਹਾਰਵੈਸਟਿੰਗ ਅਤੇ ਨਮੀ ਸੰਭਾਲ ਕੇ ਰੱਖਣ ਲਈ ਕੰਮ ਸ਼ੁਰੂ ਕੀਤੇ| ਪਿੰਡ ਦੀ ਸਥਿਤੀ ਦੇ ਵਿਸ਼ਲੇਸ਼ਣ ਦੇ ਆਧਾਰ ਤੇ ਕਾਰਵਾਈ ਯੋਜਨਾ ਬਣਾਈ ਗਈ ਅਤੇ ਘਰੇਲੂ ਪੱਧਰ, ਖੇਤ ਪੱਧਰ ਤੇ ਅਤੇ ਪਿੰਡ ਪੱਧਰ ਤੇ ਪਾਣੀ ਦੀ ਸੰਭਾਲ ਦੇ ਲਈ ਵੀ ਯੋਜਨਾ ਬਣਾਈ ਗਈ|
ਸਾਂਝੀ ਵਾਟਰ ਹਾਰਵੈਸਟਿੰਗ
ਸਮੁਦਾਇ ਨੇ ਮਹਿਸੂਸ ਕੀਤਾ ਕਿ ਜ਼ਿਆਦਾ ਖੇਤਰ ਨੂੰ ਸਿੰਚਾਈ ਅਧੀਨ ਲਿਆਉਣ ਲਈ ਅਤੇ ਪਿੰਡ ਨੂੰ ਪਾਣੀ ਦੇ ਮਾਮਲੇ ਵਿੱਚ ਸੁਰੱਖਿਅਤ ਕਰਨ ਲਈ ਕਸਾਈ ਦੇਹਰੀਆ ਤਾਲਾਬ (ਇੱਕ ਪੁਰਾਣਾ ਤਾਲਾਬ) ਨੂੰ ਪੁਨਰਜੀਵਿਤ ਕਰਨ ਦੀ ਲੋੜ ਹੈ|ਤਾਲਾਬ ਵਿੱਚੋਂ ਨਿਕਲਣ ਵਾਲੀ ਗਾਰ, ਜੋ ਕਿ ਪੋਸ਼ਕ ਤੱਤਾਂ ਨਾਲ ਭਰਪੂਰ ਸੀ, ਨੂੰ ਖਰਾਬ ਜ਼ਮੀਨ ਉੱਪਰ ਪਾਇਆ ਗਿਆ| 57 ਹੈਕਟੇਅਰ ਦੇ ਲਗਭਗ ਖਰਾਬ ਜ਼ਮੀਨ ਨੂੰ ਖੇਤੀ ਅਧੀਨ ਲਿਆਂਦਾ ਗਿਆ ਜਿਸ ਨਾਲ ਪਿੰਡ ਦੇ 77 ਕਿਸਾਨਾਂ ਨੂੰ ਫਾਇਦਾ ਹੋਇਆ|
ਪਾਣੀ ਸੰਭਾਲਣ ਦੇ ਢਾਂਚੇ ਵਿਕਸਿਤ ਕਰਨ ਤੋਂ ਬਾਅਦ, ਵੀ ਐਫ ਏ ਨੇ ਪਾਣੀ ਉਪਯੋਗ ਕਰਨ ਵਾਲਿਆਂ ਦਾ ਗਰੁੱਪ ਬਣਾਇਆ ਜੋ ਕਿ ਗੈਰ ਰਸਮੀ ਗਰੁੱਪ ਸੀ ਜਿਸਦੇ ਆਪਣੇ ਉਪਨਿਯਮ ਬਣਾਏ ਗਏ ਅਤੇ ਵੀ ਐਫ ਏ ਮੈਂਬਰਾਂ ਦੁਆਰਾ ਸੰਚਾਲਿਤ ਸਾਂਝੀ ਵਾਟਰ ਹਾਰਵੈਸਟਿੰਗ ਵਾਲੇ ਢਾਂਚਿਆਂ ਦੇ ਪ੍ਰਬੰਧਨ ਲਈ ਇੱਕ ਕਮੇਟੀ ਬਣਾਈ ਗਈ| ਇਸ ਨਾਲ ਪ੍ਰਭਾਵੀ ਜਲ ਪ੍ਰਬੰਧਨ ਕਰਨ ਵਿੱਚ ਮੱਦਦ ਮਿਲੀ|
ਕਸਾਈ ਦੇਹਰੀਆ ਤਾਲਾਬ ਵਿੱਚੋਂ ਲਗਭਗ ਇੱਕ ਲੱਖ ਮੀਟ੍ਰਿਕ ਟਨ ਗਾਦ ਕੱਢੀ ਗਈ ਤਾਂਕਿ ਤਾਲਾਬ ਦੀ ਫਸਲਾਂ ਲਈ ਜਰੂਰੀ ਸਿੰਚਾਈ ਉਪਲਬਧ ਕਰਵਾਉਣ ਦੀ ਸਮਰੱਥਾ ਵਧਾਈ ਜਾ ਸਕੇ| ਪਾਣੀ ਤੱਕ ਪਹੁੰਚ ਨੇ ਕਿਸਾਨਾਂ ਨੂੰ ਰਬੀ ਅਤੇ ਖਰੀ| ਦੋਵੇਂ ਸੀਜ਼ਨਾਂ ਵਿੱਚ ਫ਼ਸਲ ਉਗਾਉਣ ਦੇ ਸਮਰੱਥ ਬਣਾ ਦਿੱਤਾ| ਸਿੰਚਾਈ ਅਧੀਨ ਖੇਤਰ 27 ਹੈਕਟੇਅਰ ਤੋਂ ਵਧ ਕੇ 242 ਹੈਕਟੇਅਰ ਹੋ ਗਿਆ|
ਖੇਤ ਪੱਧਰ ਤੇ ਪਾਣੀ ਦੀ ਸੰਭਾਲ
242 ਹੈਕਟੇਅਰ ਖੇਤੀ ਵਾਲੀ ਜ਼ਮੀਨ ਉੱਪਰ ਕੁੱਝ ਤਰੀਕੇ ਅਜਮਾ ਕੇ ਦੇਖੇ ਗਏ|ਗਤੀਵਿਧੀਆਂ ਜਿਵੇਂ ਮਿੱਟੀ ਅਤੇ ਨਮੀ ਸੰਭਾਲ ਲਈ ਖੇਤਾਂ ਵਿੱਚ ਵੱਟਾਂ ਬਣਾਈਆਂ ਗਈਆਂ| ਲੋੜੀਂਦੀ ਸਿੰਚਾਈ ਮੁਹੱਈਆ ਕਰਵਾਉਣ ਲਈ ਖੇਤਾਂ ਵਿੱਚ 37 ਤਾਲਾਬ ਬਣਾਏ ਗਏ| ਵੱਟਾਂ ਉੱਪਰ ਜੈਵ ਵਿਭਿੰਨਤਾ ਵਧਾਉਣ ਲਈ ਰੁੱਖ-ਪੌਦੇ ਲਗਾਏ ਗਏ ਜਿਸ ਨਾਲ ਪਰਾਗਣ ਵਿੱਚ ਸੁਧਾਰ ਹੋਇਆ| ਸ਼ੁੱਧ ਆਮਦਨ 5400 ਰੁਪਏ ਪ੍ਰਤਿ ਹੈਕਟੇਅਰ ਤੋਂ ਵਧ ਕੇ 39,000 ਰੁਪਏ ਪ੍ਰਤਿ ਹੈਕਟੇਅਰ ਹੋ ਗਈ|
ਘਰੇਲੂ ਜਰੂਰਤਾਂ ਲਈ ਪਾਣੀ ਦੀ ਸੰਭਾਲ
ਗਰਮੀਆਂ ਦੇ ਦੌਰਾਨ, ਔਰਤਾਂ ਅਤੇ ਬੱਚਿਆਂ ਨੂੰ ਪਾਣੀ ਲਿਆਉਣ ਲਈ ਲੰਬੀ ਦੂਰੀ ਤੈਅ ਕਰਨੀ ਪੈਂਦੀ ਸੀ|ਦੂਧਪੁਰਾ ਪਿੰਡ ਦੇ ਕੁਮਾਰ ਪਿਪਲੀਆ ਡੈਮ, ਜੋ ਕਿ ਕਸਾਈ ਦੇਹਰੀਆ ਤੋਂ 1.7 ਕਿਲੋਮੀਟਰ ਦੂਰ ਹੈ, ਤੋਂ ਪਾਣੀ ਪ੍ਰਾਪਤ ਕਰਨ ਦੀ ਗੁੰਜਾਇਸ਼ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਪਿੰਡ ਵਾਲਿਆਂ ਨੇ ਪਾਈਪ ਲਾਈਨ ਰਾਹੀ ਡੈਮ ਨੂੰ ਪਿੰਡ ਦੇ ਸਾਂਝੇ ਖੂਹਾਂ ਨਾਲ ਜੋੜਨ ਦੀ ਯੋਜਨਾ ਬਣਾਈ| ਵੀ ਐਫ ਏ ਨੇ ਪਾਈਪ ਲਾਈਨਾਂ ਖਰੀਦਣ ਲਈ ਆਰਥਿਕ ਸਹਿਯੋਗ ਦਿੱਤਾ ਜਦੋਂਕਿ ਪਿੰਡ ਵਾਲਿਆਂ ਵੱਲੋਂ ਕਿਰਤ ਦਾ ਯੋਗਦਾਨ ਪਾਇਆ ਗਿਆ|
ਇਸ ਪ੍ਰਕਾਰ ਪਿੰਡ ਦੀ ਸੀਮਾ ਦੇ ਅੰਦਰ ਹੀ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਗਿਆ ਜਿਸ ਨਾਲ ਔਰਤਾਂ ਅਤੇ ਬੱਚਿਆਂ ਦੀ ਪ੍ਰੇਸ਼ਾਨੀ ਘੱਟ ਹੋਈ| ਸਾਂਝੇ ਖੂਹਾਂ ਵਿੱਚ ਪਾਣੀ ਆਉਣ ਨਾਲ ਔਰਤਾਂ ਆਪਣੇ ਘਰ ਦੇ ਪਿਛਲੇ ਹਿੱਸੇ ਵਿੱਚ ਸਬਜ਼ੀਆਂ ਉਗਾਉਣ ਦੇ ਸਮਰੱਥ ਬਣੀਆਂ ਜਿਸ ਤੋਂ ਉਹਨਾਂ ਨੂੰ ਪਰਿਵਾਰ ਦੇ ਲਈ ਤਾਜ਼ਾ ਅਤੇ ਪੌਸ਼ਟਿਕ ਸਬਜ਼ੀਆਂ ਮਿਲੀਆਂ|
ਬਾਅਦ ਵਿੱਚ, ਵੀ ਐਫ ਏ ਨਲ ਜਲ ਯੋਜਨਾ ਨੂੰ ਲਾਗੂ ਕਰਵਾਉਣ ਲਈ ਸਰਕਾਰੀ ਵਿਭਾਗ ਦੇ ਨਾਲ ਜੁੜਨ ਵਿੱਚ ਸਫਲ ਰਿਹਾ ਜਿਸ ਅਧੀਨ ਪਿੰਡ ਦੇ ਹਰ ਘਰ ਨੂੰ ਪੀਣ ਵਾਲੇ ਪਾਣੀ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਨਲ ਦੇ ਨਾਲ ਜੋੜਨ ਦਾ ਪ੍ਰਾਵਧਾਨ ਹੈ|
ਬਦਲਾਅ ਦਾ ਮਾਡਲ:
ਵੀ ਐਫ ਏ ਦੇ ਮਜਬੂਤ ਸੰਸਥਾਗਤ ਢਾਂਚੇ ਨੇ ਜਲ ਸਰੋਤਾਂ ਦੀ ਭਰਪਾਈ ਕਰਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕੀਤੀ| ਪਾਣੀ ਦੀ ਕ੍ਹੁਲ ਹਾਰਵੈਸਟਿੰਗ ਕਰਕੇ, ਸਮੁਦਾਇ ਨਾ ਸਿਰਫ਼ ਪਾਣੀ ਦੀ ਮੌਜ਼ੂਦਾ ਜਰੂਰਤ ਨੂੰ ਪੂਰਾ ਕਰਨ ਵਿੱਚ ਸਫਲ ਰਹੇ ਬਲਕਿ ਬਿਨਾਂ ਪਰਿਸਥਿਤਕੀ ਨੂੰ ਪ੍ਰਭਾਵਿਤ ਕੀਤਿਆਂ ਭਵਿੱਖ ਦੀ ਪਾਣੀ ਦੀ ਜਰੂਰਤ ਨੂੰ ਪੂਰਾ ਕਰਨ ਦੇ ਲਈ ਵੀ ਤਿਆਰ ਹਨ|
ਫ਼ਸਲ ਉਤਪਾਦਨ ਅਤੇ ਆਮਦਨੀ ਦੇ ਵਧਣ ਤੋਂ ਇਲਾਵਾ, ਸਮਾਜਿਕ ਪੱਧਰ ਤੇ ਵੀ ਕੁੱਝ ਮਹੱਤਵਪੂਰਨ ਪਰਿਵਰਤਨ ਆਏ|ਪਿੰਡ ਦੇ ਸਕੂਲ ਵਿੱਚ ਲੜਕੀਆਂ ਦੀ ਗਿਣਤੀ ਵਧੀ ਹੈ ਜੋ ਕਿ ਪਹਿਲਾਂ ਪਾਣੀ ਲਿਆਉਣ ਦੇ ਕੰਮ ਵਿੱਚ ਲੱਗੀਆਂ ਹੋਈਆਂ ਸਨ| ਇਸ ਸਭ ਤੋਂ ਵਧ ਕੇ, ਪਿੰਡ ਵਾਲਿਆਂ ਨੇ ਪਾਣੀ ਦੇ ਮਾਮਲੇ ਵਿੱਚ ਸਵੈ-ਨਿਰਭਰ ਹੋਣ ਤੋਂ ਬਾਅਦ ਗੈਰ ਰਸਮੀ ਤੌਰ ਤੇ ਆਪਣੇ ਪਿੰਡ ਦਾ ਨਾਮ ਬਦਲ ਕੇ ‘ਕ੍ਰਿਸ਼ਨਾ ਦੇਹਰੀਆ’ ਕਰ ਦਿੱਤਾ ਹੈ| ਉਹਨਾਂ ਨੇ ਜਿਲ੍ਹਾ ਕਲੈਕਟਰ ਨੂੰ ਵੀ ਮਾਲੀਏ ਰਿਕਾਰਡ ਵਿੱਚ ਆਪਣੇ ਪਿੰਡ ਦਾ ਨਾਮ ਬਦਲਣ ਦੀ ਬੇਨਤੀ ਕੀਤੀ ਹੈ ਜਿਸਦੇ ਲਈ ਜਰੂਰੀ ਕਾਰਵਾਈ ਕੀਤੀ ਜਾ ਰਹੀ ਹੈ|
ਰੰਚਿਤਾ ਕੁਮਾਰਨ ਅਤੇ ਸੁਨੀਲ ਸ਼੍ਰੀਵਾਸਤਵ
ਰਿਲਾਇੰਸ ਫਾਊਡ੍ਹੇਨ ਆਰ ਸੀ ਪੀ, ਪ੍ਰੋਜੈਕਟ ਦਫ਼ ਤਰ, ਫਰਸਟ ਫਲੋਰ ਘੰਸੋਲੀ, ਨਵੀ ਮੁੰਬਈ- 400701