ਕਿਸਾਨਾਂ ਦੀ ਬਾਜ਼ਾਰ ਤੱਕ ਸਿੱਧੇ ਪਹੁੰਚ ਉਪਲਬਧ ਕਰਵਾਉਣਾ ਆਰਥਿਕ ਵਿਕਾਸ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ|ਕਿਸਾਨ ਬਾਜ਼ਾਰ ਗ੍ਰਾਮੀਣ- ਸ਼ਹਿਰੀ ਸੰਬੰਧਾਂ ਦਾ ਅਭਿੰਨ ਅੰਗ ਹਨ ਅਤੇ ਖਪਤਕਾਰਾਂ ਦੇ ਸਿੱਧੇ ਖੇਤ ਤੋਂ ਤਾਜਾ ਉਤਪਾਦ ਲੈਣ ਦੀ ਵਧਦੀ ਦਿਲਚਸਪੀ ਕਰਕੇ ਇਹਨਾਂ ਦੀ ਪ੍ਰਸਿੱਧੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ| ਸਹਿਜਾ ਸਮਰੁੱਧਾ, ਕਿਸਾਨਾਂ ਅਤੇ ਖੇਤੀ ਮਾਹਿਰਾਂ ਦੀ ਅਗਵਾਈ ਵਾਲੀ ਇੱਕ ਸੰਸਥਾ ਆਪਣੀ ਇੱਕ ਪਹਿਲ ਦੁਆਰਾ ਕਿਸਾਨਾਂ ਅਤੇ ਖਪਤਕਾਰਾਂ ਦਰਮਿਆਨ ਪਾੜੇ ਨੂੰ ਘਟਾਉਣ ਦਾ ਕੰਮ ਕਰ ਰਿਹਾ ਹੈ|
ਸਹਿਜਾ ਸਮਰੁੱਧਾ, ਭਾਵ ‘ਭਰਪੂਰ ਕੁਦਰਤ’ ਕਿਸਾਨਾਂ ਨਾਲ ਫਸਲਾਂ ਦੀਆਂ ਦੇਸੀ ਕਿਸਮਾਂ ਨੂੰ ਸੁਰੱਖਿਅਤ ਰੱਖਣ ਅਤੇ ਉਹਨਾਂ ਵਿੱਚ ਸੁਧਾਰ ਕਰਨ, ਅਤੇ ਅਮੀਰ ਜੈਵ ਵਿਭਿੰਨਤਾ ਦੀ ਰੱਖਿਆ ਲਈ ਇੱਕ ਲੋਕ ਲਹਿਰ ਖੜ੍ਹੀ ਕਰਨ ਲਈ ਕੰਮ ਰਹੀ ਸੰਸਥਾ ਹੈ| ਇਹ ਮੁੱਖ ਤੌਰ ’ਤੇ ਵਿਚਾਰਾਂ, ਬੀਜਾਂ ਦੇ ਆਦਾਨ-ਪ੍ਰਦਾਨ ਅਤੇ ਟਿਕਾਊ ਖੇਤੀ ਬਾਰੇ ਗਿਆਨ ਸਾਂਝਾ ਕਰਨ ਲਈ ਕਿਸਾਨਾਂ ਦੀ ਪਹਿਲ ਦੇ ਰੂਪ ਵਿੱਚ ਸ਼ੁਰੂ ਕੀਤੀ ਗਈ|
ਕਿਉਂਕਿ ਕਰਨਾਟਕ ਵਿੱਚ ਜੈਵਿਕ ਉਤਪਾਦ ਵੇਚਣ ਲਈ ਵਿਸ਼ੇਸ਼ ਬਾਜ਼ਾਰ ਨਹੀਂ ਸੀ, ਇਸ ਲਈ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਆਪਣੇ ਉਤਪਾਦ ਵੇਚਣ ਵਿੱਚ ਪ੍ਰੇਸ਼ਾਨੀ ਆਉਂਦੀ ਸੀ|ਸੋ ਉਹ ਆਪਣਾ ਉਤਪਾਦ ਆਮ ਬਾਜ਼ਾਰ ਵਿੱਚ ਹੀ ਵੇਚਦੇ ਸਨ ਜਿਸ ਕਰਕੇ ਸਾਰਾ ਉਦੇਸ਼ ਹੀ ਖਤਮ ਹੋ ਜਾਂਦਾ ਸੀ|
ਸਹਿਜਾ ਸਮਰੁੱਧਾ ਵੱਲੋਂ ਸਹਿਜਾ ਆਰਗੈਨਿਕਸ’ ਦੇ ਬ੍ਰਾਂਡ ਨਾਮ ਹੇਠ ਖਰੀਦ ਅਤੇ ਮੰਡੀਕਰਨ ਦੇ ਲਈ ਕਿਸਾਨਾਂ ਅਤੇ ਖਪਤਕਾਰਾਂ ਦਾ ਸੰਪਰਕ ਨੈੱਟਵਰਕ ਵਿਕਸਿਤ ਕੀਤਾ ਗਿਆ ਹੈ|ਜੈਵਿਕ ਉਤਪਾਦ ਦੇ ਮੰਡੀਕਰਨ ਲਈ ਸਹਿਜਾ ਸਮਰੁੱਧਾ ਆਰਗੈਨਿਕ ਪ੍ਰੋਡਿਊਸਰਜ਼ ਕੰਪਨੀ ਲਿਮਿਟਡ ਬਣਾਈ ਗਈ| ਵਰਤਮਾਨ ਵਿੱਚ, ਕੰਪਨੀ ਨਾਲ 750 ਤੋਂ ਵੱਧ ਜੈਵਿਕ ਉਤਪਾਦਕ ਜੁੜੇ ਹਨ ਜੋ ਕਿ ਕੰਪਨੀ ਵਿੱਚ ਹਿੱਸੇਦਾਰ ਵੀ ਹਨ| ਇਸ ਤੋਂ ਇਲਾਵਾ, ਕੰਪਨੀ ਦੇ ਨੈੱਟਵਰਕ ਵਿੱਚ 2500 ਕਿਸਾਨ ਪਰਿਵਾਰ (30 ਕਿਸਾਨ ਸਮੂਹ) ਵੀ ਸ਼ਾਮਿਲ ਹਨ|
ਇਹ ਪ੍ਰੋਡਿਊਸਰ ਕੰਪਨੀ ਕਿਸਾਨਾਂ ਨੂੰ ਓਹਨਾਂ ਦੇ ਉਤਪਾਦਾਂ ਦਾ ਪ੍ਰਦਰਸ਼ਨ ਕਰਨ ਅਤੇ ਚੰਗੀ ਕੀਮਤ ਉੱਪਰ ਵੇਚਣ ਦੀ ਸੁਵਿਧਾ ਦਿੰਦੀ ਹੈ| ਉਤਪਾਦਨ ਸਿੱਧੇ ਕਿਸਾਨਾਂ ਤੋਂ ਖਰੀਦਿਆਂ ਜਾਂਦਾ ਹੈ ਅਤੇ ਨੈੱਟਵਰਕ ਆਊਟਲੈੱਟਸ ਨੂੰ ਭੇਜਿਆ ਜਾਂਦਾ ਹੈ|ਇਹ ਲੜੀ ਉਤਪਾਦ ਨੂੰ ਖਪਤਕਾਰ ਤੱਕ ਸਿੱਧੇ ਪਹੁੰਚਾਉਣ ਲਈ ਤਿਆਰ ਕੀਤੀ ਗਈ ਹੈ| ਕੰਪਨੀ ਪ੍ਰੰਪਰਿਕ ਬਾਜ਼ਾਰ ਮੁੱਲ ਦੀ ਤੁਲਨਾ ਵਿੱਚ 15 ਤੋਂ 20 ਪ੍ਰਤੀਸ਼ਤ ਤੱਕ ਪ੍ਰੀਮੀਅਮ ਕੀਮਤ ਦਿੰਦੀ ਹੈ ਜਦਕਿ ਇਹ ਆਪਣੇ ਨਿਰਵਾਹ ਲਈ ਇੱਕ ਮਾਮੂਲੀ ਰਾਸ਼ੀ ਰੱਖਦੀ ਹੈ|
ਸਹਿਜਾ ਚੌਲ, ਮੂਲ ਅਨਾਜ ਅਤੇ ਦਾਲਾਂ ਦੀਆਂ ਜੈਵਿਕ ਅਤੇ ਦੇਸੀ ਕਿਸਮਾਂ ਨੂੰ ਹੀ ਪ੍ਰੋਤਸ਼ਾਹਿਤ ਕਰਦੀ ਹੈ| ਪੌਸ਼ਟਿਕਤਾ ਅਤੇ ਔਸ਼ਧੀ ਗੁਣਾਂ ਕਰਕੇ ਇਹਨਾਂ ਫਸਲਾਂ ਦੀ, ਖਾਸ ਕਰਕੇ ਮੂਲ ਅਨਾਜਾਂ ਅਤੇ ਲਾਲ ਚਾਵਲ ਦੀ, ਸ਼ਹਿਰੀ ਖੇਤਰਾਂ ਵਿੱਚ ਬਹੁਤ ਮੰਗ ਹੈ|ਸੂਬੇ ਵਿੱਚ ਜੈਵਿਕ ਅਨਾਜਾਂ ਦੇ ਸਭ ਤੋਂ ਵੱਡੇ ਥੋਕ ਵਿਕ੍ਰੇਤਾਵਾਂ ਵਿੱਚੋਂ ਇੱਕ ਹੋਣ ਦੇ ਨਾਤੇ ਇਹ ਬੰਗਲੌਰ ਅਤੇ ਉਸਦੇ ਆਸ-ਪਾਸ ਦੇ 80 ਰਿਟੇਲ ਆਊਟਲੈੱਟਸ ਨੂੰ ਜੈਵਿਕ ਉਤਪਾਦ ਮੁਹੱਈਆ ਕਰਵਾਉਂਦੇ ਹਨ| ਹਾਲਾਂਕਿ ਕੰਪਨੀ ਕੋਲ ਕੇਵਲ ਇੱਕ ਗੁਦਾਮ ਅਤੇ ਇੱਕ ਰਿਟੇਲ ਆਊਟਲੈੱਟ ਹੈ|
ਸਹਿਜਾ ਸਮਰੁੱਧਾ ਵੱਲੋਂ ਕਿਸਾਨਾਂ ਦੇ ਉਤਪਾਦਾਂ ਦੀ ਸਿੱਧੀ ਵਿਕਰੀ ਲਈ ਛੋਟੇ ਅਤੇ ਵੱਡੇ ਸ਼ਹਿਰਾਂ ਵਿੱਚ ਸਾਲਾਨਾ ਲਾਲ ਚਾਵਲ ਮੇਲਾ, ਬੀਜ ਉਤਸਵ ਅਤੇ ਸੁਰੱਖਿਅਤ ਭੋਜਨ ਮੇਲੇ ਆਯੋਜਿਤ ਕੀਤੇ ਜਾਂਦੇ ਹਨ|ਇਹਨਾਂ ਮੇਲਿਆਂ ਵਿੱਚ 10 ਹਜਾਰ ਤੋਂ 20 ਹਜਾਰ ਤੱਕ ਲੋਕ ਸ਼ਾਮਿਲ ਹੁੰਦੇ ਹਨ| ਇਸ ਰਾਹੀ ਕਿਸਾਨ ਖਪਤਕਾਰਾਂ ਨੂੰ ਸਿਧੇ ਤਾਜ਼ਾ ਜੈਵਿਕ ਉਤਪਾਦ ਉਪਲਬਧ ਕਰਵਾਉਂਦੇ ਹਨ ਅਤੇ ਖਪਤਕਾਰਾਂ ਦੇ ਉਤਪਾਦ ਉਗਾਉਣ ਵਾਲੇ ਕਿਸਾਨਾਂ ਨਾਲ ਰਿਸ਼ਤੇ ਮਜਬੂਤ ਹੁੰਦੇ ਹਨ|ਕਿਸਾਨ ਬਾਜ਼ਾਰ ਰਾਹੀ ਜੈਵਿਕ ਉਤਪਾਦਾਂ ਦਾ ਸਿੱਧਾ ਮੰਡੀਕਰਨ ਕੌਮੀ ਪੱਧਰ ਤੇ ਖੇਤੀ ਉਤਪਾਦਕਾਂ ਲਈ ਇੱਕ ਮਹੱਤਵਪੂਰਨ ਵਿਕਰੀ ਆਊਟਲੈੱਟ ਸਾਬਤ ਹੋ ਰਿਹਾ ਹੈ|
ਟਰਨ ਓਵਰ ਸ਼ੁਰੂਆਤ ਵਿੱਚ, ਇੱਕ ਪ੍ਰੋਡਿਊਸਰ ਕੰਪਨੀ ਹੋਣ ਦੇ ਨਾਤੇ, ਸਹਿਜਾ ਨੇ ਇਸ ਨੀਤੀ ਨਾਲ ਕਿ ਇਹ ਪੂਰੀ ਤਰ੍ਹਾ ਨਾਲ ਕਿਸਾਨਾਂ ਦੇ ਪੈਸੇ ਉੱਪਰ ਨਿਰਭਰ ਕਰੇਗੀ, ਸ਼ੁਰੂ ਕੀਤਾ|ਸਾਲ 2010 ਵਿੱਚ ਇਹ ਪ੍ਰੋਡਿਊਸਰ ਕੰਪਨੀ 5 ਲੱਖ ਦੀ ਪੂੰਜੀ ਨਾਲ ਸ਼ੁਰੂ ਕੀਤੀ ਗਈ ਜੋ ਕਿ ਕਿਸਾਨਾਂ ਅਤੇ ਕਿਸਾਨ ਸਮੂਹਾਂ ਦੁਆਰਾ ਇਕੱਠੀ ਕੀਤੀ ਗਈ|
ਹਾਲਾਂਕਿ, ਪਹਿਲੇ ਸਾਲ ਦੌਰਾਨ ਘਾਟਾ ਹੋਇਆ ਅਤੇ ਪੂੰਜੀ ਖਤਮ ਹੋ ਗਈ| ਸਾਲ 2011-12 ਦੌਰਾਨ, 3 ਲੱਖ ਦੀ ਪੂੰਜੀ ਹੋਰ ਜੁਟਾਈ ਗਈ| ਇਸਦੇ ਇਲਾਵਾ, ਬੈੱਕ ਤੋਂ 5 ਲੱਖ ਦੀ ਰਾਸ਼ੀ ਪ੍ਰਾਪਤ ਕੀਤੀ ਗਈ ਜਿਸ ਰਾਹ ਗਤੀਵਿਧੀਆਂ ਨੂੰ ਵਧਾਇਆ ਜਾ ਸਕਿਆ| 53 ਲੱਖ ਦਾ ਕਾਰੋਬਾਰ ਕਰਨ ਦੇ ਬਾਵਜੂਦ ਕੰਪਨੀ ਨੂੰ ਡੇਢ ਲੱਖ ਦਾ ਘਾਟਾ ਉਠਾਉਣਾ ਪਿਆ|2012-13 ਵਿੱਚ, ਕੰਪਨੀ ਨੇ ਨਾਬਾਰਡ ਤੋਂ ਰਕਮ ਜੁਟਾਈ ਅਤੇ ਇਸਦੀ ਮਾਤਰਾ 83 ਲੱਖ ਤੱਕ ਵਧਾ ਲਈ| ਪ੍ਰੰਤੂ ਟੀਚਾ ਇੱਕ ਕਰੋੜ ਦਾ ਸੀ ਅਤੇ ਇਹ ਲਗਾਤਾਰ ਪੈਣ ਵਾਲੇ ਸੋਕੇ ਦੇ ਕਾਰਨ ਉਮੀਦਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ| ਕੰਪਨੀ 10 ਲੱਖ ਦੇ ਇਕੱਠੇ ਘਾਟੇ ਦੇ ਨਾਲ ਇੱਕ ਨੁਕਸਾਨ ਉਠਾਉਣ ਵਾਲੀ ਇਕਾਈ ਬਣੀ ਰਹੀ|ਇਹ ਸਿਰਫ ਚੌਥੇ ਸਾਲ ਵਿੱਚ ਘਟਿਤ ਹੋਇਆ ਜਦ ਇਸਦਾ ਟਰਨਓਵਰ 1.27 ਕਰੋੜ ਹੋ ਗਿਆ ਅਤੇ ਇਹ ਘਾਟੇ ਤੋਂ ਉੱਭਰ ਸਕੀ| 2014-15 ਵਿੱਚ ਟਰਨਓਵਰ ਵਧ ਕੇ 3.6 ਕਰੋੜ ਤੱਕ ਹੋ ਗਿਆ ਅਤੇ 30 ਲੱਖ ਦਾ ਮੁਨਾਫ਼ਾ ਕਮਾਇਆ| ਇਸ ਵਿੱਚੋਂ 5 ਲੱਖ ਰੁਪਏ ਕਿਸਾਨਾਂ ਵਿੱਚ ਵੰਡ ਦਿੱਤੇ ਗਏ ਅਤੇ ਬਾਕੀ ਪੈਸਾ ਫਿਰ ਕਾਰੋਬਾਰ ਵਿੱਚ ਲਗਾ ਦਿੱਤਾ ਗਿਆ|
ਇਸ ਸਮੇਂ ਦੌਰਾਨ, ਕੰਪਨੀ ਨੇ ਵਿਭਿੰਨ ਪ੍ਰਕਾਰ ਦੇ ਕਾਰੋਬਾਰ ਮਾਡਲ - ਖੁਦਰਾ ਮਾਡਲ ਤੋਂ ਪੂਰੀ ਤਰ੍ਹਾ ਥੋਕ ਵਿਕ੍ਰੇਤਾ ਵਿੱਚ ਬਦਲਣਾ- ਅਜ਼ਮਾ ਕੇ ਦੇਖੇ ਅਤੇ ਉਹਨਾਂ ਦਾ ਪਰੀਖਣ ਕੀਤਾ| ਇਸ ਸਭ ਦੇ ਬਾਵਜੂਦ, ਕੰਪਨੀ ਨੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਮਾਰਜ਼ਿਨ ਨੂੰ ਕਦੇ ਨਹੀ ਘਟਾਇਆ ਜਦਕਿ ਇਸਨੇ ਆਪਣਾ ਸਾਰਾ ਧਿਆਨ ਇਸ ਨੂੰ ਵਧਾਉਣ ਅਤੇ ਆਪਣੇ ਲਈ ਘੱਟ ਲਾਭ ਕਮਾਉਣ ਉੱਪਰ ਰੱਖਿਆ|
ਜੈਵਿਕ ਸਬਜੀ ਉਤਪਾਦਕ ਸਮੂਹ - ਇੱਕ ਮਾਮਲਾ ਬੰਗਲੌਰ ਦੇ ਬਾਹਰੀ ਇਲਾਕੇ ਵਿੱਚ, ਅਨੇਕਲ ਤਾਲੁਕਾ ਦੇ ਮੈਯਸੰਦਰਾ ਪਿੰਡ ਦੇ ਆਸ-ਪਾਸ ਦੇ ਕੁੱਝ ਪਿੰਡਾਂ ਵਿੱਚ ਜੈਵਿਕ ਸਬਜੀਆਂ ਦਾ ਉਤਪਾਦਨ ਸ਼ੁਰੂ ਹੋਇਆ| ਇੱਥੋਂ ਦੇ ਕਿਸਾਨ ਪ੍ਰੰਪਰਿਕ ਤੌਰ ਤੇ ਸਬਜੀ ਅਤੇ ਫੁੱਲ੍ਹਾਂ ਦੇ ਉਤਪਾਦਕ ਰਹੇ ਹਨ| ਇੱਥੋਂ ਦੇ ਕਿਸਾਨ, ਕਿਸੇ ਵੀ ਹੋਰ ਪਿੰਡ ਦੀ ਤਰ੍ਹਾਂ, ਵੱਡੇ ਪੱਧਰ ਤੇ ਇੱਕ ਹੀ ਤਰ੍ਹਾ ਦੀ ਸਬਜੀ ਅਤੇ ਇੱਕ ਹੀ ਤਰ੍ਹਾ ਦੇ ਫੁੱਲ ਦੀ ਮੋਨੋਕਰਾਪਿੰਗ ਖੇਤੀ ਕਰਦੇ ਸਨ| ਇਹ ਖੇਤਰ ਚੁਕੰਦਰ ਅਤੇ ਗਾਜਰ ਦੀਆਂ ਸਬਜੀਆਂ ਲਈ ਪ੍ਰਸਿੱਧ ਸੀ ਸ਼ੁਰੂਆਤੀ ਦੌਰ ਵਿੱਚ 150 ਕਿਸਾਨਾਂ ਨਾਲ ਜੈਵਿਕ ਖੇਤੀ ਦਾ ਕੰਮ ਸ਼ੁਰੂ ਕੀਤਾ ਗਿਆ| ਤਿੰਨ ਸਾਲ ਦੀ ਅਵਧੀ ਦੌਰਾਨ, ਇਹ ਗਿਣਤੀ ਘਟ ਕੇ ਜੈਵਿਕ ਖੇਤੀ ਜਾਰੀ ਰੱਖਣ ਵਾਲੇ ਸਿਰਫ ਕੁੱਝ ਕਿਸਾਨਾਂ ਤੱਕ ਸੀਮਿਤ ਰਹਿ ਗਈ|
ਸ਼ੁਰੂਆਤ ਵਿੱਚ, ਇਸ ਖੇਤਰ ਵਿੱਚ ਜੈਵਿਕ ਮੰਡੀਕਰਨ ਸ਼ੁਰੂ ਕਰਨ ਨੂੰ ਲੈ ਕੇ ਬਹੁਤ ਝਿਜਕ ਸੀ ਕਿਉੱਕਿ ਕਿਸਾਨਾਂ ਨੂੰ ਸ਼ਹਿਰ ਦੇ ਬਾਜ਼ਾਰ ਤੱਕ ਪਹੁੰਚਣ ਲਈ ਲਗਭਗ 40 ਕਿਲੋਮੀਟਰ ਤੱਕ ਦਾ ਸਫਰ ਤੈਅ ਕਰਨਾ ਪੈਂਦਾ ਸੀ| ਪ੍ਰੰਤੂ ਕੁੱਝ ਸਮਰਪਿਤ ਕਿਸਾਨਾਂ ਦੇ ਨਾਲ ਸਮੁਦਾਇਕ ਮੰਡੀਕਰਨ ਦੀ ਇਹ ਪਹਿਲ ਸ਼ੁਰੂ ਹੋਈ| ਸ਼ੁਰੂਆਤ ਸਿਰਫ 10 ਕਿਸਾਨਾਂ ਤੋਂ ਹੋਈ, ਫਿਰ 20 ਕਿਸਾਨ ਹੋਏ ਅਤੇ ਉਸਤੋਂ ਬਾਅਦ 70 ਤੋਂ ਵੱਧ ਕਿਸਾਨ ਲਗਾਤਾਰ ਬਾਜਾਰ ਵਿੱਚ ਸਾਮਾਨ ਦੀ ਆਪੂਰਤੀ ਕਰ ਰਹੇ ਹਨ| ਫਿਰ ਕਿਸਾਨ ਇੱਕ ਗਰੁੱਪ ‘ਸਹਿਜਾ ਸਵੈਯਵਾ ਤਰਕਾਰੀ ਬੇਲਾਗਰਾਰਾ ਸੰਘ’ ਅਧੀਨ ਇਕੱਠੇ ਹੋਏ ਅਤੇ ਇੱਕ ਸਾਂਝੀ ਜਗ੍ਹਾਂ ਸਬਜੀਆਂ ਨੂੰ ਇਕੱਠੇ ਕਰਨਾ ਸ਼ੁਰੂ ਕੀਤਾ ਅਤੇ ਇੱਥੋਂ ਬਾਜਾਰ ਵਿੱਚ ਸਪਲਾਈ ਕੀਤੀ|
ਕਿਸਾਨਾਂ ਨੂੰ ਬਾਜਾਰ ਦੀ ਮੰਗ ਨੂੰ ਪੂਰਾ ਕਰਨ ਲਈ ਸਬਜੀਆਂ ਵਿੱਚ ਵਿਭਿੰਨਤਾ ਲਿਆਉਣ ਲਈ ਪ੍ਰੋਤਸ਼ਾਹਿਤ ਕੀਤਾ ਗਿਆ| ਕੁੱਝ ਤਰ੍ਹਾ ਦੀਆਂ ਸਬਜੀਆਂ ਤੋਂ ਸ਼ੁਰੂ ਕਰਕੇ ਕਿਸਾਨਾਂ ਨੇ 40 ਤਰ੍ਹਾਂ ਦੀਆਂ ਕਿਸਮਾਂ ਤੱਕ ਲਿਜਾ ਕੇ ਆਪਣੇ ਉਤਪਾਦ ਵਿੱਚ ਵਿਭਿੰਨਤਾ ਲਿਆਂਦੀ ਅਤੇ ਇਹਨਾਂ ਨੂੰ ਉਹ ਬੰਗਲੌਰ ਦੀਆਂ ਕਈ ਰਿਟੇਲ ਦੁਕਾਨਾਂ ਅਤੇ ਸੂਬੇ ਤੋਂ ਬਾਹਰ ਵੀ ਸਪਲਾਈ ਕਰ ਰਹੇ ਹਨ| ਨਤੀਜੇ ਵਜੋਂ, ਕਿਸਾਨਾਂ ਦੀ ਟਰਨਓਵਰ ਘੱਟੋ-ਘੱਟ 700 ਰੁਪਏ ਪ੍ਰਤਿ ਦਿਨ ਦੀ ਮਾਮੂਲੀ ਰਾਸ਼ੀ ਤੋਂ ਵਧ ਕੇ 5 ਲੱਖ ਪ੍ਰਤਿ ਮਹੀਨਾ ਤੱਕ ਪਹੁੰਚ ਗਈ|
ਇੱਥੋਂ ਤੱਕ ਕਿ ਭੂਮੀਹੀਨ ਕਿਸਾਨਾਂ ਨੂੰ ਵੀ ਸਬਜੀਆਂ ਉਗਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਹਨਾਂ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਸਮਰੱਥ ਬਣਾਇਆ| ਮੰਗਲਾ, ਇੱਕ ਮਹਿਲਾ ਕਿਸਾਨ ਜਿਸ ਕੋਲ ਜ਼ਮੀਨ ਨਹੀ ਹੈ, ਪ੍ਰੰਤੂ ਉਹ ਆਪਣੇ ਘਰ ਦੇ ਆਸ-ਪਾਸ ਖਾਲੀ ਜਗ੍ਹਾ ਵਿੱਚ ਕੜ੍ਹੀ ਪੱਤਾ ਅਤੇ ਹਰੀਆਂ ਪੱਤੇਦਾਰ ਸਬਜੀਆਂ ਉਗਾ ਕੇ ਉਹਨਾਂ ਤੋਂ ਹੀ 1500 ਰੁਪਏ ਮਹੀਨਾ ਕਮਾ ਰਹੀ ਹੈ|
ਇਹ ਕਿਸਾਨ ਸਮੂਹ ਸਹਿਜਾ ਸਮਰੁੱਧਾ ਆਰਗੈਨਿਕ ਪ੍ਰੋਡਿਊਸਰ ਕੰਪਨੀ ਰਾਹੀ ਪ੍ਰਮੁੱਖ ਸੁਪਰ ਮਾਰਕਿਟਾਂ, ਜੈਵਿਕ ਸਟੋਰਾਂ ਅਤੇ ਜੈਵਿਕ ਕਿਸਾਨ ਬਾਜਾਰਾਂ ਰਾਹੀ ਸਿੱਧੇ ਖਪਤਕਾਰਾਂ ਨੂੰ ਉਤਪਾਦ ਵੇਚ ਕੇ ਵਿਭਿੰਨ ਬਾਜਾਰ ਚੈਨਲਾਂ ਤੱਕ ਪਹੁੰਚ ਗਿਆ ਹੈ|ਜੈਵਿਕ ਕਿਸਾਨ ਬਾਜਾਰ ਅਲੱਗ-ਅਲੱਗ ਜਗ੍ਹਾਵਾਂ ਅਤੇ ਖੇਤਰਾਂ ਵਿੱਚ ਖਪਤਕਾਰਾਂ ਤੱਕ ਸਿੱਧੀ ਪਹੁੰਚ ਬਣਾਉਣ ਲਈ ਆਯੋਜਿਤ ਕੀਤੇ ਜਾਂਦੇ ਹਨ| ਇਸ ਸਭ ਨਾਲ ਬ੍ਰਾਂਡ ਨੂੰ ਬਣਨ ਵਿੱਚ ਮੱਦਦ ਮਿਲੀ ਅਤੇ ਹੁਣ ਇਹ ਸਭ ਜਗ੍ਹਾ ‘ਸਹਿਜਾ ਸਬਜੀਆਂ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ|
ਹਫ਼ਤੇ ਵਿੱਚ ਪੰਜ ਦਿਨ ਬਾਜ਼ਾਰ ਲੱਗਦਾ ਹੈ; ਕਿਸਾਨ ਉਸ ਦਿਨ ਦੀ ਸਬਜੀਆਂ ਦੀ ਮੰਗ ਦੇ ਹਿਸਾਬ ਨਾਲ ਆਪਣਾ ਸਾਮਾਨ ਲਿਆਉਂਦੇ ਹਨ|ਗੁਣਵੱਤਾ ਇੱਕ ਮਹੱਤਵਪੂਰਨ ਪਹਿਲੂ ਹੈ ਜਿਸ ਦਾ ਕਿਸਾਨ ਧਿਆਨ ਰੱਖਦੇ ਹਨ ਅਤੇ ਆਪਣੀਆਂ ਸਬਜੀਆਂ ਨੂੰ ਉਸ ਮੁਤਾਬਿਕ ਗ੍ਰੇਡ ਦਿੰਦੇ ਹਨ ਅਤੇ ਫਿਰ ਤੋਲ ਕੇ ਵਿਭਿੰਨ ਦੁਕਾਨਾਂ ਨੂੰ ਸਪਲਾਈ ਭੇਜਦੇ ਹਨ| ਭੁਗਤਾਨ ਹਫ਼ਤਾਵਾਰੀ ਆਧਾਰ ਤੇ ਕੀਤੇ ਜਾਂਦੇ ਹਨ|ਇੱਥੋਂ ਦੇ ਕਿਸਾਨਾਂ ਨੂੰ ਉੱਚ ਮਾਨਤਾ ਪ੍ਰਾਪਤ ਪ੍ਰਮਾਣਿਕਤਾ ਦੇਣ ਵਾਲੀ ਏਜੰਸੀ ਆਈ ਐਮ ਓ ਵੱਲੋਂ ਕੜੀ ਨਿਗਰਾਨੀ ਅਤੇ ਪੜਤਾਲ ਦੀ ਪ੍ਰਕ੍ਰਿਆ ਪੂਰੀ ਹੋਣ ਤੋਂ ਬਾਅਦ ਸਰਟੀਫਿਕੇਸ਼ਨ ਦਿੱਤੀ ਜਾਂਦੀ ਹੈ|
ਹੋਸ਼ਾਲੀ ਦੇ 66 ਸਾਲਾਂ ਕਿਸਾਨ ਨਾਗਰਾਜ, ਜੋ ਕਿ ਗਾਜਰ ਅਤੇ ਚੁਕੰਦਰ ਉਗਾਉਂਦੇ ਹਨ, ਦੱਸਦੇ ਹਨ, ਬਾਜਾਰ ਤੱਕ ਸਿੱਧੀ ਪਹੁੰਚ ਤੋਂ ਬਾਅਦ ਉਹਨਾਂ ਨੂੰ ਬਹੁਤ ਫ਼ਾਇਦਾ ਹੋਇਆ ਅਤੇ ਪਿਛਲੇ ਚਾਰ ਸਾਲਾਂ ਵਿੱਚ ਉਹਨਾਂ ਦੀ ਆਮਦਨੀ ਦੁੱਗਣੀ ਹੋ ਗਈ ਹੈ|ਜੇਕਰ ਗਾਜਰ ਦੀ ਆਮ ਕਿਸਮ ਦਾ ਬਾਜਾਰ ਮੁੱਲ 12 ਤੋਂ 18 ਰੁਪਏ ਹੈ ਤਾਂ ਉਹਨਾਂ ਨੂੰ ਸਹਿਜਾ ਰਾਹੀ ਆਪਣੇ ਜੈਵਿਕ ਉਤਪਾਦ ਲਈ 25 ਤੋਂ ਲੈ ਕੇ 35 ਰੁਪਏ ਤੱਕ ਮਿਲਦੇ ਹਨ|ਇੱਥੋਂ ਤੱਕ ਕਿ ਸਹਿਜਾ ਦੀ ਇਸ ਪਹਿਲ ਲਈ ਜੇਕਰ ਅਸੀ ਮਾਮੂਲੀ ਜਿਹਾ ਯੋਗਦਾਨ ਵੀ ਕਟਵਾ ਦਿੰਦੇ ਹਾਂ, ਫਿਰ ਵੀ ਸਾਨੂੰ ਆਪਣੇ ਉਤਪਾਦ ਲਈ 60 ਤੋਂ 80 ਪ੍ਰਤੀਸ਼ਤ ਤੱਕ ਜ਼ਿਆਦਾ ਮਿਲਦਾ ਹੈ|
ਹਾਲਾਂਕਿ ਇਸ ਖੇਤਰ ਦੇ ਕਿਸਾਨਾਂ ਕੋਲ 0.5 ਏਕੜ ਤੋਂ ਲੈ ਕੇ 2.5 ਏਕੜ ਤੱਕ ਦੇ ਛੋਟੇ ਖੇਤ ਹਨ ਪਰ ਉਹ ਸਨਮਾਨਜਨਕ ਜਿੰਦਗੀ ਜੀ ਰਹੇ ਹਨ| ਜੈਵਿਕ ਸਬਜੀਆਂ ਉਗਾਉਣ ਵਾਲੇ ਕਿਸਾਨ ਸਬਜੀਆਂ ਦੀਆਂ ਕਈ ਕਿਸਮਾਂ ਉਗਾਉਂਦੇ ਹਨ ਅਤੇ ਪਸ਼ੂਧਨ ਨੂੰ ਵੀ ਸੰਭਾਲ ਰਹੇ ਹਨ ਜੋ ਕਿ ਪੋਸ਼ਕ ਤੱਤਾਂ ਦਾ ਅਧਿਕਤਮ ਉਪਯੋਗ ਸੁਨਿਸ਼ਚਿਤ ਕਰਦਾ ਹੈ ਅਤੇ ਨਾਲ ਹੀ ਵਧੀਕ ਆਰਥਿਕ ਲਾਭ ਪਹੁੰਚਾਉਂਦਾ ਹੈ|